ਇਹ ਹਨ ਜੀਓ ਦੇ 4 ਪਲਾਨ, ਜਿਨ੍ਹਾਂ ''ਚ ਨਹੀਂ ਹੈ ਰੋਜ਼ਾਨਾ ਡਾਟਾ ਲਿਮਟ

Tuesday, Dec 12, 2017 - 02:55 PM (IST)

ਇਹ ਹਨ ਜੀਓ ਦੇ 4 ਪਲਾਨ, ਜਿਨ੍ਹਾਂ ''ਚ ਨਹੀਂ ਹੈ ਰੋਜ਼ਾਨਾ ਡਾਟਾ ਲਿਮਟ

ਜਲੰਧਰ- ਆਪਣੇ ਲਾਂਚ ਦੇ ਨਾਲ ਹੀ ਰਿਲਾਇੰਸ ਜੀਓ ਨੇ ਬਾਜ਼ਾਰ 'ਚ ਤਹਿਲਕਾ ਮਚਾਇਆ ਹੋਇਆ ਹੈ। ਆਪਣੇ ਯੂਜ਼ਰਸ ਲਈ ਜੀਓ ਅਜਿਹੇ ਪਲਾਨ ਲਿਆਇਆ ਹੈ ਜੋ ਉਨ੍ਹਾਂ ਨੂੰ ਖੁਸ਼ੀ ਨਾਲ ਭਰ ਦੇਵੇਗਾ। ਕੰਪਨੀ ਆਪਣੇ ਚਾਰ ਪਲਾਨ 'ਚ ਬਿਨਾਂ ਕਿਸੇ ਡੇਲੀ ਡਾਟਾ ਲਿਮਟ ਦੇ ਨਾਲ ਉਤਾਰੇ ਹਨ। ਇਨ੍ਹਾਂ ਪਲਾਨਸ ਦੇ ਨਾਲ ਯੂਜ਼ਰਰ ਜਦੋਂ ਚਾਹੁਣ, ਜਿੰਨਾ ਚਾਹੁਣ ਡਾਟਾ ਇਸਤੇਮਾਲ ਕਰ ਸਕਦੇ ਹਨ। 

1. 999 ਰੁਪਏ ਵਾਲਾ ਪਲਾਨ
ਇਸ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲ ਰਹੀ ਹੈ। ਨਾਲ ਹੀ ਕੰਪਨੀ 60 ਜੀ.ਬੀ. 4ਜੀ ਡਾਟਾ ਦੇ ਰਹੀ ਹੈ। ਇਸ ਪਲਾਨ 'ਚ ਡਾਟਾ ਲਈ ਕੋਈ ਡੇਲੀ ਲਿਮਟ ਨਹੀਂ ਹੈ, ਜਿਵੇਂ ਕਿ ਬਾਕੀ ਪਲਾਨ 'ਚ ਜੀਓ ਹਰ ਦਿਨ 1ਜੀ.ਬੀ./2ਜੀ.ਬੀ./3ਜੀ.ਬੀ. ਦੀ ਲਿਮ ਦਿੰਦਾ ਹੈ। ਇਸ ਪਾਲਨ 'ਚ ਯੂਜ਼ਰ ਆਪਣੀ ਲੋੜ ਮੁਤਾਬਕ ਕਦੇ ਵੀ, ਕਿੰਨਾ ਵੀ ਡਾਟਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਜੀਓ ਦਾ 999 ਰੁਪਏ ਦਾ ਪਲਾਨ ਅਨਲਿਮਟਿਡ ਮੈਸੇਜ ਨਾਲ ਵੀ ਆਉਂਦਾ ਹੈ। ਇਹ ਪਲਾਨ 90 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। 

2. 1,999 ਰੁਪਏ ਵਾਲਾ ਪਲਾਨ
ਰਿਲਾਇੰਸ ਜੀਓ ਇਸ ਪਲਾਨ 'ਚ 125 ਜੀ.ਬੀ. ਡਾਟਾ ਦੇ ਰਿਹਾ ਹੈ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਖਾਸ ਗੱਲ ਇਹ ਹੈ ਕਿ ਇਹ ਪਲਾਨ ਕਿਸੇ ਡੇਲੀ ਡਾਟਾ ਲਿਮਟ ਨਾਲ ਨਹੀਂ ਆਉਂਦਾ ਹੈ। 125 ਜੀ.ਬੀ. ਡਾਟਾ ਨੂੰ ਯੂਜ਼ਰ ਆਪਣੀ ਲੋੜ ਮੁਤਾਬਕ ਕਦੇ ਵੀ ਇਸਤੇਮਾਲ ਕਰ ਸਕਦੇ ਹਨ। ਇਸ ਪਲਾਨ ਦੀ ਮਿਆਦ 180 ਦਿਨਾਂ ਦੀ ਹੈ। 

3. 4,999 ਰੁਪਏ ਵਾਲਾ ਪਲਾਨ
ਇਸ ਪਲਾਨ 'ਚ 350 ਜੀ.ਬੀ. ਡਾਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਖਾਸ ਗੱਲ ਇਹ ਹੈ ਕਿ ਇਹ ਪਲਾਨ ਬਿਨਾਂ ਕਿਸੇ ਡੇਲੀ ਡਾਟਾ ਲਿਮਟ ਦੇ ਆਉਂਦਾ ਹੈ। 350 ਜੀ.ਬੀ. ਡਾਟਾ ਨੂੰ ਯੂਜ਼ਰ ਆਪਣੀ ਲੋੜ ਦੇ ਹਿਸਾਬ ਨਾਲ ਕਦੇ ਵੀ ਇਸਤੇਮਾਲ ਕਰ ਸਕਦੇ ਹਨ। ਇਸ ਪਲਾਨ ਦੀ ਮਿਆਦ 360 ਦਿਨਾਂ ਦੀ ਹੈ। ਮਤਲਬ ਕਿ ਇਹ ਪਲਾਨ ਲਗਭਗ ਪੂਰੇ ਇਕ ਸਾਲ ਲਈ ਹੈ। 

4. 9,999 ਰੁਪਏ ਵਾਲਾ ਪਲਾਨ
ਰਿਲਾਇੰਸ ਜੀਓ ਇਸ ਪਲਾਨ 'ਚ 750 ਜੀ.ਬੀ. ਡਾਟਾ ਦੇ ਰਿਹਾ ਹੈ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਖਾਸ ਗੱਲ ਇਹ ਹੈ ਕਿ ਇਹ ਪਲਾਨ ਕਿਸੇ ਡੇਲੀ ਡਾਟਾ ਲਿਮਟ ਦੇ ਨਾਲ ਨਹੀਂ ਆਉਂਦਾ। 750 ਜੀ.ਬੀ. ਡਾਟਾ ਨੂੰ ਯੂਜ਼ਰ ਆਪਣੀ ਲੋੜ ਮੁਤਾਬਕ ਕਦੇ ਵੀ ਇਸਤੇਮਾਲ ਕਰ ਸਕਦੇ ਹਨ। ਇਸ ਪਾਲਨ ਦੀ ਮਿਆਦ ਵੀ 360 ਦਿਨਾਂ ਦੀ ਹੈ।


Related News