100 ਰੁਪਏ ਤੋਂ ਵੀ ਘੱਟ ਕੀਮਤ ''ਚ ਉਪਲੱਬਧ ਹਨ ਜਿਓ ਦੇ ਇਹ ਪਲਾਨਸ
Saturday, Dec 12, 2020 - 06:10 PM (IST)
ਗੈਜੇਟ ਡੈਸਕ-ਕੋਰੋਨਾ ਕਾਲ 'ਚ ਘਰ ਬੈਠੇ ਕੇ ਲੋਕਾਂ ਨੇ ਮੋਬਾਇਲ ਇੰਟਰਨੈੱਟ ਦਾ ਕਾਫੀ ਇਸਤੇਮਾਲ ਕੀਤਾ। ਅਜਿਹੇ 'ਚ ਟੈਲੀਕਾਮ ਕੰਪਨੀਆਂ ਨੇ ਵੀ ਯੂਜ਼ਰਸ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਕਈ ਕਿਫਾਇਤੀ ਪਲਾਨ ਬਾਜ਼ਾਰ 'ਚ ਉਤਾਰੇ। ਇਸ ਖਬਰ 'ਚ ਅਸੀਂ ਤੁਹਾਨੂੰ ਜਿਓ ਦੇ ਅਜਿਹੇ ਕਿਫਾਇਤੀ ਪਲਾਨਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 100 ਰੁਪਏ ਤੋਂ ਵੀ ਘੱਟ ਹੈ। ਪਰ ਇਨ੍ਹਾਂ ਪਲਾਨਸ 'ਚ ਯੂਜ਼ਰਸ ਨੂੰ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਉਪਲੱਬਧ ਰਹੇਗੀ। ਜਿਓ ਨੇ ਆਪਣੇ ਯੂਜ਼ਰਸ ਲਈ ਕਈ ਕਿਫਾਇਤੀ 4ਜੀ ਡਾਟਾ ਵਾਊਚਰਸ ਉਪਲੱਬਧ ਕਰਵਾਏ ਹਨ ਜਿਨ੍ਹਾਂ ਦੀ ਕੀਮਤ 11 ਰੁਪਏ, 21 ਰੁਪਏ ਅਤੇ 51 ਰੁਪਏ ਹੈ। ਇਨ੍ਹਾਂ ਪਲਾਨਸ ਦੀ ਕੀਮਤ ਬੇਸ਼ਕ ਘੱਟ ਹੈ ਪਰ ਇਨ੍ਹਾਂ 'ਚ ਯੂਜ਼ਰਸ ਨੂੰ ਕਈ ਬੈਨੀਫਿਟਸ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ -ਕਾਬੁਲ 'ਚ ਰਾਕਟ ਹਮਲਾ, 1 ਦੀ ਮੌਤ ਤੇ 2 ਜ਼ਖਮੀ
11 ਰੁਪਏ ਵਾਲਾ ਪਲਾਨ
ਰਿਲਾਇੰਸ ਜਿਓ ਦੇ 11 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਯੂਜ਼ਰਸ ਨੂੰ 800 ਐੱਮ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਲਿੰਗ ਲਈ 75 ਮਿੰਟ ਵੀ ਮਿਲਦੇ ਹਨ ਜਿਸ ਦੀ ਵਰਤੋਂ ਯੂਜ਼ਰਸ ਜਿਓ ਤੋਂ ਹੋਰ ਨੈੱਟਵਰਕ 'ਤੇ ਕਾਲਿੰਗ ਲਈ ਕਰ ਸਕਦੇ ਹਨ।
21 ਰੁਪਏ ਵਾਲਾ ਪਲਾਨ
21 ਰੁਪਏ ਵਾਲੇ ਵਾਊਚਰ 'ਚ ਯੂਜ਼ਰਸ ਨੂੰ ਅਨਲਿਮਟਿਡ 2ਜੀ.ਬੀ. ਡਾਟਾ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਜਿਓ ਤੋਂ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ 200 ਮਿੰਟ ਵੀ ਦਿੱਤੇ ਜਾਂਦੇ ਹਨ। ਜਦਕਿ ਯੂਜ਼ਰਸ ਜਿਓ ਤੋਂ ਜਿਓ 'ਤੇ ਅਨਲਿਮਟਿਡ ਕਾਲਿੰਗ ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ -ਪਤਨੀ ਦੇ ਕਰੀਅਰ ਲਈ CEO ਨੇ ਛੱਡ ਦਿੱਤਾ 750 ਕਰੋੜ ਰੁਪਏ ਦਾ ਬੋਨਸ, ਲੋਕਾਂ ਦੱਸਿਆ 'ਡਰਾਮਾ'
51 ਰੁਪਏ ਵਾਲਾ ਪਲਾਨ
ਰਿਲਾਇੰਸ ਜਿਓ ਯੂਜ਼ਰਸ 51 ਰੁਪਏ ਵਾਲਾ ਕਿਫਾਇਤੀ ਪਲਾਨ ਵੀ ਖਰੀਦ ਸਕਦੇ ਹਨ। ਇਸ ਪਲਾਨ 'ਚ 6ਜੀ.ਬੀ. ਅਨਲਿਮਟਿਡ ਡਾਟਾ ਦਿੱਤਾ ਜਾ ਰਿਹਾ ਹੈ। ਇਨਾਂ ਹੀ ਨਹੀਂ ਜਿਓ ਤੋਂ ਦੂਜੇ ਨੈੱਟਵਰਕ 'ਤੇ ਕਾਲ ਕਰਨ ਲਈ ਯੂਜ਼ਰਸ ਨੂੰ 500 ਮਿੰਟਸ ਵੀ ਮਿਲਦੇ ਹਨ।
ਇਹ ਵੀ ਪੜ੍ਹੋ -ਫਰਾਂਸ ਵਿਚ ਕੋਰੋਨਾ ਦੀ ਦੂਜੀ ਲਹਿਰ, '15 ਤੋਂ ਲਾਕਡਾਊਨ ਦੇ ਨਾਲ ਕਰਫਿਊ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।