ਰੋਜ਼ਾਨਾ 4GB ਤਕ ਡਾਟਾ ਤੇ ਮੁਫ਼ਤ ਕਾਲਿੰਗ ਵਾਲੇ ਬੈਸਟ ਪਲਾਨ, ਕੀਮਤ 300 ਰੁਪਏ ਤੋਂ ਘੱਟ

09/30/2020 5:28:07 PM

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਕਈ ਸ਼ਾਨਦਾਰ ਪਲਾਨ ਆਫਰ ਕਰ ਰਹੀਆਂ ਹਨ। ਉਥੇ ਹੀ ਵਰਕ ਫਰਾਮ ਹੋਮ ਕਾਰਨ ਜ਼ਿਆਦਾਤਰ ਗਾਹਕਾਂ ਨੂੰ ਉਨ੍ਹਾਂ ਪਲਾਨਸ ਦੀ ਭਾਲ ਹੈ ਜਿਨ੍ਹਾਂ ’ਚ ਘੱਟ ਕੀਮਤ ’ਚ ਜ਼ਿਆਦਾ ਫਾਇਦੇ ਨਾਲ ਸਭ ਤੋਂ ਜ਼ਿਆਦਾ ਡਾਟਾ ਮਿਲਦਾ ਹੋਵੇ। ਇਸੇ ਲਈ ਇਥੇ ਅਸੀਂ ਤੁਹਾਨੂੰ ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ (ਵੀ) ਦੇ ਕੁਝ ਅਜਿਹੇ ਪਲਾਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ’ਚ ਰੋਜ਼ਾਨਾ 4 ਜੀ.ਬੀ. ਤਕ ਡਾਟਾ ਦੇ ਨਾਲ ਮੁਫ਼ਤ ਕਾਲਿੰਗ ਵੀ ਮਿਲਦੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਪਲਾਨਾਂ ਦੀ ਕੀਮਤ 300 ਰੁਪਏ ਤੋਂ ਘੱਟ ਹੈ। 

ਵੋਡਾਫੋਨ-ਆਈਡੀਆ ਦਾ 299 ਰੁਪਏ ਵਾਲਾ ਪਲਾਨ
ਵੋਡਾਫੋਨ-ਆਈਡੀਆ ਯਾਨੀ ‘ਵੀ’ ਆਪਣੇ ਗਾਹਕਾਂ ਨੂੰ 299 ਰੁਪਏ ਦਾ ਸ਼ਾਨਦਾਰ ਪਲਾਨ ਆਫਰ ਕਰ ਰਹੀ ਹੈ। ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਹਾਲਾਂਕਿ, ਅੱਜ-ਕੱਲ੍ਹ ਕੰਪਨੀ ਇਸ ਪਲਾਨ ਨੂੰ ਡਬਲ ਡਾਟਾ ਆਫਰ ਤਹਿਤ ਉਪਲੱਬਧ ਕਰਵਾ ਰਹੀ ਹੈ। ਹੁਣ ਇਸ ਪਲਾਨ ਨੂੰ ਰੀਚਾਰਜ ਕਰਵਾਉਣ ਵਾਲੇ ਗਾਹਕਾਂ ਨੂੰ ਰੋਜ਼ਾਨਾ 4 ਜੀ.ਬੀ. ਡਾਟਾ ਮਿਲ ਰਿਹਾ ਹੈ। ਇਹ ਪਲਾਨ ਅਨਲਿਮਟਿਡ ਮੁਫ਼ਤ ਕਾਲਿੰਗ ਨਾਲ ਆਉਂਦਾ ਹੈ। 28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ’ਚ ਰੋਜ਼ 100 ਐੱਸ.ਐੱਮ.ਐੱਸ. ਮੁਫ਼ਤ ਮਿਲਦੇ ਹਨ। 

ਏਅਰਟੈੱਲ ਦਾ 298 ਰੁਪਏ ਵਾਲਾ ਪਲਾਨ
ਏਅਰਟੈੱਲ ਦੇ ਇਸ ਪਲਾਨ ’ਚ ਤੁਹਾਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। 28 ਦਿਨਾਂ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ ’ਚ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਮਿਲਦੇ ਹਨ। ਇਸ ਤੋਂ ਇਲਾਵਾ ਪਲਾਨ ’ਚ ਏਅਰਟੈੱਲ ਐਕਸਟਰੀਮ ਪ੍ਰੀਮੀਅਮ ਅਤੇ ਵਿੰਕ ਮਿਊਜ਼ਿਕ ਦਾ ਵੀ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ। ਪਲਾਨ ਦੇ ਸਬਸਕ੍ਰਾਈਬਰਾਂ ਨੂੰ FASTag ਦੀ ਖ਼ਰੀਦ ’ਤੇ 150 ਰੁਪਏ ਦਾ ਕੈਸ਼ਬੈਕ ਮਿਲੇਗਾ। 

ਰਿਲਾਇੰਸ ਜੀਓ ਦਾ 249 ਰੁਪਏ ਵਾਲਾ ਪਲਾਨ
ਜੀਓ ਦਾ ਇਹ ਪਲਾਨ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲਾਨ ’ਚ ਜੀਓ ਨੈੱਟਵਰਕ ਲਈ ਅਨਲਿਮਟਿਡ ਮੁਫ਼ਤ ਕਾਲਿੰਗ ਮਿਲਦੀ ਹੈ। ਉਥੇ ਹੀ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 1000 ਮਿੰਟ ਮਿਲਦੇ ਹਨ। ਰੋਜ਼ਾਨਾ ਮੁਫ਼ਤ 100 ਐੱਸ.ਐੱਮ.ਐੱਸ. ਨਾਲ ਆਉਣ ਵਾਲੇ ਇਸ ਪਲਾਨ ’ਚ ਜੀਓ ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲਦਾ ਹੈ। 


Rakesh

Content Editor

Related News