ਜਿਓ ਲੈ ਕੇ ਆਈ Happy New Year ਆਫਰ, ਕੈਸ਼ਬੈਕ ''ਚ ਮਿਲਣਗੇ ਇਹ ਖਾਸ ਆਫਰਸ

Saturday, Dec 29, 2018 - 02:05 PM (IST)

ਗੈਜੇਟ ਡੈਸਕ- ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਯੂਜ਼ਰਸ ਲਈ ਹੈਪੀ ਨਿਊ ਈਅਰ ਆਫਰ ਲਾਂਚ ਕੀਤਾ ਹੈ। ਜਿਓ ਦਾ ਇਹ ਆਫਰ 100% ਕੈਸ਼ਬੈਕ ਆਫਰ ਹੈ ਤੇ ਇਹ ਆਫਰ ਜੀਓ ਦੇ ਸਭ ਤੋਂ ਮਸ਼ਹੂਰ ਪ੍ਰੀ-ਪੇਡ ਪਲਾਨ 399 ਰੁਪਏ ਤੇ ਇਸ ਤੋਂ ਜ਼ਿਆਦਾ ਕੀਮਤ ਵਾਲੇ ਪਲਾਨ ਦੇ ਨਾਲ ਮਿਲੇਗਾ। ਰਿਲਾਇੰਸ ਜਿਓ ਨੇ ਇਸ ਆਫਰ ਲਈ AJIO ਦੇ ਨਾਲ ਸਾਂਝੇਦਾਰੀ ਕੀਤੀ ਹੈ। ਜਿਓ ਦੇ ਇਸ ਨਵੇਂ ਆਫਰ ਦੀ ਖਾਸੀਅਤ ਇਹ ਹੈ ਕਿ ਇਸ ਵਾਰ ਕੈਸ਼ਬੈਕ ਦੇ ਰੂਪ 'ਚ ਤੁਹਾਨੂੰ 50 ਰੁਪਏ ਦੇ ਰਿਚਾਰਜ ਕੂਪਨ ਨਹੀਂ, ਬਲਕਿ ਸ਼ਾਪਿੰਗ ਕੂਪਨ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ AJIO ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਦਾ ਫ਼ੈਸ਼ਨ ਬੇਸਡ ਈ-ਕਾਮਰਸ ਪਲੇਟਫਾਰਮ ਹੈ ਜਿਸ ਦੀ ਸ਼ੁਰੂਆਤ 2016 'ਚ ਹੋਈ ਸੀ। ਇੱਥੋਂ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ।PunjabKesariਇੰਝ ਲਵੋ ਫ਼ਾਇਦਾ
ਜਿਓ ਦਾ ਇਹ ਆਫਰ ਤੁਸੀਂ ਜਿਓ ਦੀ ਵੈੱਬਸਾਈਟ ਮਾਏ ਜਿਓ ਐਪ ਨਾਲ ਲੈ ਸਕਦੇ ਹੋ। ਕੂਪਨ ਇਸ ਵਾਰ ਵੀ ਤੁਹਾਨੂੰ ਮਾਏ ਜਿਓ ਐਪ ਦੇ ਮਾਏ ਕੂਪਨ ਸੈਕਸ਼ਨ 'ਚ ਦਿੱਖਣਗੇ। 100 ਫੀਸਦੀ ਕੈਸ਼ਬੈਕ ਕੂਪਨ ਦਾ ਇਸਤੇਮਾਲ ਤੁਸੀਂ AJIO ਐਪ ਜਾਂ ਵੈੱਬਸਾਈਟ 'ਤੇ ਘੱਟ-ਤੋਂ-ਘੱਟ 1,000 ਰੁਪਏ ਦੀ ਖਰੀਦਾਰੀ 'ਤੇ ਕਰ ਸਕਦੇ ਹੋ। ਜੇਕਰ ਤੁਸੀਂ 399 ਰੁਪਏ ਦਾ ਰਿਚਾਰਜ ਕਰਾਇਆ ਹੈ ਤਾਂ ਤੁਹਾਨੂੰ 399 ਰੁਪਏ ਕੈਸ਼ਬੈਕ  ਦੇ ਰੂਪ 'ਚ ਮਿਲਣਗੇ। ਅਜਿਹੇ 'ਚ AJIO ਤੋਂ 1,000 ਰੁਪਏ ਦੀ ਸ਼ਾਪਿੰਗ ਕਰਨ 'ਤੇ ਤੁਹਾਨੂੰ 601 ਰੁਪਏ ਹੀ ਦੇਣ ਹੋਵੋਗੇ।PunjabKesari ਆਫਰ ਦੀ ਮਿਆਦ 
ਜਿਓ ਦੇ ਹੈਪੀ ਨਿਊ ਈਅਰ ਆਫਰ ਦੀ ਸ਼ੁਰੂਆਤ 28 ਦਸੰਬਰ ਤੋਂ ਹੋ ਗਈ ਹੈ ਤੇ 31 ਜਨਵਰੀ 2019 ਤੱਕ ਚੱਲੇਗਾ। ਤੁਹਾਨੂੰ ਦੱਸ ਦੇਈਏ ਕਿ ਜਿਓ ਦਾ ਇਹ ਆਫਰ ਮੌਜੂਦਾ ਤੇ ਨਵੇਂ ਗਾਹਕਾਂ ਦੋਨਾਂ ਲਈ ਹੈ।


Related News