ਜਿਓ ਦੀ ਟਰਾਈ ਨੂੰ ਕੀਤੀ ਸ਼ਿਕਾਇਤ ਕਾਰਣ ਬਲਾਕ ਹੋਏ ਏਅਰਟੈੱਲ-ਵੋਡਾਫੋਨ ਦੇ ਪਲਾਨ
Thursday, Jul 16, 2020 - 07:05 PM (IST)
ਗੈਜੇਟ ਡੈਸਕ—ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਵੱਲੋਂ ਹਾਲ ਹੀ 'ਚ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਪ੍ਰੀਮੀਅਮ ਪਲਾਨ ਬਲਾਕ ਕਰ ਦਿੱਤੇ ਗਏ ਹਨ। ਹੁਣ ਸਾਹਮਣੇ ਆਇਆ ਹੈ ਕਿ ਅਜਿਹਾ ਰਿਲਾਇੰਸ ਜਿਓ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਹੈ। ਟਰਾਈ ਨੇ ਭਾਰਤੀ ਏਅਰਟੈੱਲ ਦਾ ਪਲੈਟੀਨਮ ਪਲਾਨ ਅਤੇ ਵੋਡਾਫੋਨ-ਆਈਡੀਆ ਦਾ RedX ਪਲਾਨ ਇਹ ਕਹਿੰਦੇ ਹੋਏ ਬਲਾਕ ਕਰ ਦਿੱਤਾ ਹੈ ਕਿ ਇਹ ਪਲਾਨਸ ਨਾ ਲੈਣ ਵਾਲੇ ਯੂਜ਼ਰਸ ਦੀ ਸਰਵਿਸ 'ਤੇ ਨਵੇਂ ਪਲਾਨਸ ਦਾ ਅਸਰ ਪੈ ਸਕਦਾ ਹੈ।
ਰਿਲਾਇੰਸ ਜਿਓ ਨੇ 8 ਜੁਲਾਈ ਨੂੰ ਇਕ ਚਿੱਠੀ ਭੇਜ ਕੇ ਟਰਾਈ ਚੇਅਰਮੈਨ ਆਰ.ਐੱਸ. ਸ਼ਰਮਾ ਨੂੰ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਪਲਾਨ ਚੈੱਕ ਕਰਨ ਨੂੰ ਕਿਹਾ ਸੀ। ਟਰਾਈ ਨੂੰ ਭੇਜੀ ਗਈ ਚਿੱਠੀ 'ਤੇ ਜਿਓ ਨੇ ਕਿਹਾ ਸੀ ਕਿ ਵੋਡਾਫੋਨ-ਆਈਡੀਆ ਦਾ RedX ਅਤੇ ਏਅਰਟੈੱਲ ਦਾ ਪਲੈਟੀਨਮ ਪਲਾਨ ਚੈੱਕ ਕਰ ਪਤਾ ਲਗਾਇਆ ਜਾਵੇ ਕਿ ਕੀ ਇਹ ਟੈਰਿਫ ਪਲਾਨ ਭਾਰਤ ਦੇ ਮੌਜੂਦਾ ਰੈਗੂਲੇਟਰੀ ਫ੍ਰੇਮਵਰਕ ਨਾਲ ਮੇਲ ਖਾਂਧੇ ਹਨ ਜਾਂ ਫਿਰ ਇਨ੍ਹਾਂ ਕਾਰਣ ਕੰਜ਼ਿਊਮਰ ਇੰਟਰੈਸਟ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਜਿਓ ਨੇ ਚਿੱਠੀ 'ਚ ਪੁੱਛੀ ਰਾਏ
ਨਵੇਂ ਪਲਾਨਸ ਦੇ ਬਾਰੇ 'ਚ ਜਿਓ ਨੇ ਰੈਗੂਲੇਟਰ ਦੀ ਰਾਏ ਵੀ ਜਾਣਨੀ ਚਾਹੀ ਸੀ ਕਿ ਕੀ RedX ਅਤੇ ਪਲੈਟੀਨਮ ਪਲਾਨ ਸਿਰਫ ਝੂਠੇ ਦਾਅਵਾ ਕਰ ਰਹੇ ਹਨ ਕਿਉਂਕਿ ਇਨ੍ਹਾਂ ਪਲਾਨਸ 'ਚ ਯੂਜ਼ਰਸ ਨੂੰ ਮਿਲਣ ਵਾਲੇ ਬੈਨੀਫਿਟਸ ਸਿਰਫ ਬਿਹਤਰ ਮਾਰਕੀਟਿੰਗ ਲਈ ਕੀਤੇ ਜਾ ਰਹੇ ਹਨ। ਜਿਓ ਨੇ ਚਿੱਠੀ 'ਚ ਸ਼ਰਮਾ ਨੂੰ ਕਿਹਾ ਸੀ ਕਿ ਅਜਿਹਾ ਕੋਈ ਵੀ ਪਲਾਨ ਮਾਰਕੀਟ 'ਚ ਲਿਆਉਣ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਕੀ ਵੋਡਾਫੋਨ ਆਈਡੀਆ ਅਤੇ ਏਅਰਟੈੱਲ ਦੀ ਅਜਿਹੀ ਟੈਰਿਫ ਆਫਰਿੰਗ ਮੌਜੂਦਾ ਰੈਗੂਲੇਟਰੀ ਫ੍ਰੇਮਵਰਕ ਨਾਲ ਕੰਮ ਕਰ ਰਹੀ ਹੈ ਅਤੇ ਠੀਕ ਹੈ।
ਵੋਡਾਫੋਨ ਟਰਾਈ ਤੋਂ ਨਾਰਾਜ਼
ਟਰਾਈ ਨੇ ਵੋਡਾਫੋਨ ਆਈਡੀਆ ਅਤੇ ਏਅਰਟੈੱਲ ਦੋਵਾਂ ਦੇ ਪ੍ਰੀਮੀਅਮ ਪਲਾਨ ਰੀਵਿਊ ਕਰਨ ਤੋਂ ਬਾਅਦ 11 ਜੁਲਾਈ ਨੂੰ ਇਨ੍ਹਾਂ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ। ਵੋਡਾਫੋਨ ਟਰਾਈ ਦੇ ਇਸ ਫੈਸਲੇ ਤੋਂ ਨਾਰਾਜ਼ ਹੈ ਅਤੇ ਟੈਲੀਕਾਮ ਡਿਸਪਿਊਟ ਸੈਟਲਮੈਂਟ ਐਂਡ ਅਪੀਲੇਟ ਟ੍ਰਾਈਬਿਊਨਲ (TDSAT) 'ਚ ਅਪੀਲ ਕਰ ਰਿਹਾ ਹੈ ਪਰ ਏਅਰਟੈੱਲ ਨੇ ਪੂਰੀ ਜਾਂਚ ਹੋਣ ਤੱਕ ਟਰਾਈ ਦੇ ਫੈਸਲੇ 'ਤੇ ਅਮਲ ਕਰਨ ਦੀ ਗੱਲ ਕੀਤੀ ਹੈ। ਅਜਿਹੇ 'ਚ ਜਿਓ ਦੀ ਸ਼ਿਕਾਇਤ ਨੇ ਦੋਵਾਂ ਕੰਪਨੀਆਂ ਲਈ ਮੁਸ਼ਕਲਾਂ ਵਧਾਉਣ ਦਾ ਕੰਮ ਜ਼ਰੂਰ ਕੀਤਾ ਹੈ।