ਜਿਓ ਦੇ ਆਫਰਜ਼ ਨਾਲ ਟੈਲੀਕਾਮ ਇੰਡਸਟਰੀ ਹੋ ਜਾਏਗੀ ਬਰਬਾਦ!
Sunday, Apr 02, 2017 - 04:12 PM (IST)
ਜਲੰਧਰ- ਸੈਲੂਲਰ ਆਪਰੇਟਰ ਐਸੋਸੀਏਸ਼ਨ ਆਫ ਇੰਡੀਆ (COAI) ਨੇ ਕਿਹਾ ਹੈ ਕਿ ਰਿਲਾਇੰਸ ਜਿਓ ਦੀ ਨਵੀਂ ਪ੍ਰਾਈਜ਼ ਪਾਲਿਸੀ ਨਾਲ ਇੰਡਸਟਰੀ ਨੂੰ ਨੁਕਸਾਨ ਹੁੰਦਾ ਰਹੇਗਾ। ਇਸ ਦਾ ਬੁਰਾ ਅਸਰ ਬੈਂਕਾਂ ''ਤੇ ਪਵੇਗਾ ਜਿਨ੍ਹਾਂ ਨੇ ਦੂਰਸੰਚਾਰ ਖੇਤਰ ''ਚ ਵੱਡੀ ਗਿਣਤੀ ''ਚ ਕਰਜ਼ਾ ਦਿੱਤਾ ਹੋਇਆ ਹੈ। ਸੀ.ਓ.ਏ.ਆਈ. ਨੇ ਕਿਹਾ ਕਿ ਬਾਜ਼ਾਰ ਹੇਠਲੀ ਕੀਮਤ ਵੱਲ ਜਾ ਰਿਹਾ ਹੈ ਕਿ ਇਹ ਉਪਭੋਗਤਾਵਾਂ ਦੀ ਨਜ਼ਰ ''ਚ ਚੰਗਾ ਕਦਮ ਹੈ ਪਰ ਸਵਾਲ ਇਹ ਹੈ ਕਿ ਇਸ ਤਰ੍ਹਾਂ ਦਾ ਮੁਲ ਦਰ ਰੈਗੂਲੇਸ਼ਨ ਦੇ ਅਨੁਕੂਲ ਹੈ। ਇਸ ਨੂੰ ਅਦਾਲਤਾਂ ਅਤੇ ਦੂਰਸੰਚਾਰ ਟ੍ਰਿਬਿਊਨਲਸ ਦੁਆਰਾ ਨਿਪਟਾਇਆ ਜਾਣਾ ਚਾਹੀਦਾ ਹੈ।
ਸੀ.ਓ.ਏ.ਆਈ. ਦੇ ਡਾਇਰੈਕਟਰ ਰਾਜਨ ਮੈਥਿਊ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇੰਡਸਟਰੀ ਨੂੰ ਇਸ ਕੀਮਤ ਨਾਲ ਨੁਕਸਾਨ ਹੁੰਦਾ ਰਹੇਗਾ। ਇਸ ਦਾ ਬੈਂਕਾਂ, ਸਰਕਾਰ, (ਦੂਰਸੰਚਾਰ ਕੰਪਨੀਆਂ ਦੁਆਰਾ ਕੀਤੇ ਜਾਣ ਵਾਲੇ ਲਾਈਸੈਂਸ ਸ਼ੁਲਕ ਅਤੇ ਸਪੈਕਟਰਮ ਭੁਗਤਾਨ ਦੇ ਰੂਪ ''ਚ) ਦੇ ਨਾਲ ਉਪਕਰਣ ਨਿਰਮਾਤਾਵਾਂ ''ਤੇ ਪ੍ਰਤੀਕੂਲ ਅਸਰ ਹੋਵੇਗਾ।
ਦੂਰਸੰਚਾਰ ਉਦਯੋਗ ਦਾ ਵੱਖ-ਵੱਖ ਵਿੱਤੀ ਸੰਸਥਾਵਾਂ ਅਤੇ ਬੈਂਕਾਂ ''ਚ 4.60 ਲੱਖ ਕਰੋੜ ਰੁਪਏ ਦਾ ਬਕਾਇਆ ਹੈ। ਰਿਲਾਇੰਸ ਜਿਓ ਨੇ 31 ਮਾਰਚ ਨੂੰ ਐਲਾਨ ਕੀਤਾ ਹੈ ਕਿ ਉਸ ਨਾਲ 7.2 ਕਰੋੜ ਪੇਡ ਸਬਸਕ੍ਰਾਈਬਰ ਜੁੜ ਗਏ ਹਨ। ਕੰਪਨੀ ਨੇ ਇਸ ਦਾਇਰੇ ''ਚ ਹੋਰ ਗਾਹਕਾਂ ਨੂੰ ਲਿਆਉਣ ਲਈ ਇਸ ਦੀ ਮਿਆਦ ਕੁਝ ਦਿਨ ਹੋਰ ਵਧਾ ਦਿੱਤੀ ਹੈ। ਕੰਪਨੀ ਨੇ ਤਿੰਨ ਮਹੀਨੇ ਲਈ ਫਰੀ ਸਰਵਿਸ ਦਾ ਐਲਾਨ ਕੀਤਾ ਹੈ ਜਿਸ ਤਹਿਤ 15 ਅਪ੍ਰੈਲ ਤੱਕ 303 ਰੁਪਏ ਦਾ ਭੁਗਤਾਨ ਕਰਨ ਵਾਲਿਆਂ ਨੂੰ ਡਾਟਾ ਬੇਹੱਦ ਘੱਟ ਕੀਮਤ ''ਚ ਮਿਲੇਗਾ।
