ਜਿਓ ਯੂਜ਼ਰਸ ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ, ਹਰੇਕ ਨੈੱਟਵਰਕ ’ਤੇ ਕਰ ਸਕਣਗੇ ਅਨਲਿਮਟਿਡ ਕਾਲਿੰਗ

12/31/2020 7:48:28 PM

ਗੈਜੇਟ ਡੈਸਕ-ਦੇਸ਼ ਦੀ ਦਿੱਗਜ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਉਪਭੋਗਤਾਵਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਇੰਟਰਕੁਨੈਕਟ ਯੂਜ਼ਰਸ ਚਾਰਜ ਆਈ.ਯੂ.ਸੀ. ਹਟਾ ਦਿੱਤਾ ਹੈ। ਹੁਣ ਯੂਜ਼ਰਸ 1 ਜਨਵਰੀ 2021 ਤੋਂ ਪਹਿਲਾਂ ਦੀ ਤਰ੍ਹਾਂ ਹਰੇਕ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਉੱਥੇ, ਕੰਪਨੀ ਦਾ ਕਹਿਣਾ ਹੈ ਕਿ ਅਸੀਂ ਅਨਲਿਮਟਿਡ ਕਾਲਿੰਗ ਦੇਣ ਦਾ ਵਾਅਦਾ ਪੂਰਾ ਕੀਤਾ ਹੈ ਹਾਲਾਂਕਿ ਆਈ.ਯੂ.ਸੀ. ਚਾਰਜ ਹਟਾਉਣ ਦਾ ਕਦਮ ਟਰਾਈ ਦੇ ਹੁਕਮ ਤੋਂ ਬਾਅਦ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ

ਜਿਓ ਦੇ ਚਾਰ ਸ਼ਾਨਦਾਰ ਪ੍ਰੀਪੇਡ ਪਲਾਨ
ਰਿਲਾਇੰਸ ਜਿਓ ਨੇ ਆਈ.ਸੀ.ਯੂ. ਹਟਾਉਣ ਤੋਂ ਇਲਾਵਾ ਆਪਣੇ ਚਾਰ ਮਸ਼ਹੂਰ ਪ੍ਰੀਪੇਡ ਪਲਾਨ ਦੇ ਬਾਰੇ ’ਚ ਦੱਸਿਆ ਹੈ ਜਿਨ੍ਹਾਂ ਦੀਆਂ ਕੀਮਤਾਂ 129 ਰੁਪਏ, 149 ਰੁਪਏ, 199 ਰੁਪਏ ਅਤੇ 555 ਰੁਪਏ ਹੈ। ਇਨ੍ਹਾਂ ਚਾਰ ਰਿਚਾਰਜ ਪਲਾਨ ਦੀ ਮਿਆਦ 28 ਦਿਨ, 24 ਦਿਨ, 28 ਅਤੇ 84 ਦਿਨ ਹੈ। ਇਨ੍ਹਾਂ ਪ੍ਰੀਪੇਡ ਪਲਾਨ ’ਚ ਮਿਲਣ ਵਾਲੇ ਡਾਟਾ ਦੀ ਗੱਲ ਕਰੀਏ ਤਾਂ ਉਪਭੋਗਤਾਵਾਂ ਨੂੰ 129 ਰੁਪਏ ਵਾਲੇ ਪਲਾਨ ’ਚ ਕੁੱਲ 2ਜੀ.ਬੀ. ਡਾਟਾ, 149 ਰੁਪਏ ਵਾਲੇ ’ਚ ਰੋਜ਼ਾਨਾ 1 ਜੀ.ਬੀ. ਡਾਟਾ, 199 ਰੁਪਏ ਵਾਲੇ ਪਲਾਨ ’ਚ 1.5 ਜੀ.ਬੀ. ਡਾਟਾ ਅਤੇ 555 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ 1.5ਜੀ.ਬੀ. ਡਾਟਾ ਮਿਲੇਗਾ।

ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ

ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਇਨ੍ਹਾਂ ਸਾਰੇ ਪਲਾਨਸ ’ਚ ਅਨਲਿਮਟਿਡ ਕਾਲਿੰਗ ਦਿੱਤੀ ਜਾਵੇਗੀ। ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਜਿਓ ਨੇ ਪਹਿਲੀ ਵਾਰ 31 ਦਸੰਬਰ 2019 ਨੂੰ ਇੰਟਰ ਕੁਨੈਟੇਡ ਚਾਰਜ ਆਈ.ਯੂ.ਸੀ. ਲਾਗੂ ਕੀਤਾ ਸੀ। ਆਈ.ਯੂ.ਸੀ. ਮਿੰਟਸ ਉਹ ਮਿੰਟ ਹੁੰਦੇ ਹਨ ਜਿਨ੍ਹਾਂ ਦਾ ਇਸਤੇਮਾਲ ਯੂਜ਼ਰਸ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ ਕਰਦੇ ਹਨ।

ਇਹ ਵੀ ਪੜ੍ਹੋ -‘ਕੋਰੋਨਾ ਦੇ ਨਵੇਂ ਰੂਪ ਕਾਰਣ ਬ੍ਰਿਟੇਨ ਫਿਰ ਤੋਂ ਸੰਕਟ ਵਿਚ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News