100 ਘੰਟਿਆਂ ਤਕ ਚੱਲੇਗੀ ਇਸ ਨੈੱਕਬੈਂਡ ਦੀ ਬੈਟਰੀ, ਫਾਸਟ ਚਾਰਜਿੰਗ ਨਾਲ ਹੈ ਲੈਸ

05/20/2022 5:52:48 PM

ਗੈਜੇਟ ਡੈਸਕ– ਜੇਕਰ ਤੁਹਾਨੂੰ ਵੀ ਕਿਸੇ ਜ਼ਬਰਦਸਤ ਬੈਟਰੀ ਬੈਕਅਪ ਵਾਲੇ ਵਾਇਰਲੈੱਸ ਨੈੱਕਬੈਂਡ ਦੀ ਭਾਲ ਹੈ ਤਾਂ Just Corseca ਨੇ ਤੁਹਾਡੇ ਲਈ  Stallion ਨੈੱਕਬੈਂਡ ਲਾਂਚ ਕਰ ਦਿੱਤਾ ਹੈ। Just Corseca Stallion ਦੀ ਬੈਟਰੀ ਨੂੰ ਲੈ ਕੇ 100 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। Just Corseca Stallion ’ਚ ਬਿਹਤਰ ਕੁਨੈਕਟੀਵਿਟੀ ਲਈ ਬਲੂਟੁੱਥ 5.0 ਵੀ ਦਿੱਤਾ ਗਿਆ ਹੈ।

Just Corseca Stallion ਦੀ ਕੀਮਤ
Just Corseca Stallion ਦੀ ਕੀਮਤ 3,49 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਤਮਾਮ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਹੋ ਰਹੀ ਹੈ। ਇਸਦੇ ਨਾਲ ਇਕ ਸਾਲ ਦੀ ਵਾਰੰਟੀ ਵੀ ਮਿਲ ਰਹੀ ਹੈ।

Just Corseca Stallion ਦੀਆਂ ਖੂਬੀਆਂ
Just Corseca Stallion ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 800mAh ਦੀ ਬੈਟਰੀ ਦਿੱਤੀ ਗਈ ਹੈ ਜਿਸਨੂੰ ਲੈ ਕੇ ਕੰਪਨੀ ਨੇ 100 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ ਯਾਨੀ ਇਕ ਵਾਰ ਫੁਲ ਚਾਰਜ ਹੋਣ ’ਤੇ ਤੁਸੀਂ 100 ਘੰਟਿਆਂ ਤਕ ਮਿਊਜ਼ਿਕ ਸੁਣ ਸਕਦੇ ਹੋ ਅਤੇ 70 ਘੰਟੇ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿਚ ਫਾਸਟ ਚਾਰਜਿੰਗ ਵੀ ਹੈ ਜਿਸਨੂੰ ਲੈ ਕੇ 10 ਮਿੰਟਾਂ ਦੀ ਚਾਰਜਿੰਗ ’ਚ 10 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। 

Just Corseca ਦੇ ਇਸ ਨੈੱਕਬੈਂਡ ਦੀ ਲੁੱਕ ਪ੍ਰੀਮੀਅਮ ਹੈ। ਇਸ ਨੈੱਕਬੈਂਡ ਦੀ ਫ੍ਰੀਕਵੈਂਸੀ 20Hz-20kHz ਹੈ। ਵਾਟਰ ਰੈਸਿਸਟੈਂਟ ਲਈ ਇਸਨੂੰ IPX8 ਦੀ ਰੇਟਿੰਗ ਮਿਲੀ ਹੈ। ਕੰਪਨੀ ਮੁਤਾਬਕ, ਇਸ ਵਿਚ ਬੈਸਟ ਸਿਲੀਕਾਨ ਰਬੜ ਹੈ। ਚਾਰਜਿੰਗ ਲਈ ਇਸ ਵਿਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਨੈੱਕਬੈਂਕ ਨੂੰ ਗ੍ਰੇਅ ਅਤੇ ਕਾਲੇ ਰੰਗ ’ਚ ਖਰੀਦਿਆ ਜਾ ਸਕੇਗਾ। ਕੰਪਨੀ ਨੇ ਇਸ ਨੈੱਕਬੈਂਡ ਦੇ ਡ੍ਰਾਈਵਰ ਬਾਰੇ ਜਾਣਕਾਰੀ ਨਹੀਂ ਦਿੱਤੀ।


Rakesh

Content Editor

Related News