ਜੀਓ ਵਲੋਂ ਕੋਵਿਡ ਮਹਾਮਾਰੀ ਦੌਰਾਨ ਗਾਹਕਾਂ ਨੂੰ ਮੁਫਤ ਟਾਕਟਾਈਮ ਦਾ ਐਲਾਨ
Saturday, May 15, 2021 - 10:36 AM (IST)

ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਆਪਣੇ ਉਨ੍ਹਾਂ ਜੀਓ ਫੋਨ ਗਾਹਕਾਂ ਨੂੰ 300 ਮਿੰਟ ਮੁਫ਼ਤ ਆਊਟਗੋਇੰਗ ਕਾਲਿੰਗ ਦੀ ਸਹੂਲਤ ਦੇਵੇਗੀ, ਜੋ ਗਾਹਕ ਤਾਲਾਬੰਦੀ ਜਾਂ ਹੋਰ ਕਾਰਨਾਂ ਕਰਕੇ ਰੀਚਾਰਜ ਨਹੀਂ ਕਰਵਾ ਪਾ ਰਹੇ। ਬਿਨਾਂ ਰੀਚਾਰਜ ਕੀਤੇ ਜੀਓ ਫੋਨ ਗਾਹਕ ਹੁਣ 10 ਮਿੰਟ ਰੋਜ਼ਾਨਾ ਆਪਣੋ ਮੋਬਾਇਲ ’ਤੇ ਗੱਲ ਕਰ ਸਕਣਗੇ। 10 ਮਿੰਟ ਰੋਜ਼ਾਨਾਂ ਦੇ ਹਿਸਾਬ ਨਾਲ ਕੰਪਨੀ ਪ੍ਰਤੀ ਮਹੀਨਾ 300 ਮਿੰਟ ਮੁਫ਼ਤ ਆਊਟਗੋਇੰਗ ਕਾਲਿੰਗ ਦੀ ਸਹੂਲਤ ਦੇਵੇਗੀ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ।
ਇਨਕਮਿੰਗ ਕਾਲ ਪਹਿਲਾਂ ਦੀ ਤਰ੍ਹਾਂ ਹੀ ਮੁਫ਼ਤ ਰਹੇਗੀ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਹ ਸਹੂਲਤ ਮਹਾਮਾਰੀ ਦੌਰਾਨ ਜਾਰੀ ਰਹੇਗੀ। ਇਸ ਨਾਲ ਕਰੋੜਾਂ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ। ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਤਾਲਾਬੰਦੀ ਲੱਗੀ ਹੈ, ਲੋਕ ਘਰਾਂ ’ਚ ਕੈਦ ਹਨ। ਅਜਿਹੇ ’ਚ ਮੋਬਾਇਲ ਰੀਚਾਰਜ ਕਰਵਾਉਣਾ ਮੁਸ਼ਕਿਲ ਹੋ ਗਿਆ ਹੈ। ਖ਼ਾਸ ਕਰਕੇ ਹਾਸ਼ੀਏ ’ਤੇ ਰਹਿ ਰਹੇ ਲੋਕਾਂ ਲਈ ਇਹ ਬੇਹੱਦ ਮੁਸ਼ਕਿਲ ਕੰਮ ਹੈ। ਰਿਲਾਇੰਸ ਜੀਓ ਨੇ ਜੀਓ ਫੋਨ ਗਾਹਕਾਂ ਨੂੰ ਇਸ ਮੁਸ਼ਕਿਲ ’ਚੋਂ ਕੱਢਣ ਲਈ ਹੀ ਇਹ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਹੈ ਕਿ ਮਹਾਮਾਰੀ ਦੌਰਾਨ ਕੰਪਨੀ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਸਮਾਜ ਜਾਂ ਵਾਂਝੇ ਵਰਗ ਮੋਬਾਇਲ ਨਾਲ ਕੁਨੈਕਟਿਡ ਰਹਿਣ।