ਅਪ੍ਰੈਲ ਤਕ 2 ਕਰੋੜ ਲੋਕਾਂ ਦੇ ਹੱਥਾਂ ''ਚ ਹੋਵੇਗਾ ਜਿਓਫੋਨ : ਮੁਕੇਸ਼ ਅੰਬਾਨੀ

02/22/2018 1:40:15 AM

ਜਲੰਧਰ—ਇਸ ਵੇਲੇ ਬਾਜ਼ਾਰ 'ਚ ਜਿਓਫੋਨ ਦੀ ਕਾਫੀ ਡਿਮਾਂਡ ਹੈ। ਵਜ੍ਹਾ ਇਸ ਦੀ ਕੀਮਤ ਅਤੇ ਕਿਫਾਇਤੀ ਟੈਰਿਫ ਪਲਾਨ ਦੋਨੋਂ ਹੀ ਹਨ। ਰਿਲਾਇੰਸ ਇੰਡਸਟਰੀ ਦੇ ਸੀਨੀਅਰ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਉੱਤਰ ਪ੍ਰਦੇਸ਼ ਨਿਵੇਸ਼ਕ ਸ਼ਿਖਰ ਸੰਮੇਲਨ 2018 ਦੇ ਉਦਘਾਟਨ ਦੇ ਮੌਕੇ 'ਤੇ ਆਪਣੇ ਸਮੂਹ ਦੀ ਯੋਜਨਾਵਾਂ 'ਤੇ ਚਰਚਾ ਕਰਦੇ ਹੋਏ ਐਲਾਨ ਕੀਤਾ ਕਿ ਜਿਓ ਅਗਲੇ ਤਿੰਨ ਸਾਲ ਦੌਰਾਨ ਉੱਤਰ ਪ੍ਰਦੇਸ਼ 'ਚ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਨਾਲ ਹੀ ਐਲਾਨ ਕੀਤਾ ਕਿ ਕੰਪਨੀ ਅਗਲੇ ਹੋ ਮਹੀਨਿਆਂ 'ਚ ਦੋ ਕਰੋੜ ਜਿਓਫੋਨ ਯੂ.ਪੀ. 'ਚ ਉਪਲੱਬਧ ਕਰਵਾਏਗੀ।

ਅੰਬਾਨੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉੱਤਰ ਪ੍ਰਦੇਸ਼ ਦਾ ਹਰ ਨੌਜਵਾਨ ਸਮਾਰਟਫੋਨ ਨੌਜਵਾਨ ਬਣੇ ਇਸ ਲਈ ਜਿਓਫੋਨ ਸ਼ੁਰੂ ਕੀਤਾ ਜੋ ਭਾਰਤ ਦਾ ਖੁਦ ਦਾ ਸਮਾਰਟ ਫੋਨ ਹੈ। ਇਹ ਕੇਵਲ 1500 ਰੁਪਏ 'ਚ ਉਪਲੱਬਧ ਹੈ ਅਤੇ ਇਹ ਰਾਸ਼ੀ ਵੀ ਤਿੰਨ ਸਾਲ ਬਾਅਦ ਰਿਫੰਡੇਬਲ ਕੀਤੀ ਜਾਵੇਗੀ। ਪ੍ਰਭਾਵੀ ਤੌਰ 'ਤੇ ਇਹ ਮੁਫਤ ਹੈ। ਇਕ ਰਿਪੋਰਟ ਮੁਤਾਬਕ ਉਨ੍ਹਾਂ ਨੇ ਐਲਾਨ ਕੀਤਾ ਕਿ ਜਿਓ ਉੱਤਰ ਪ੍ਰਦੇਸ਼ 'ਚ ਅਗਲੇ ਦੋ ਮਹੀਨਿਆਂ 'ਚ ਦੋ ਕਰੋੜ ਫੋਨ ਪਹਿਲ ਦੇ ਆਧਾਰ 'ਤੇ ਉਪਲੱਬਧ ਕਰਵਾਏਗੀ। ਇਸ ਤੋਂ ਇਲਾਵਾ ਹਾਲ ਹੀ 'ਚ ਖਬਰ ਮਿਲੀ ਸੀ ਕਿ ਰਿਲਾਇੰਸ ਜਿਓ ਨੇ ਆਪਣਾ ਸਸਤਾ ਫੀਚਰ ਫੋਨ ਹੁਣ ਐਮਾਜ਼ਾਨ ਇੰਡੀਆ ਦੀ ਵੈੱਬਸਾਈਟ 'ਤੇ ਵੇਚਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਇਹ ਫੋਨ ਰਿਲਾਇੰਸ ਜਿਓ ਦੀ ਵੈੱਬਸਾਈਟ, ਰਿਲਾਇੰਸ ਡਿਜੀਟਲ ਅਤੇ ਕੰਪਨੀ ਦੇ ਪਾਰਟਨਰ ਰਿਟੇਲ ਸਟੋਰਸ 'ਤੇ ਵਿਕਦਾ ਸੀ। ਜੇਕਰ ਤੁਸੀਂ ਐਮਾਜ਼ਾਨ ਪ੍ਰਾਈਮ ਯੂਜ਼ਰ ਹਨ ਤਾਂ ਇਹ ਫੋਨ ਤੁਹਾਡੇ ਕੋਲ ਦੂਜੇ ਦਿਨ ਹੀ ਡਲਿਵਰ ਹੋਵੇਗਾ। ਆਫਰ ਤਹਿਤ ਇਸ ਫੋਨ 'ਤੇ 50 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ ਜੋ ਐਮਾਜ਼ਾਨ ਪੇਅ ਬੈਲੇਂਸ ਦੇ ਤੌਰ 'ਤੇ ਵਾਲਟ 'ਚ ਕ੍ਰੇਡਿਟ ਕੀਤਾ ਜਾਵੇਗਾ। ਫੋਨ ਨੂੰ ਐਕਟੀਵੇਟ ਕਰਵਾਉਣ ਲਈ ਤੁਹਾਨੂੰ ਸਟੋਰ 'ਤੇ ਜਾਣਾ ਹੋਵੇਗਾ। ਰਿਲਾਇੰਸ ਜਿਓ ਦੇ ਪਾਰਟਨਰ ਸਟੋਰਸ ਜਾਂ ਰਿਲਾਇੰਸ ਡਿਜੀਟਲ ਸਟੋਰ 'ਤੇ ਜਾ ਕੇ ਆਧਾਰ ਕਾਰਡ ਦੇ ਜ਼ਰੀਏ ਇਸ ਨੂੰ ਆਕਟੀਵੇਟ ਕਰਵਾਉਣਾ ਹੋਵੇਗਾ। ਐਮਾਜ਼ਾਨ ਪੇਅ ਤੋਂ ਜਿਓ ਰਿਚਾਰਜ ਕਰਵਾਉਣ 'ਤੇ ਵੀ ਕੈਸ਼ਬੈਕ ਦਿੱਤਾ ਜਾਵੇਗਾ।


Related News