ਯੂਜ਼ਰ ਇੰਟਰਫੇਸ ਕਾਪੀ ਨੂੰ ਲੈ ਕੇ Zoom ਕਰ ਸਕਦੈ JioMeet ''ਤੇ ਮੁਕੱਦਮਾ
Thursday, Jul 09, 2020 - 07:45 PM (IST)
ਗੈਜੇਟ ਡੈਸਕ—ਜ਼ੂਮ ਵੀਡੀਓ ਕਾਲਿੰਗ ਸਾਫਟਵੇਅਰ ਪਿਛਲੇ ਕੁਝ ਮਹੀਨਿਆਂ 'ਚ ਦੁਨੀਆਭਰ 'ਚ ਮਸ਼ਹੂਰ ਹੋ ਚੁੱਕਿਆ ਹੈ। ਰਿਲਾਇੰਸ ਜਿਓ ਨੇ ਭਾਰਤ 'ਚ ਜ਼ੂਮ ਨੂੰ ਟੱਕਰ ਦੇਣ ਲਈ ਜਿਓਮੀਟ ਵੀਡੀਓ ਕਾਲਿੰਗ ਲਾਂਚ ਕੀਤਾ। ਪਰ ਇਸ ਦਾ ਯੂਜ਼ਰ ਇੰਟਰਫੇਸ, ਐਪ ਆਈਕਨ ਅਤੇ ਫੀਚਰਸ ਜ਼ੂਮ ਨਾਲ ਮਿਲਦੇ ਜੁਲਦੇ ਹਨ।
ਈ.ਟੀ. ਦੀ ਇਕ ਰਿਪੋਰਟ ਮੁਤਾਬਕ ਜ਼ੂਮ ਰਿਲਾਇੰਸ ਜਿਓ ਦੇ ਜਿਓਮੀਟ ਐਪ ਵਿਰੁੱਧ ਲੀਗਲ ਐਕਸ਼ਨ ਲੈ ਸਕਦਾ ਹੈ। ਜ਼ੂਮ ਦੇ ਇੰਡੀਆ ਹੈੱਡ ਸਮੀਰ ਰਾਜੇ ਨੇ ਕਿਹਾ ਕਿ ਜਿਓਮੀਟ ਜ਼ੂਮ ਨਾਲ ਮਿਲਦਾ ਜੁਲਦਾ ਹੈ ਅਤੇ ਇਹ ਦੇਖ ਕਰ ਉਹ ਹੈਰਾਨ ਹਨ। ਸਮੀਰ ਰਾਜੇ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਕੰਪਨੀ ਦੇ ਅੰਦਰ ਕਾਫੀ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਜਿਓ ਵਿਰੁੱਧ ਮੁਕੱਦਮੇ ਦਾ ਬਾਰੇ 'ਚ ਸਾਫ ਤੌਰ 'ਤੇ ਕੁਝ ਵੀ ਨਹੀਂ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਉਹ ਲੀਗਲ ਟੀਮ 'ਤੇ ਛੱਡ ਰਹੇ ਹਨ ਉਹ ਕਿਵੇਂ ਇਸ ਨੂੰ ਅੱਗੇ ਲੈ ਕੇ ਜਾਂਦੇ ਹਨ।
ਈ.ਟੀ. ਨੂੰ ਸਮੀਰ ਰਾਜੇ ਨੇ ਦੱਸਿਆ ਸਾਨੂੰ ਪਤਾ ਸੀ ਕਿ ਇਹ ਹੋਣ ਵਾਲਾ ਹੈ। ਇਹ ਠੀਕ ਹੈ ਕਿਉਂਕਿ ਪਹਿਲਾ ਮੌਕਾ ਨਹੀਂ ਹੈ ਕਿ ਜਦ ਜ਼ੂਮ ਨੂੰ ਕਮਪਟੀਸ਼ਨ ਮਿਲਿਆ ਹੈ। ਸਾਡੀ ਮਜ਼ਬੂਤੀ ਪ੍ਰੋਡਕਟਸ ਅਤੇ ਤਕਨਾਲੋਜੀ ਹੈ ਅਤੇ ਸਾਡਾ ਫੋਕਸ ਕਸਟਮਰਸ ਹਨ। ਜੋ ਸਾਡੇ ਕੰਪਟੀਟਰਸ ਕਰਦੇ ਹਨ ਉਹ ਉਨ੍ਹਾਂ ਦੀ ਸਟ੍ਰੈਟਿਜੀ ਹੈ।ਜ਼ੂਮ ਤੋਂ ਪਹਿਲਾਂ ਵੀ ਵੀਡੀਓ ਕਾਨਫਰੰਸਿੰਗ ਐਪਸ ਰਹੇ ਹਨ ਇਸ ਤੋਂ ਬਾਅਦ ਵੀ ਲਾਂਚ ਕੀਤੇ ਗਏ ਪਰ ਕੰਪਨੀ ਨੇ ਕੁਝ ਅਜਿਹੇ ਫੀਚਰਸ ਦਿੱਤੇ ਹਨ ਜੋ ਲੋਕਾਂ ਨੂੰ ਪਸੰਦ ਆ ਰਹੇ ਹਨ।
ਈ.ਟੀ. ਦੀ ਰਿਪੋਰਟ ਮੁਤਾਬਕ ਰਾਜੇ ਨੇ ਕਿਹਾ ਕਿ ਜ਼ੂਮ ਦੀ ਟੀਮ ਮਿਨਿਸਟਰੀ ਆਫ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਤਕਨਾਲੋਜੀ (MeitY) ਨਾਲ ਗੱਲਬਾਤ ਕਰ ਰਹੀ ਹੈ। ਦੱਸਣਯੋਗ ਹੈ ਕਿ ਜ਼ੂਮ 'ਤੇ ਯੂਜ਼ਰ ਡਾਟਾ ਸ਼ੇਅਰ ਦਾ ਵੀ ਦੋਸ਼ ਲੱਗਦਾ ਆਇਆ ਹੈ। ਹਾਲਾਂਕਿ ਕੰਪਨੀ ਨੇ ਇਸ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਅਸੀਂ ਡਾਟਾ ਸ਼ੇਅਰ ਨਹੀਂ ਕਰਦੇ ਹਾਂ ਅਤੇ ਅਸੀਂ ਆਪਣੇ ਪਲੇਟਫਾਰਮ ਦੀ ਟੈਕਨੀਕਲ ਚੀਜ਼ਾਂ ਸ਼ੇਅਰ ਕਰਦੇ ਹਾਂ।