ਜੀਓ ਗਾਹਕਾਂ ਲਈ ਖ਼ੁਸ਼ਖ਼ਬਰੀ! ਕੰਪਨੀ ਨੇ ਸ਼ੁਰੂ ਕੀਤੀ ਇਹ ਖ਼ਾਸ ਸੁਵਿਧਾ, ਨਹੀਂ ਲੱਗੇਗਾ ਕੋਈ ਚਾਰਜ

10/09/2020 12:12:42 PM

ਗੈਜੇਟ ਡੈਸਕ– ਜੀਓ ਨੇ ਕੁਝ ਸਮਾਂ ਪਹਿਲਾਂ ਹੀ ਨਵੇਂ ਪੋਸਟਪੇਡ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ਦਾ ਨਾਂ ‘ਜੀਓ ਪੋਸਟਪੇਡ ਪਲੱਸ’ ਹੈ। ਇਨ੍ਹਾਂ ਦੀ ਕੀਮਤ 399 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜੀਓ ਨੇ ਹੁਣ ਦੂਜੀਆਂ ਕੰਪਨੀਆਂ ਦੇ ਪੋਸਟਪੇਡ ਗਾਹਕਾਂ ਨੂੰ ਜੀਓ ਦੀ ਪੋਸਟਪੇਡ ਸਰਵਿਸ ਲੈਣ ’ਤੇ ਖ਼ਾਸ ਸੁਵਿਧਾ ਦਾ ਐਲਾਨ ਕੀਤਾ ਹੈ। ਜੀਓ ਨੇ ਐਲਾਨ ਕੀਤਾ ਹੈ ਕਿ ਜੀਓ ਪੋਸਟਪੇਡ ਪਲੱਸ ਦੀ ਸੁਵਿਧਾ ਲੈਣ ਵਾਲੇ ਦੂਜੀਆਂ ਟੈਲੀਕਾਮ ਕੰਪਨੀਆਂ ਦੇ ਗਾਹਕ ਆਪਣੀ ਕ੍ਰੈਡਿਟ ਲਿਮਟ ਨੂੰ ‘ਕੈਰੀ ਫਾਰਵਰਡ’ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਲਈ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ। 

ਕੀ ਹੈ ਕ੍ਰੈਡਿਟ ਲਿਮਟ
ਦਰਅਸਲ, ਪੋਸਟਪੇਡ ਗਾਹਕਾਂ ਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਉਨ੍ਹਾਂ ਦਾ ਬਿੱਲ ਬਹੁਤ ਜ਼ਿਆਦਾ ਨਾ ਆ ਜਾਵੇ। ਅਜਿਹੇ ’ਚ ਕ੍ਰੈਡਿਟ ਲਿਮਟ ਫੀਚਰ ਰਾਹੀਂ ਪੋਸਟਪੇਡ ਗਾਹਕ ਇਹ ਤੈਅ ਕਰ ਸਕਦੇ ਹਨ ਕਿ ਇਕ ਮਹੀਨੇ ’ਚ ਉਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਬਿੱਲ ਆਏ। ਜੀਓ ਦੇ ਕ੍ਰੈਡਿਟ ਲਿਮਟ ‘ਕੈਰੀ ਫਰਵਰਡ’ ਕਰਨ ਦੀ ਸੁਵਿਧਾ ਰਾਹੀਂ ਦੂਜੇ ਪੋਸਟਪੇਡ ਗਾਹਕਾਂ ਲਈ ਜੀਓ ’ਚ ਆਉਣਾ ਆਸਾਨ ਹੋ ਜਾਵੇਗਾ। 

PunjabKesari

ਇੰਝ ਲੈ ਸਕਦੇ ਹੋ Jio Postpaid Plus ਕੁਨੈਕਸ਼ਨ
- ਜਿਸ ਪੋਸਟਪੇਡ ਨੰਬਰ ਨੂੰ ਜੀਓ ’ਚ ਸਵਿੱਚ ਕਰਨਾ ਚਾਹੁੰਦੇ ਹੋ ਉਸ ਤੋਂ ਵਟਸਐਪ ’ਤੇ 8850188501 ਨੰਬਰ ’ਤੇ Hi ਲਿਖ ਕੇ ਭੇਜੋ।
- ਇਸ ਤੋਂ ਬਾਅਦ ਮੌਜੂਦਾ ਆਪਰੇਟਰਾਂ ਦਾ ਪੋਸਟਪੇਡ ਬਿੱਲ ਅਪਲੋਡ ਕਰੋ।
- ਜੀਓ ਪੋਸਟਪੇਡ ਕੁਨੈਕਸ਼ਨ ਲਈ ਨਵੀਂ ਜੀਓ ਸਿਮ ਦੀ ਹੋਮ ਡਿਲਿਵਰੀ ਲਈ ਜੀਓ ਦੀ ਵੈੱਬਸਾਈਟ ਜਾਂ 1800 88 99 88 99 ਨੰਬਰ ’ਤੇ ਕਾਲ ਕਰੋ। ਇਸ ਤੋਂ ਬਾਅਦ ਜੀਓ ਪੋਸਟਪੇਡ ਪਲੱਸ ਸਿਮ ਕਾਰਡ ਤੁਹਾਡੇ ਘਰ ਪਹੁੰਚ ਜਾਵੇਗਾ। ਤੁਸੀਂ ਜੀਓ ਸਟੋਰ ਜਾਂ ਰਿਲਾਇੰਸ ਡਿਜੀਟਲ ਸਟੋਰ ’ਤੇ ਜਾ ਕੇ ਵੀ ਸਿਮ ਕਾਰਡ ਲੈ ਸਕਦੇ ਹੋ। 
- www.jio.com/postpaid ’ਤੇ ਵੀ ਜਾ ਕੇ ਤੁਸੀਂ ਜੀਓ ਪੋਸਟਪੇਡ ਪਲੱਸ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ। 

 

ਕੀ ਹੈ ਜੀਓ ਪੋਸਟਪੇਡ ਪਲੱਸ ਪਲਾਨ
ਦੱਸ ਦੇਈਏ ਕਿ ਜੀਓ ਪੋਸਟਪੇਡ ਪਲੱਸ ਤਹਿਤ 399 ਰੁਪਏ, 599 ਰੁਪਏ, 799 ਰੁਪਏ, 999 ਰੁਪਏ ਅਤੇ 1499 ਰੁਪਏ ਦੇ 5 ਪਲਾਨ ਆਉਂਦੇ ਹਨ। ਇਨ੍ਹਾਂ ਪਲਾਨਾਂ ’ਚ ਵੱਖ-ਵੱਖ ਡਾਟਾ ਲਿਮਟ ਮਿਲਦੀ ਹੈ। ਸਾਰੇ ਪਲਾਨਾਂ ਨਾਲ  ਨੈਟਫਲਿਕਸ, ਐਮਾਜ਼ੋਨ ਪ੍ਰਾਈਮ, ਡਿਜ਼ਨੀ+ਹੋਟਸਟਾਰ ਦੀ ਮੈਂਬਰਸ਼ਿਪ ਨਾਲ ਅਨਲਿਮਟਿਡ ਵੌਇਸ ਅਤੇ ਐੱਸ.ਐੈੱਮ.ਐੱਸ. ਦੀ ਸੁਵਿਧਾ ਮਿਲਦੀ ਹੈ। 


Rakesh

Content Editor

Related News