ChatGPT ਨੂੰ ਟੱਕਰ ਦੇਣ ਆ ਰਿਹਾ ''Bharat GPT'', ਜੀਓ ਨੇ ਸ਼ੁਰੂ ਕੀਤੀ ਤਿਆਰੀ
Thursday, Dec 28, 2023 - 02:21 PM (IST)

ਗੈਜੇਟ ਡੈਸਕ- ਚੈਟਜੀਪੀਟੀ ਨੂੰ ਟੱਕਰ ਦੇਣ ਲਈ ਆਕਾਸ਼ ਅੰਬਾਨੀ ਨੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, Reliance Jio Infocomm ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਦੱਸਿਆ ਹੈ ਕਿ ਉਹ 'ਭਾਰਤ ਜੀਪੀਟੀ' ਨੂੰ ਲੈ ਕੇ ਕੰਮ ਕਰ ਰਹੇ ਹਨ। ਇਹ ਪ੍ਰੋਗਰਾ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਬੰਬੇ ਦੇ ਨਾਲ ਸਾਂਝੇਦਾਰੀ 'ਚ ਤਿਆਰ ਕੀਤਾ ਹੈ। ਇਹ ਜਾਣਕਾਰੀ ਪੀ.ਟੀ.ਆਈ. ਦੀ ਰਿਪੋਰਟ ਤੋਂ ਮਿਲੀ ਹੈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਕਾਸ਼ ਅੰਬਾਨੀ ਨੇ ਇਸ ਗੱਲ ਦੀ ਜਾਣਕਾਰੀ IIT-Bombay ਇੰਸਟੀਚਿਊਟ ਦੇ ਐਨੁਅਲ ਟੈੱਕਫੈਸਟ 'ਚ ਦਿੱਤੀ। ਭਾਰਤ ਜੀਪੀਟੀ ਦਾ ਮੁਕਾਬਲਾ ਓਪਨ ਏ.ਆਈ. ਦੁਆਰਾ ਤਿਆਰ ਕੀਤੇ ਗਏ ਚੈਟਜੀਪੀਟੀ ਨਾਲ ਹੋਵੇਗਾ, ਜੋ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪਲੇਟਫਾਰਮ ਨੂੰ ਬੀਤੇ ਸਾਲ ਲਾਂਚ ਕੀਤਾ ਗਿਆ ਸੀ।
ਵਿਜ਼ਨ ਜੀਓ 2.0 ਬਾਰੇ ਦੱਸਿਆ
ਆਕਾਸ਼ ਅੰਬਾਨੀ ਨੇ ਦੱਸਆ ਕਿ ਇਕ ਜ਼ਬਰਦਸਤ ਈਕੋ ਸਿਸਟਮ ਤਿਆਰ ਕਰਨਾ ਕਿਉਂ ਜ਼ਰੂਰੀ ਹੈ। ਨਾਲ ਹੀ ਕੰਪਨੀ ਦੇ ਵਿਜ਼ਨ ਜੀਓ 2.0 ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, ਸਾਲ 2014 'ਚ IIT-Bombay ਦੇ ਨਾਲ ਸਾਂਝੇਦਾਰੀ ਕੀਤੀ ਸੀ, ਜਿਸਦਾ ਮਕਸਦ generative AI ਤਿਆਰ ਕਰਨਾ ਅਤੇ ਲਾਰਜ਼ ਲੈਂਗਵੇਜ ਮਾਡਲ ਤਿਆਰ ਕਰਨਾ ਸੀ, ਜੋ ਚੈਟਜੀਪੀਟੀ ਵਰਗਾ ਹੋਵੇਗਾ। ਇਸਦਾ ਨਾਂ ਕੀ ਹੋਵੇਗਾ।
ਟੀਵੀ ਓ.ਐੱਸ. ਕਰ ਰਹੇ ਤਿਆਰ
ਭਾਰਤ ਜੀਪੀਟੀ ਪ੍ਰੋਗਰਾਮ ਤੋਂ ਇਲਾਵਾ ਆਕਾਸ਼ ਅੰਬਾਨੀ ਨੇ ਦੱਸਿਆ ਕਿ ਜੀਓ ਇਕ ਹੋਰ ਮਹੱਤਵਪੂਰਨ ਵੈਂਚਰ 'ਤੇ ਕੰਮ ਕਰ ਰਿਹਾ ਹੈ ਜੋ ਇਕ ਟੈਲੀਵਿਜ਼ਨ ਤਕਨਾਲੋਜੀ ਹੋਵੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਕੰਪਨੀ ਖੁਦ ਦਾ ਟੀਵੀ ਲਈ ਆਪਰੇਟਿੰਗ ਸਿਸਟਮ ਤਿਆਰ ਕਰ ਰਹੀ ਹੈ।