ਬਹੁਤ ਹੀ ਸਸਤੀ ਕੀਮਤ ''ਚ ਲਾਂਚ ਹੋਇਆ Karbonn A91 Storm ਸਮਾਰਫੋਨ
Friday, Jul 01, 2016 - 06:17 PM (IST)
ਜ਼ਲੰਧਰ— ਦੇਸ਼ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਮੋਬਾਇਲਸ ਨੇ ਨਵਾਂ ਐਂਟਰੀ-ਲੈਵਲ ਐਂਡ੍ਰਾਇਡ ਸਮਾਰਟਫੋਨ ਏ91 ਸਟਾਰਮ ਪੇਸ਼ ਕੀਤਾ ਹੈ। ਨਵੇਂ ਹੈਂਡਸੇਟ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਸ ਨੂੰ ਇਕ ਈ-ਕਾਮਰਸ ਸਾਈਟ ਅਮੈਜ਼ਾਨ ਇੰਡੀਆ ਦੀ ਸਾਈਟ ''ਤੇ ਬੇਹੱਦ ਸਸਤੀ ਕੀਮਤ 2,899 ਰੁਪਏ ''ਚ ਉਪਲੱਬਧ ਹੈ।
ਕਾਰਬਨ ਏ91 ਸਟਾਰਮ ਇਕ ਡੂਅਲ ਸਿਮ ਸਮਾਰਟਫੋਨ ਹੈ। ਇਹ ਸਮਾਰਟਫੋਨ ਆਊਟ ਆਫ ਬਾਕਸ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲੇਗਾ। ਇਸ ''ਚ 4 ਇੰਚ ਦਾ ਡਬਲਿਯੂ. ਵੀ. ਜੀ. ਏ (480x800 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ ਜਿਸ ਦੀ ਪਿਕਸਲ ਡੈੱਨਸਿਟੀ 240 ਪੀ. ਪੀ. ਆਈ ਹੈ। ਹੈਂਡਸੈੱਟ ''ਚ 1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, ਮਲਟੀਟਾਸਕਿੰਗ 512 ਐੱਮ. ਬੀ ਦੀ ਰੈਮ 4 ਜੀ. ਬੀ ਦੀ ਇਨ-ਬਿਲਟ ਸਟੋਰੇਜ਼ ਵਾਲੇ ਇਸ ਸਮਾਰਟਫੋਨ ''ਚ 32 ਜੀ. ਬੀ ਤੱਕ ਦੇ ਮਾਇਕ੍ਰੇ ਐੱਸ. ਡੀ ਕਾਰਡ ਦਾ ਇਸਤੇਮਾਲ ਕਰ ਸਕਦੇ ਹੋ। ਕਾਰਬਨ ਏ91 ਸਟਾਰਮ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 2 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 0.3 ਮੈਗਾਪਿਕਸਲ ਦਾ ਫਿਕਸਡ ਫੋਕਸ ਵਾਲਾ ਫ੍ਰੰਟ ਕੈਮਰਾ ਹੈ।
ਇਹ ਹੈਂਡਸੈੱਟ 3ਜੀ, ਜੀ. ਪੀ. ਆਰ. ਐੱਸ/ ਐੱਜ, ਜੀ. ਪੀ. ਐੱਸ, ਬਲੂਟੁੱਥ, ਵਾਈ-ਫਾਈ, ਐੱਫ.ਐੱਮ ਰੇਡੀਓ, ਐੱਜ, ਜੀ. ਪੀ. ਐੱਸ, ਬਲੂਟੁੱਥ, ਵਾਈ-ਫਾਈ, ਐੱਫ. ਏਮ ਰੇਡੀਓ ਅਤੇ ਮਾਇਕ੍ਰੋ- ਯੂ. ਐੱਸ. ਬੀ 2.0 ਕੁਨੈੱਕਟੀਵਿਟੀ ਫੀਚਰ ਦੇ ਨਾਲ ਆਵੇਗਾ। ਪਾਵਰ ਬੈਕਅਪ ਲਈ 2200 ਐੱਮ. ਏ. ਐੱਚ ਲਿਥੀਅਮ-ਇਯਾਨ ਬੈਟਰੀ ਨਾਲ ਲੈਸ ਕਾਰਬਨ ਏ91 ਸਟਾਰਮ 250 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਅਤੇ 8 ਘੰਟੇ ਤੱਕ ਦਾ ਟਾਕ ਟਾਇਮ ਦਵੇਗੀ। ਬੈਟਰੀ ਨੂੰ ਪੂਰੀ ਤਰ੍ਹਾਂ ਨਾਲ ਚਾਰਜ ਹੋਣ ''ਚ ਕਰੀਬ 3 ਘੰਟੇ ਦਾ ਸਮਾਂ ਲਗੇਗਾ। ਇਹ ਬਲੂ, ਵਾਇਟ ਅਤੇ ਬਲੈਕ ਕਲਰ ਵੇਰਿਅੰਟ ''ਚ ਉਪਲੱਬਧ ਹੈ। ਇਸ ਦਾ ਡਾਇਮੇਂਸ਼ਨ 127x64. 2x10.5 ਮਿਲੀਮੀਟਰ ਹੈ ਅਤੇ ਭਾਰ 117 ਗਰਾਮ ਹੈ।
