JIO ਪਲਾਨ : 1 ਸਾਲ ਤੱਕ ਫ੍ਰੀ ਕਾਲਿੰਗ ਦੇ ਨਾਲ ਮਿਲ ਰਿਹੈ 1095GB ਡਾਟਾ

Saturday, Jun 26, 2021 - 11:27 AM (IST)

JIO ਪਲਾਨ : 1 ਸਾਲ ਤੱਕ ਫ੍ਰੀ ਕਾਲਿੰਗ ਦੇ ਨਾਲ ਮਿਲ ਰਿਹੈ 1095GB ਡਾਟਾ

ਨਵੀਂ ਦਿੱਲੀ- ਰਿਲਾਇੰਸ ਜੀਓ ਅੱਜ ਕੱਲ੍ਹ ਆਪਣੇ ਨਵੇਂ ਪ੍ਰੀਪੇਡ ਪਲਾਨ ਲਾਂਚ ਕਰ ਰਹੀ ਹੈ। ਇਸੇ ਲੜੀ ਤਹਿਤ ਜੀਓ ਨੇ ਹੁਣ ਯੂਜ਼ਰਜ਼ ਲਈ 3,499 ਰੁਪਏ ਦਾ ਪਲਾਨ ਲਾਂਚ ਕੀਤਾ ਹੈ। 1 ਸਾਲ ਦੀ ਵੈਲਡਿਟੀ ਵਾਲੇ ਇਸ ਪਲਾਨ ਵਿਚ ਕੰਪਨੀ 1095 ਜੀ. ਬੀ. ਡਾਟਾ ਨਾਲ ਕਈ ਲਾਭ ਦੇ ਰਹੀ ਹੈ।

ਇਹ ਪਲਾਨ ਉਨ੍ਹਾਂ ਯੂਜ਼ਰਜ਼ ਲਈ ਵਧੀਆ ਸਾਬਤ ਹੋ ਸਕਦਾ ਹੈ, ਜਿਨ੍ਹਾਂ ਨੂੰ ਹਰ ਦਿਨ ਜ਼ਿਆਦਾ ਡਾਟਾ ਅਤੇ ਲੰਬੀ ਵੈਲਡਿਟੀ ਚਾਹੀਦੀ ਹੈ।

ਇਸ ਪਲਾਨ ਦੀ ਵੈਲਡਿਟੀ 365 ਦਿਨ ਦੀ ਹੈ। ਇਸ ਵਿਚ ਕੰਪਨੀ ਹਰ ਦਿਨ 3 ਜੀ. ਬੀ. ਦੇ ਹਿਸਾਬ ਨਾਲ ਕੁੱਲ 1095 ਜੀ. ਬੀ. ਡਾਟਾ ਪੇਸ਼ ਕਰ ਰਹੀ ਹੈ। ਪਲਾਨ ਵਿਚ ਦੇਸ਼ ਭਰ ਵਿਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 100 ਮੁਫ਼ਤ ਐੱਸ. ਐੱਮ. ਐੱਸ. ਵੀ ਮਿਲਦੇ ਹਨ। ਪਲਾਨ ਵਿਚ ਮਿਲਣ ਵਾਲੇ ਹੋਰ ਲਾਭਾਂ ਵਿਚ ਜੀਓ ਟੀ. ਵੀ. ਅਤੇ ਜੀਓ ਸਿਨੇਮਾ ਦੇ ਨਾਲ ਜੀਓ ਐਪਸ ਦਾ ਸਬਸਕ੍ਰਿਪਸ਼ਨ ਫ੍ਰੀ ਮਿਲਦਾ ਹੈ।

ਹਾਲਾਂਕਿ, ਜੇਕਰ ਜੀਓ ਦਾ 3,499 ਰੁਪਏ ਵਾਲਾ ਪ੍ਰੀਪੇਡ ਪਲਾਨ ਮਹਿੰਗਾ ਲੱਗ ਰਿਹਾ ਹੈ ਤਾਂ ਤੁਸੀਂ ਇਸ ਦਾ 2,599 ਰੁਪਏ ਵਾਲਾ ਪਲਾਨ ਵੀ ਦੇਖ ਸਕਦੇ ਹੋ। 365 ਦਿਨ ਦੀ ਵੈਲਡਿਟੀ ਵਾਲੇ ਇਸ ਪਲਾਨ ਵਿਚ ਕੰਪਨੀ ਹਰ ਦਿਨ 2 ਜੀ. ਬੀ. ਡਾਟਾ ਨਾਲ ਵੈਲਡਿਟੀ ਪੀਰੀਅਡ ਤੱਕ ਲਈ 10 ਜੀ. ਬੀ. ਵਾਧੂ ਡਾਟਾ ਵੀ ਦਿੰਦੀ ਹੈ। ਇਸ ਪਲਾਨ ਵਿਚ ਅਨਲਿਮਟਿਡ ਕਾਲਿੰਗ ਤੇ ਫ੍ਰੀ ਐੱਸ. ਐੱਮ. ਐੱਸ. ਦਾ ਵੀ ਫਾਇਦਾ ਮਿਲਦਾ ਹੈ। ਪਲਾਨ ਵਿਚ ਮਿਲਣ ਵਾਲੇ ਵਾਧੂ ਲਾਭਾਂ ਵਿਚ ਡਿਜ਼ਨੀ ਪਲੱਸ ਹੌਟਸਟਾਰ ਤੇ ਜੀਓ ਐਪਸ ਦਾ ਫ੍ਰੀ ਸਬਸਕ੍ਰਿਪਸ਼ਨ ਸ਼ਾਮਲ ਹੈ। 


author

Sanjeev

Content Editor

Related News