4 ਮਹੀਨਿਆਂ ’ਚ ਦੂਜੀ ਵਾਰ ਜੀਓ ਸਰਵਿਸ ਡਾਊਨ

02/06/2022 2:14:28 PM

ਮੁੰਬਈ– ਰਿਲਾਇੰਸ ਜੀਓ ਦੀ ਸਰਵਿਸ ਮੁੰਬਈ ਸਰਕਲ ’ਚ ਡਾਊਨ ਹੋ ਗਈ ਹੈ। ਇਸ ਕਾਰਨ ਮੁੰਬਈ, ਠਾਣੇ ਅਤੇ ਨਵੀਂ ਮੁੰਬਈ ’ਚ ਜੀਓ ਦੀ ਮੋਬਾਇਲ ਅਤੇ ਇੰਟਰਨੈੱਟ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜੀਓ ਯੂਜ਼ਰਸ ਨਾਲ ਕਨੈਕਟ ਵੀ ਨਹੀਂ ਹੋ ਪਾ ਰਿਹਾ ਹੈ। ਕਈ ਯੂਜ਼ਰਸ ਨੇ ਜੀਓ ਦੇ ਨੈੱਟਵਰਕ ਡਾਊਨ ਦੀ ਜਾਣਕਾਰੀ ਸੋਸ਼ਲ ਪਲੇਟਫਾਰਮ ’ਤੇ ਸ਼ੇਅਰ ਕੀਤੀ ਹੈ। ਇੰਨਾ ਹੀ ਨਹੀਂ ਦੇਸ਼ ਭਰ ਤੋਂ ਜੀਓਫਾਈਬਰ ਸੇਵਾਵਾਂ ’ਚ ਖਾਮੀਆਂ ਵੀ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ– ਅਨਲਿਮਟਿਡ ਕਾਲਿੰਗ ਨਾਲ ਆਉਂਦੇ ਹਨ ਜੀਓ ਦੇ ਇਹ ਬੈਸਟ ਪ੍ਰੀਪੇਡ ਪਲਾਨ

ਦੂਜੇ ਪਾਸੇ ਨਾਨ ਜੀਓ ਨੰਬਰ ਵਾਲੇ ਯੂਜ਼ਰਸ ਨੂੰ ਕਾਲ ਕਨੈਕਟ ਕਰਨ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਬਰਾਂ ਮੁਤਾਬਕ ਜੀਓ ਨੇ ਕਥਿਤ ਤੌਰ ’ਤੇ ਮੁੰਬਈ ’ਚ ਨੈੱਟਵਰਕ ਨੂੰ ਬੰਦ ਕਰ ਦਿੱਤਾ ਹੈ। ਹਾਲੇ ਇਸ ਗੱਲ ਦਾ ਪਤਾ ਨਹੀਂ ਲੱਗਾ ਹੈ ਕਿ ਇਹ ਬ੍ਰੇਕਡਾਊਨ ਕਿਸ ਕਾਰਨ ਹੋਇਆ ਹੈ। ਦੱਸ ਦਈਏ ਕਿ ਦੇਸ਼ ਭਰ ’ਚ ਰਿਲਾਇੰਸ ਜੀਓ ਅਤੇ ਮੁੰਬਈ ’ਚ 1.5 ਕਰੋੜ ਤੋਂ ਵੱਧ ਗਾਹਕ ਹਨ।

ਇਕ ਪਾਸੇ ਜਿੱਥੇ ਮੁੰਬਈ, ਠਾਣੇ ਅਤੇ ਨਵੀਂ ਮੁੰਬਈ ’ਚ ਜੀਓ ਦਾ ਨੈੱਟਵਰਕ ਡਾਊਨ ਹੋਇਆ ਹੈ, ਉੱਥੇ ਹੀ ਦੂਜੇ ਪਾਸ ਦੇਸ਼ ਭਰ ਦੇ ਜੀਓਫਾਈਬਰ ’ਤੇ ਵੀ ਇਸ ਦਾ ਅਸਰ ਹੋਇਆ ਹੈ। ਮੱਧ ਪ੍ਰਦੇਸ਼ ਦੇ ਜੀਓਫਾਈਬਰ ਗਾਹਕਾਂ ਕੋਲ ਵੀ ਕੰਪਨੀ ਵਲੋਂ ਸਰਵਿਸ ਦੇ ਆਊਟਲੈੱਟ ਬੰਦ ਹੋਣ ਦਾ ਮੈਸੇਜ ਆ ਰਿਹਾ ਹੈ। ਕੰਪਨੀ ਨੇ ਮੈਸੇਜ ’ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਸਰਵਿਸ ਨੂੰ ਸ਼ਨੀਵਾਰ ਰਾਤ 7 ਵਜੇ ਤੱਕ ਠੀਕ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ– ਰਿਲਾਇੰਸ ਜੀਓ ਨੇ ਵੀ ਰੱਖਿਆ ‘ਮੇਟਾਵਰਸ’ ’ਚ ਕਦਮ, ਇਸ ਕੰਪਨੀ ’ਚ ਨਿਵੇਸ਼ ਕੀਤੇ ਕਰੋੜਾਂ ਰੁਪਏ

ਯੂਜ਼ਰਸ ਨੇ ਟਵਿਟਰ ’ਤੇ ਕੀਤੀ ਸ਼ਿਕਾਇਤ
ਮੁੰਬਈ ਦੇ ਰਿਲਾਇੰਸ ਜੀਓ ਦੇ ਕਈ ਯੂਜ਼ਰਸ ਨੇ ਕਾਲ ਰਿਸੀਵ ਨਾ ਹੋਣ ਦੀ ਜਾਣਕਾਰੀ ਟਵਿਟਰ ’ਤੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇੰਟਰਨੈੱਟ ਸਰਵਿਸ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੂੰ ‘ਨਾਟ ਰਜਿਸਰਡ ਆਨ ਨੈੱਟਵਰਕ’ ਦੇ ਮੈਸੇਜ ਮਿਲ ਰਹੇ ਹਨ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਨੈੱਟਵਰਕ ਨੂੰ ਲੈ ਕੇ ਉਨ੍ਹਾਂ ਨੂੰ ਸਮੱਸਿਆ ਆ ਰਹੀ ਹੈ। ਅਕਤੂਬਰ ’ਚ ਰਿਲਾਇੰਸ ਜੀਓ ਦੇ ਨੈੱਟਵਰਕ ਨੂੰ ਲੈ ਕੇ ਵੀ ਗਾਹਕ ਪ੍ਰੇਸ਼ਾਨ ਹੋਏ ਸਨ। ਨੈੱਟਵਰਕ ਡਾਊਨ ਦੌਰਾਨ ਜੀਓ ਦੇ ਗਾਹਕ 8 ਘੰਟੇ ਤੱਕ ਪ੍ਰੇਸ਼ਾਨ ਹੋਏ ਸਨ।

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ


Rakesh

Content Editor

Related News