kawasaki ਨੇ ਭਾਰਤ ’ਚ ਲਾਂਚ ਕੀਤੀ 2022 Ninja 1000SX
Saturday, Nov 27, 2021 - 06:15 PM (IST)
ਆਟੋ ਡੈਸਕ– ਕਾਵਾਸਾਕੀ ਨੇ ਭਾਰਤ ’ਚ 2022 Ninja 1000SX ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਇਸ ਨਵੇਂ ਮਾਡਲ ਸਪੋਰਟਸ ਟੂਰਰ ਨੂੰ 11.40 ਲੱਖ ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਹੈ। ਨਵੀਂ ਕਾਵਾਸਾਕੀ ’ਚ ਦੋ-ਕਲਰ ਆਪਸ਼ਨ- Emerald Blazed Green ਅਤੇ Metallic Matte Graphene Steel Grey ਦਿੱਤੇ ਗਏ ਹਨ। ਕੰਪਨੀ ਨੇ ਇਸ ਨਵੇਂ ਮਾਡਲ ਦੀ ਬੁਕਿੰਗਸ ਸ਼ੁਰੂ ਕਰ ਦਿੱਤੀ ਹੈ ਅਤੇ ਦਸੰਬਰ ਮਹੀਨੇ ’ਚ ਇਸ ਦੀ ਡਿਲਿਵਰੀ ਸ਼ੁਰੂ ਕੀਤੇ ਜਾਣ ਦਾ ਅਨੁਮਾਨ ਹੈ।
ਕੰਪਨੀ ਨੇ ਇਸ ਬਾਈਕ ’ਚ 1,043cc ਦਾ ਇੰਜਣ ਦਾ ਹੈ ਜੋ 10,000rpm ’ਤੇ 140bhp ਦੀ ਪਾਵਰ ਅਤੇ 8,000 rpm ’ਤੇ 111 Nm ਦਾ ਟਾਰਕ ਜਨਰੇਟ ਕਰ ਸਕਦਾ ਹੈ। ਇ ਦੇ ਨਾਲ 6-ਸਪੀਡ ਗਿਅਰਬਾਕਸ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਇਕ ਬਾਈ-ਡਾਇਰੈਕਸ਼ਨਲ ਕੁਇੱਕ-ਸ਼ਿਫਟਰ ਦਾ ਇਸਤੇਮਾਲ ਵੀ ਕੀਤਾ ਗਿਆ ਹੈ।
ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਸਿੰਗਲ ਸਾਈਡੇਡ ਮਫਲਰ, ਫੁਲ-ਐੱਲ.ਈ.ਡੀ. ਲਾਈਟਿੰਗ ਅਤੇ ਇਕ ਵੱਡੀ ਵਿੰਡਸ਼ੀਲਡ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ 4.3 ਇੰਚ ਦਾ ਇੰਸਟਰੂਮੈਂਟ ਕਲੱਸਟਰ, ਬੂਲਟੁੱਥ ਕੁਨੈਕਟੀਵਿਟੀ ਅਤੇ ਕਾਫੀ ਸੇਫਟੀ ਫੀਚਰਜ਼ ਵੀ ਦਿੱਤੇ ਗਏ ਹਨ।
ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕਾਵਾਸਾਕੀ ਨੇ ਭਾਰਤ ’ਚ ਨਵੀਂ ਰੈਟਰੋ ਸਟਾਈਲ ਬਾਈਕ Kawasaki Z650RS ਨੂੰ 6.65 ਲੱਖ ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਹੈ।