ਜੀਓ ਦੇ ਇਸ ਪਲਾਨ ''ਚ ਹੁਣ ਮਿਲ ਰਿਹਾ 10GB ਡਾਟਾ, ਪਹਿਲਾਂ ਮਿਲਦਾ ਸੀ ਸਿਰਫ਼ 6GB
Tuesday, May 23, 2023 - 05:03 PM (IST)
ਗੈਜੇਟ ਡੈਸਕ- ਇਸ ਸਮੇਂ ਦੇਸ਼ 'ਚ ਦੋ ਟੈਲੀਕਾਮ ਕੰਪਨੀਆਂ ਕੋਲ 5ਜੀ ਦੀ ਸਰਵਿਸ ਹੈ ਜੋ ਕਿ ਏਅਰਟੈੱਲ ਅਤੇ ਰਿਲਾਇੰਸ ਜੀਓ ਹਨ। ਦੋਵਾਂ ਕੰਪਨੀਆਂ ਦੀ 5ਜੀ ਸੇਵਾ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਲਾਈਵ ਹੋ ਗਈ ਹੈ। ਏਅਰਟੈੱਲ ਅਤੇ ਜੀਓ ਆਪਣੇ ਗਾਹਕਾਂ ਨੂੰ ਫਿਲਹਾਲ ਫ੍ਰੀ 'ਚ ਅਨਲਿਮਟਿਡ 5ਜੀ ਡਾਟਾ ਦੇ ਰਹੀਆਂ ਹਨ। ਜੀਓ ਕੋਲ ਇਕ 5ਜੀ ਅਪਗ੍ਰੇਡ ਪਲਾਨ ਹੈ ਜਿਸਦੇ ਨਾਲ ਥੋਕ 'ਚ ਡਾਟਾ ਮਿਲਦਾ ਹੈ। ਹੁਣ ਜੀਓ ਨੇ ਆਪਣੇ ਇਸ ਜੀਓ ਟਰੂ 5ਜੀ ਪਲਾਨ 'ਚ ਵੱਡਾ ਬਦਲਾਅ ਕੀਤਾ ਹੈ।
ਜੀਓ ਟਰੂ 5ਜੀ ਦੇ ਇਸ 5ਜੀ ਅਪਗ੍ਰੇਡ ਪਲਾਨ ਦੀ ਕੀਮਤ 61 ਰੁਪਏ ਹੈ। ਇਸ ਪਲਾਨ 'ਚ ਪਹਿਲਾਂ 6 ਜੀ.ਬੀ. ਡਾਟਾ ਮਿਲਦਾ ਸੀ ਪਰ ਹੁਣ ਇਸ ਪਲਾਨ 'ਚ ਕੁੱਲ 10ਜੀ.ਬੀ. ਡਾਟਾ ਮਿਲ ਰਿਹਾ ਹੈ। ਜੀਓ ਟਰੂ 5ਜੀ ਦੀ ਸੇਵਾ ਇਸ ਸਮੇਂ ਦੇਸ਼ ਦੇ 3,000 ਸ਼ਹਿਰਾਂ 'ਚ ਲਾਈਵ ਹੈ। ਇਹ ਜੀਓ ਦਾ ਇਕ 5ਜੀ ਡਾਟਾ ਪਲਾਨ ਹੈ।
ਜੀਓ ਟਰੂ 5ਜੀ ਦੇ ਇਸ 61 ਰੁਪਏ ਵਾਲੇ ਪਲਾਨ ਨੂੰ ਤੁਸੀਂ 119 ਰੁਪਏ, 149 ਰੁਪਏ, 179 ਰੁਪਏ, 199 ਰੁਪਏ ਅਤੇ 209 ਰੁਪਏ ਵਾਲੇ ਪਲਾਨ ਨੂੰ ਸਪੋਰਟ ਕਰਦਾ ਹੈ ਯਾਨੀ ਜੇਕਰ ਤੁਹਾਡੇ ਕੋਲ ਇਨ੍ਹਾਂ 'ਚੋਂ ਕੋਈ ਵੀ ਇਕ ਪਲਾਨ ਹੈ ਅਤੇ ਡਾਟਾ ਖਤਮ ਹੋ ਗਿਆ ਹੈ ਤਾਂ 61 ਰੁਪਏ ਵਾਲੇ ਪਲਾਨ ਨੂੰ ਰੀਚਾਰਜ ਕਰਕੇ ਤੁਸੀਂ 5ਜੀ ਦਾ ਇਸਤੇਮਾਲ ਕਰ ਸਕੋਗੇ।