ਜੀਓ ਦਾ ਰੋਜ਼ਾਨਾ 1GB ਡਾਟਾ ਵਾਲਾ ਸਭ ਤੋਂ ਸਸਤਾ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲਣਗੇ ਇਹ ਫਾਇਦੇ

Tuesday, Jul 12, 2022 - 01:11 PM (IST)

ਜੀਓ ਦਾ ਰੋਜ਼ਾਨਾ 1GB ਡਾਟਾ ਵਾਲਾ ਸਭ ਤੋਂ ਸਸਤਾ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ– ਟੈਲੀਕਾਮ ਇੰਡਸਟਰੀ ’ਚ ਜੀਓ ਦੇ ਪਲਾਨਜ਼ ਦਾ ਬੋਲਬਾਲਾ ਹੈ। ਕੰਪਨੀ ਦੇ ਪੋਰਟਫੋਲੀਓ ’ਚ ਸਸਤੇ-ਮਹਿੰਗੇ ਕਈ ਤਰ੍ਹਾਂ ਦੇ ਪਲਾਨਜ਼ ਸ਼ਾਮਲ ਹਨ। ਜੇਕਰ ਤੁਸੀਂ ਇਕ ਕਿਫਾਇਤੀ ਆਪਸ਼ਨ ਦੀ ਭਾਲ ’ਚ ਹੋ ਤਾਂ ਜੀਓ ਪ੍ਰੀਪੇਡ ਰੀਚਾਰਜ ਪੋਰਟਫੋਲੀਓ ’ਚ ਤੁਹਾਨੂੰ ਕਈ ਪਲਾਨਜ਼ ਮਿਲ ਜਾਣਗੇ। ਕੰਪਨੀ 1 ਜੀ.ਬੀ. ਡੇਲੀ ਡਾਟਾ ਵਾਲੇ ਕਈ ਪਲਾਨਜ਼ ਆਫਰ ਕਰਦੀ ਹੈ ਜੋ ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਫਾਈਦਿਆਂ ਨਾਲ ਆਉਂਦੇ ਹਨ। 

ਜੇਕਰ ਤੁਹਾਡੀ ਲੋੜ ਡੇਲੀ 1 ਜੀ.ਬੀ. ਡਾਟਾ ਹੈ ਤਾਂ ਕੰਪਨੀ ਇਕ ਬੇਹੱਦ ਸਸਤਾ ਪਲਾਨ ਆਫਰ ਕਰਦੀ ਹੈ। ਇਸ ਪਲਾਨ ’ਚ ਨਾ ਸਿਰਫ ਡੇਲੀ ਡਾਟਾ, ਸਗੋਂ ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਫਾਈਦਿਆਂ ਨਾਲ ਕਈ ਦੂਜੀਆਂ ਸੇਵਾਵਾਂ ਵੀ ਮਿਲਦੀਆਂ ਹਨ। ਆਓ ਜਾਣਦੇ ਹਾਂ ਡੇਲੀ 1 ਜੀ.ਬੀ. ਡਾਟਾ ਵਾਲੇ ਜੀਓ ਦੇ ਸਭ ਤੋਂ ਸਸਤੇ ਪਲਾਨ ’ਚ ਕੀ ਮਿਲਦਾ ਹੈ। 

ਜੀਓ ਦਾ ਰੋਜ਼ਾਨਾ 1 ਜੀ.ਬੀ. ਡਾਟਾ ਵਾਲਾ ਸਭ ਤੋਂ ਸਸਤਾ ਪਲਾਨ

ਇਸ ਪਲਾਨ ਦੀ ਕੀਮਤ 149 ਰੁਪਏ ਹੈ। ਇਸ ਕੀਮਤ ’ਚ ਰੋਜ਼ਾਨਾ 1 ਜੀ.ਬੀ. ਡਾਟਾ ਵਾਲੇ ਘੱਟ ਹੀ ਪਲਾਨ ਇੰਡਸਟਰੀ ’ਚ ਮੌਜੂਦ ਹਨ। ਨਾ ਸਿਰਫ ਇਸ ਵਿਚ ਡਾਟਾ ਸਗੋਂ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ ਐੱਸ.ਐੱਮ.ਐੱਸ. ਦਾ ਫਾਇਦਾ ਵੀ ਮਿਲਦਾ ਹੈ। ਇਸ ਵਿਚ ਤੁਹਾਨੂੰ 20 ਦਿਨਾਂ ਦੀ ਮਿਆਦ ਮਿਲਦੀ ਹੈ। ਯਾਨੀ ਪੂਰੇ ਪਲਾਨ ’ਚ ਕੁੱਲ 20 ਜੀ.ਬੀ. ਡਾਟਾ ਮਿਲੇਗਾ। ਐੱਫ.ਯੂ.ਪੀ. ਲਿਮਟ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ 64Kbps ਦੀ ਸਪੀਡ ਨਾਲ ਡਾਟਾ ਮਿਲੇਗਾ। ਡੇਲੀ ਡਾਟਾ ਤੋਂ ਇਲਾਵਾ ਗਾਹਕਾਂ ਨੂੰ ਇਸ ਪਲਾਨ ’ਚ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। 

ਗਾਹਕ ਬਿਨਾਂ ਕਿਸੇ ਚਿੰਤਾ ਦੇ ਕਿਸੇ ਵੀ ਨੈੱਟਵਰਕ ’ਤੇ 20 ਦਿਨਾਂ ਤਕ ਅਨਲਿਮਟਿਡ ਵੌਇਸ ਕਾਲ ਕਰ ਸਕਦੇ ਹਨ। ਨਾਲ ਹੀ ਗਾਹਕਾਂ  ਨੂੰ  ਡੇਲੀ 100 ਐੱਸ.ਐੱਮ.ਐੱਸ. ਵੀ ਮਿਲਣਗੇ। ਪੂਰੇ ਪਲਾਨ ’ਚ ਕੁੱਲ 2000 ਐੱਸ.ਐੱਮ.ਐੱਸ. ਮਿਲਣਗੇ। ਜੀਓ ਆਪਣੇ ਦੂਜੇ ਪਲਾਨਜ਼ ਦੀ ਤਰ੍ਹਾਂ ਇਸ ਵਿਚ ਕੰਪਲੀਮੈਂਟਰੀ ਐਪਸ ਦਾ ਸਬਸਕ੍ਰਿਪਸ਼ਨ ਦੇ ਰਿਹਾ ਹੈ। 

ਗਾਹਕਾਂ ਨੂੰ ਜੀਓ ਟੀ.ਵੀ., ਜੀਓ ਸਿਨੇਮਾ, ਜੀਓ ਸਕਿਓਰਿਟੀ ਅਤੇ ਜੀਓ ਕਲਾਊਡ ਦਾ ਫ੍ਰੀ ਸਬਸਕ੍ਰਿਪਸ਼ਨ ਮਿਲੇਗਾ। ਯਾਨੀ ਇਸ ਪਲਾਨ ’ਚ ਗਾਹਕਾਂ ਨੂੰ ਡਾਟਾ, ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਨਾਲ ਐਂਟਰਟੇਨਮੈਂਟ ਦਾ ਫਾਇਦਾ ਵੀ ਮਿਲੇਗਾ। 


author

Rakesh

Content Editor

Related News