ਵੋਡਾਫੋਨ ਨੇ 16 ਰੁਪਏ ''ਚ ਪੇਸ਼ ਕੀਤਾ ਅਨਲਿਮਟਿਡ ਡਾਟਾ ਪਲਾਨ
Saturday, Jan 07, 2017 - 01:39 PM (IST)

ਜਲੰਧਰ- ਦੂਰਸੰਚਾਰ ਸਰਵਿਸ ਪ੍ਰਦਾਤਾ ਕੰਪਨੀ ਵੋਡਾਫੋਨ ਨੇ ਚੁਣੇ ਗਏ ਸਰਕਲਾ ''ਚ ਪ੍ਰੀਪੋਡ ਗਾਹਕਾਂ ਲਈ 16 ਰੁਪਏ ''ਚ ਇਕ ਘੰਟੇ ਅਨਲਿਮਟਿਡ 3G/4G ਇੰਟਰਨੈੱਟ ਡਾਟਾ ਪਲਾਨ ਪੇਸ਼ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਵੋਡਾਫੋਨ ਦੇ ਨੈੱਟਵਰਕ ''ਚ ਹੀ 7 ਰੁਪਏ ''ਚ ਅਸੀਮਤ ਵਾਇਰਸ ਕਾਲ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਇਸ ਦੀ ਸਮਾਂ ਇਕ ਘੰਟਾ ਹੋਵੇਗਾ।
ਵੋਡਾਫੋਨ ਇੰਡੀਆ ਦੇ ਮੁੱਖ ਵਪਾਰਕ ਅਧਿਕਾਰੀ ਸੰਦੀਪ ਕਟਾਰੀਆ ਨੇ ਕਿਹਾ ਹੈ ਕਿ ਸੁਪਰ ਓਵਰ ਦੇ ਤਹਿਤ ਤੁਸੀਂ ਇਕ ਘੰਟੇ ਤੱਕ ਨਿਸ਼ਚਿਤ ਮੁੱਲ ''ਤੇ ਕਿੰਨਾ ਵੀ ਡਾਟਾ ਇਸਤੇਮਾਲ ਜਾਂ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਗਾਹਕ ਵੋਡਾਫੋਨ ਤੋਂ ਵੋਡਾਫੋਨ ''ਤੇ ਇਕ ਘੰਟੇ ਤੱਕ ਅਸੀਮਤ ਕਾਲ ਲਈ 7 ਰੁਪਏ ਦਾ ਪੈਕ ਲੈ ਸਕਦੇ ਹੋ।