ਜਿਓ : ਫੋਨ ਦੀ ਬਦਲੋ ਸੈਟਿੰਗ ਤੇ ਕਰੋ ਫ੍ਰੀ ਕਾਲਿੰਗ

01/08/2020 8:03:00 PM

ਗੈਜੇਟ ਡੈਸਕ—ਟੈਲੀਕਾਮ ਮਾਰਕੀਟ 'ਚ ਟਾਪ 'ਤੇ ਬਰਕਰਾਰ ਰਿਲਾਇੰਸ ਜਿਓ ਵੱਲੋਂ ਸਬਸਕਰਾਈਬਰਸ ਨੂੰ ਹੁਣ ਵਾਈ-ਫਾਈ ਕਾਲਿੰਗ ਦੀ ਸਰਵਿਸ ਦਿੱਤੀ ਜਾ ਰਹੀ ਹੈ। ਬੁੱਧਵਾਰ ਨੂੰ ਕੰਪਨੀ ਨੇ ਦੇਸ਼ਭਰ 'ਚ ਕਸਟਮਰਸ ਨੂੰ ਕੰਪਨੀ ਦੇਸ਼ਭਰ 'ਚ ਕਸਟਮਰਸ ਲਈ ਇਸ ਸਰਵਿਸ ਨੂੰ ਅਨਾਊਂਸ ਕੀਤਾ ਅਤੇ ਇਸ ਦੀ ਮਦਦ ਨਾਲ ਬਿਨਾਂ ਟੈਲੀਕਾਮ ਨੈੱਟਵਰਕ ਹੋਏ ਵੀ ਵਾਈ-ਫਾਈ ਦੀ ਮਦਦ ਨਾਲ ਵੀਡੀਓ ਅਤੇ ਵੁਆਇਸ ਕਾਲਸ ਕੀਤੀਆਂ ਜਾ ਸਕਦੀਆਂ ਹਨ। ਸਬਸਕਰਾਈਬਰਸ ਨੂੰ ਇਸ ਸਰਵਿਸ ਲਈ ਵੱਖ ਤੋਂ ਕੋਈ ਪੇਮੈਂਟ ਨਹੀਂ ਕਰਨੀ ਹੋਵੇਗੀ। ਜੇਕਰ ਤੁਹਾਡੇ ਕੋਲ ਪ੍ਰੀਮੀਅਮ ਸਮਾਰਟਫੋਨ ਹੈ ਤਾਂ ਕੁਝ ਸੈਟਿੰਗਸ 'ਚ ਬਦਲਾਅ ਕਰਕੇ ਤੁਸੀਂ ਵਾਈ-ਫਾਈ ਦੀ ਮਦਦ ਨਾਲ ਕਾਲਿੰਗ ਕਰ ਸਕੋਗੇ।

PunjabKesari

ਜਿਓ ਨੈੱਟਵਰਕ ਤੋਂ ਵਾਈ-ਫਾਈ ਕਾਲਿੰਗ ਲਈ ਕਿਸੇ ਵੀ ਵਾਈ-ਫਾਈ ਨੈੱਟਵਰਕ ਦੀ ਮਦਦ ਲਈ ਜਾ ਸਕੇਗੀ। ਜਿਓ ਦਾ ਕਹਿਣਾ ਹੈ ਕਿ ਵੀਡੀਓ ਅਤੇ ਵੁਆਇਸ ਕਾਲ ਦੌਰਾਨ ਸਬਸਕਰਾਈਬਰਸ VoLTE ਅਤੇ ਵਾਈ-ਫਾਈ ਵਿਚਾਲੇ ਆਸਾਨੀ ਨਾਲ ਸਵਿਚ ਕਰ ਸਕੋਗੇ। ਇਸ ਤਰ੍ਹਾਂ ਬਿਹਤਰ ਐਕਸਪੀਰੀਅੰਸ ਯੂਜ਼ਰਸ ਨੂੰ ਮਿਲੇਗਾ। ਜਿਓ ਦੀ ਵਾਈ-ਫਾਈ ਕਾਲਿੰਗ ਦਾ ਸਪੋਰਟ 150 ਤੋਂ ਜ਼ਿਆਦਾ ਮਿਡ-ਰੇਂਜ ਅਤੇ ਪ੍ਰੀਮੀਅਮ ਡਿਵਾਈਸੇਜ ਨੂੰ ਦਿੱਤਾ ਗਿਆ ਹੈ। ਇਸ ਸਰਵਿਸ ਨੂੰ ਕੁਝ ਸੈਟਿੰਗਸ 'ਚ ਬਦਲ ਕੇ ਐਕਟੀਵ ਕੀਤਾ ਜਾ ਸਕਦਾ ਹੈ।

PunjabKesari

ਐਂਡ੍ਰਾਇਡ 'ਤੇ
ਆਪਣੇ ਐਂਡ੍ਰਾਇਡ ਡਿਵਾਈਸ ਦੀ ਸੈਟਿੰਗਸ ਨੂੰ ਓਪਨ ਕਰੋ।
ਇਥੇ ਤੁਹਾਨੂੰ ਕਾਲ ਸੈਟਿੰਗਸ 'ਚ ਜਾਣਾ ਹੋਵੇਗਾ।
ਆਪਣੇ ਡਿਵਾਈਸ 'ਚ Wi-Fi ਕਾਲਿੰਗ ਆਪਸ਼ਨ ਸਰਚ ਕਰੋ।
ਇਸ ਆਪਸ਼ਨ ਦੇ ਸਾਹਮਣੇ ਦਿਖ ਰਹੇ ਟਾਗਲ ਨੂੰ ਇਨੇਬਲ ਕਰ ਦਵੋ।

iOS 'ਤੇ
ਆਪਣੇ ਆਈ.ਓ.ਐੱਸ. ਡਿਵਾਈਸ ਦੀ ਸੈਟਿੰਗਸ ਐਪ ਨੂੰ ਓਪਨ ਕਰੋ।
ਇਥੇ ਤੁਹਾਨੂੰ ਆਈਫੋਨ ਸੈਟਿੰਗਸ 'ਤੇ ਟੈਪ ਕਰਨਾ ਹੋਵੇਗਾ।
ਫੋਨ ਸੈਟਿੰਗਸ 'ਚ ਤੁਹਾਨੂੰ Wi-Fi Calling ਦਿਖੇਗਾ।
ਇਸ ਦੇ ਸਾਹਮਣੇ ਦਿਖ ਰਹੇ ਸਵਿਚ ਨੂੰ ਇਨੇਬਲ ਕਰ ਦਵੋ।

PunjabKesari

ਜਿਓ ਵੱਲੋਂ 150 ਤੋਂ ਜ਼ਿਆਦਾ ਸਮਾਰਟਫੋਨਸ 'ਚ ਇਹ ਫੀਚਰ ਦਿੱਤਾ ਜਾ ਰਿਹਾ ਹੈ।  Apple iPhone 6s ਅਤੇ ਇਸ ਤੋਂ ਬਾਅਦ ਦੇ ਆਈਫੋਨ ਮਾਡਲਸ ਤੋਂ ਇਲਾਵਾ ਫਲੈਗਸ਼ਿਪ ਸੈਮਸੰਗ ਡਿਵਾਈਸ Samsung Galaxy Note 10, Galaxy S10 , 'ਚ ਵੀ ਵਾਈ-ਫਾਈ ਕਾਲਿੰਗ ਸਪੋਰਟ ਦਿੱਤਾ ਗਿਆ ਹੈ। Samsung Galaxy M20, Galaxy A70, Redmi K20, Redmi K20 Pro ਅਤੇ Poco F1 ਵਰਗੇ ਮਿਡਰੇਂਜ ਡਿਵਾਈਸਜ਼ 'ਚ ਵੀ ਇਸ ਦਾ ਸਪੋਰਟ ਦਿੱਤਾ ਗਿਆ ਹੈ। ਹਾਲਾਂਕਿ, ਵਨਪਲੱਸ ਜਾਂ ਓਪੋ ਦਾ ਕੋਈ ਡਿਵਾਈਸ ਲਿਸਟ 'ਚ ਨਹੀਂ ਹੈ।


Karan Kumar

Content Editor

Related News