ਜਿਓ ਨੇ ਗੁਜਰਾਤ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ’ਚ ਸ਼ੁਰੂ ਕੀਤੀ 5G ਸੇਵਾ
Friday, Nov 25, 2022 - 04:13 PM (IST)
ਮੁੰਬਈ– ਦੂਰਸੰਚਾਰ ਕੰਪਨੀ ਜੀਓ ਨੇ ਗੁਜਰਾਤ ਦੇ ਸਾਰੇ 33 ਜ਼ਿਲ੍ਹਿਆਂ ਹੈੱਡਕੁਆਟਰਾਂ ’ਚ 5ਜੀ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗੁਜਰਾਤ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ’ਚ 5ਜੀ ਸੇਵਾ ਸ਼ੁਰੂ ਹੋ ਚੁੱਕੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਅੱਜ ਜੀਓ ਨੇ ਗੁਜਰਾਤ ਦੇ ਸਾਰੇ 33 ਜ਼ਿਲ੍ਹਾ ਹੈੱਡਕੁਆਟਰਾਂ ’ਚ ‘ਟਰੂ-5ਜੀ’ ਸੇਵਾ ਸ਼ੁਰੂ ਕਰ ਦਿੱਤੀ ਹੈ ਜਿਸਦੇ ਨਾਲ ਹੀ ਗੁਜਰਾਤ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੋਂ ਦੇ 100 ਫੀਸਦੀ ਜ਼ਿਲ੍ਹਾ ਹੈੱਡਕੁਆਟਰਾਂ ’ਚ ਜੀਓ ਦਾ ਟਰੂ-5ਜੀ ਕਵਰੇਜ ਹੈ। ਗੁਜਰਾਤ ਮਹੱਤਵਪੂਰਨ ਸਥਾਨ ਰੱਖਦਾ ਹੈ ਕਿਉਂਕਿ ਇਹ ਰਿਲਾਇੰਸ ਦੀ ਜਨਮਭੂਮੀ ਹੈ।
ਜੀਓ ਆਪਣੇ ਗਾਹਕਾਂ ਨੂੰ 5ਜੀ ਸੇਵਾ ਦੇਣ ਲਈ ਕੋਈ ਵਾਧੂ ਭੁਗਤਾਨ ਨਹੀਂ ਲੈ ਰਹੀ। ਸੂਬੇ ’ਚ ਇਸ ਸੇਵਾ ਦੀ ਸ਼ੁਰੂਆਤ ਕੰਪਨੀ ਦੀ ਟਰੂ-5ਜੀ ਪਹਿਲੀ ਨਾਲ ਹੋਈ ਹੈ ਜਿਸਦਾ ਨਾਂ ਹੈ ‘ਐਜੁਕੇਸ਼ਨ ਫਾਰ ਆਲ’। ਇਸ ਪਹਿਲ ਤਹਿਤ ਰਿਲਾਇੰਸ ਫਾਊਂਡੇਸ਼ਨ ਅਤੇ ਜੀਓ ਮਿਲ ਕੇ ਗੁਜਰਾਤ ਦੇ 100 ਸਕੂਲਾਂ ਦਾ ਡਿਜੀਟਲੀਕਰਨ ਕਰਨਗੇ। ਰਿਲਾਇੰਸ ਜੀਓ ਜੀਓ ਇੰਫੋਕਾਮ ਦੇ ਚੇਅਰਮੈਨ ਆਕਾਸ਼ ਐੱਮ. ਅੰਬਾਨੀ ਨੇ ਇਕ ਬਿਆਨ ’ਚ ਕਿਹਾ ਕਿ ਸਾਨੂੰ ਇਹ ਕਹਿੰਦੇ ਹੋਏ ਗਰਵ ਹੋ ਰਿਹਾ ਹੈ ਕਿ ਗੁਜਰਾਤ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੋਂ ਦੇ 100 ਫੀਸਦੀ ਜ਼ਿਲ੍ਹਾ ਹੈੱਡਕੁਆਟਰ ਸਾਡੇ ਟਰੂ-5ਜੀ ਨੈੱਟਵਰਕ ਨਾਲ ਜੁੜੇ ਹਨ। ਅਸੀਂ ਇਸ ਤਕਨੀਕ ਦੀ ਅਸਲ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਇਹ ਵਿਖਾਉਣਾ ਚਾਹੁੰਦੇ ਹਾਂ ਕਿ ਇਹ ਕਿਸ ਤਰ੍ਹਾਂ ਅਰਬਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੀ ਹੈ।