ਜਿਓ ਫੋਨ ’ਚ ਵਟਸਐਪ ਚਲਾਉਣ ਵਾਲਿਆਂ ਨੂੰ ਜਲਦ ਮਿਲੇਗਾ ਨਵਾਂ ਫੀਚਰ

Tuesday, Jun 02, 2020 - 12:32 PM (IST)

ਜਿਓ ਫੋਨ ’ਚ ਵਟਸਐਪ ਚਲਾਉਣ ਵਾਲਿਆਂ ਨੂੰ ਜਲਦ ਮਿਲੇਗਾ ਨਵਾਂ ਫੀਚਰ

ਗੈਜੇਟ ਡੈਸਕ– ਜਿਓ ਫੋਨ ’ਚ ਵਟਸਐਪ ਚਲਾਉਣ ਵਾਲੇ ਵੀ ਹੁਣ ਸਟੇਟਸ ਮੈਸੇਜ ਪੋਸਟ ਕਰ ਸਕਣਗੇ। ਇਕ ਰਿਪੋਰਟ ’ਚ ਪਤਾ ਲੱਗਾ ਹੈ ਕਿ ਜਲਦੀ ਹੀ ਜਿਓ ਫੋਨ ’ਚ ਵਟਸਐਪ ਸਟੇਟਸ ਫੀਚਰ ਆ ਜਾਵੇਗਾ। ਨਵਾਂ ਫੀਚਰ ਜਿਓ ਫੋਨ ’ਚ ਕਿਸੇ ਐਂਡਰਾਇਡ ਜਾਂ ਆਈਫੋਨ ਡਿਵਾਈਸ ’ਚ ਵਿਖਣ ਵਾਲੇ ਸਟੇਟਸ ਫੀਚਰ ਦੀ ਤਰ੍ਹਾਂ ਹੀ ਹੋਵੇਗਾ। ਦੱਸ ਦੇਈਏ ਕਿ ਰਿਲਾਇੰਸ ਜਿਓ ਦੇ ਜਿਓ ਫੋਨ ’ਚ 2018 ’ਚ ਵਟਸਐਪ ਦਾ ਖਾਸ ਵਰਜ਼ਨ ਲਾਂਚ ਕੀਤਾ ਗਿਆ ਸੀ। ਫੇਸਬੁੱਕ ਦੀ ਮਲਕੀਅਤ ਵਾਲੀ ਵਟਸਐਪ ਨੇ ਪਿਛਲੇ ਸਾਲ ਜੁਲਾਈ ’ਚ KaiOS ਵਾਲੇ ਸਾਰੇ ਫੋਨਜ਼ ’ਚ ਵਟਸਐਪ ਸੁਪੋਰਟ ਜਾਰੀ ਕੀਤੀ ਸੀ। 

ਜਿਓ ਫੋਨ ਲਈ ਵਟਸਐਪ ’ਚ ਸਟੇਟਸ ਫੀਚਰ ਅਜੇ ‘ਗੋਲਡ ਸਟੇਜ’ ’ਚ ਹੈ ਜਿਸ ਦਾ ਮਤਲਬ ਹੈ ਕਿ ਇਹ ਰੋਲ ਆਊਟ ਲਈ ਤਿਆਰ ਹੈ। ਐਂਡਰਾਇਡ ਸੈਂਟਰਲ ਨਾਲ ਇਕ ਇੰਟਰਵਿਊ ’ਚ ਕਾਈ ਓ.ਐੱਸ. ’ਚ ਵਟਸਐਪ ਦੇ ਸਾਫਟਵੇਅਰ ਇੰਜੀਨੀਅਰਿੰਗ ਪ੍ਰਮੁੱਖ ਜੋ ਗ੍ਰਿਨਸਟੀਡ ਨੇ ਇਹ ਖੁਲਾਸਾ ਕੀਤਾ। ਯਕੀਨੀ ਤੌਰ ’ਤੇ ਜਿਓ ਫੋਨ ’ਚ ਵਟਸਐਪ ਦੀ ਵਰਤੋਂ ਕਰਨ ਵਾਲਿਆਂ ਲਈ ਇਹ ਇਕ ਵੱਡਾ ਬਦਲਾਅ ਹੋਵੇਗਾ। 


author

Rakesh

Content Editor

Related News