ਜਿਓ 500 ਰੁਪਏ ਤੋਂ ਵੀ ਘੱਟ ਕੀਮਤ ''ਚ ਲਾਂਚ ਕਰ ਸਕਦੈ ਫੋਨ

07/31/2020 1:03:45 AM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਸਾਲ 2018 'ਚ ਜਿਓ ਫੋਨ ਪੇਸ਼ ਕੀਤਾ ਸੀ ਜੋ ਕਿ ਸਭ ਤੋਂ ਸਸਤਾ 4ਜੀ ਫੋਨ ਸੀ। ਉਸ ਤੋਂ ਬਾਅਦ ਕੰਪਨੀ ਨੇ ਜਿਓ ਫੋਨ 2 ਨੂੰ ਬਾਜ਼ਾਰ 'ਚ 2,499 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਸੀ। ਉਸ ਤੋਂ ਬਾਅਦ ਇਕ ਆਫਰ ਤਹਿਤ ਜਿਓ ਫੋਨ-1 ਨੂੰ 500 ਰੁਪਏ ਦੀ ਕੀਮਤ 'ਚ ਵੇਚਿਆ ਗਿਆ। ਉੱਥੇ ਹੁਣ ਖਬਰ ਹੈ ਕਿ ਜਿਓ 500 ਰੁਪਏ ਤੋਂ ਘੱਟ 'ਚ ਵੀ ਫੋਨ ਲਾਂਚ ਕਰਨ ਵਾਲਾ ਹੈ।

91 ਮੋਬਾਇਲਜ਼ ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਲਾਇੰਸ ਜਿਓ, ਜਿਓਫੋਨ 5 'ਤੇ ਕੰਮ ਕਰ ਰਿਹਾ ਹੈ। ਜਿਓ ਫੋਨ 5 ਵੀ ਇਕ ਫੀਚਰ ਫੋਨ ਹੋਵੇਗਾ ਅਤੇ ਇਸ 'ਚ ਵੀ 4ਜੀ ਦਾ ਸਪੋਰਟ ਹੋਵੇਗਾ।

ਜਿਓਫੋਨ 5, ਜਿਓ ਫੋਨ ਦਾ ਲਾਈਟ ਵਰਜ਼ਨ ਹੋਵੇਗਾ ਜਿਸ ਦੀ ਸ਼ੁਰੂਆਤੀ ਕੀਮਤ 399 ਰੁਪਏ ਹੋ ਸਕਦੀ ਹੈ। ਇਸ ਫੋਨ 'ਚ ਵੀ ਜਿਓ ਫੋਨ 1 ਅਤੇ 2 ਦੀ ਤਰ੍ਹਾਂ ਕਈ ਓ.ਐੱਸ ਮਿਲਣਗੇ ਭਾਵ ਤੁਸੀਂ ਇਸ ਫੋਨ 'ਚ ਵਟਸਐਪ, ਫੇਸਬੁੱਕ ਅਤੇ ਗੂਗਲ ਵਰਗੇ ਐਪਸ ਇਸਤੇਮਾਲ ਕਰ ਸਕੋਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਜਿਓ ਫੋਨ 5 ਦੁਨੀਆ ਦਾ ਸਭ ਤੋਂ ਸਸਤਾ 4ਜੀ ਫੋਨ ਹੋਵੇਗਾ। ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਜਿਓ ਫੋਨ 5 ਦੀ ਫਿਲਹਾਲ ਟੈਸਟਿੰਗ ਚੱਲ ਰਹੀ ਹੈ।

ਫੀਚਰਜ਼
ਇਸ ਫੋਨ 'ਚ ਵੀ 4G LTE ਦਾ ਸਪੋਰਟ ਮਿਲੇਗਾ। ਇਸ ਤੋਂ ਇਸ 'ਚ KaiOS ਮਿਲੇਗਾ। ਫੋਨ 'ਚ ਇੰਟਰਨੈੱਟ ਚੱਲੇਗਾ ਭਾਵ ਤੁਹਾਨੂੰ ਬ੍ਰਾਊਜ਼ਰ ਅਤੇ ਕਈ ਸਾਰੇ ਐਪਸ ਮਿਲਣਗੇ। ਇਹ ਸਾਰੇ ਐਪਸ ਪ੍ਰੀ-ਇੰਸਟਾਲ ਹੋਣਗੇ। ਫੋਨ 'ਚ ਗੂਗਲ ਵੀ ਪਹਿਲਾਂ ਤੋਂ ਇੰਸਟਾਲ ਹੋਵੇਗਾ। ਫੋਨ ਨੂੰ ਆਫਰ ਨਾਲ ਪੇਸ਼ ਕੀਤਾ ਜਾਵੇਗਾ ਭਾਵ ਜਿਓ ਦੇ ਨੰਬਰ 'ਤੇ ਫ੍ਰੀ ਕਾਲਿੰਗ ਮਿਲੇਗੀ। ਇਸ ਤੋਂ ਇਲਾਵਾ ਫੋਨ ਨਾਲ ਕਈ ਹੋਰ ਫੀਚਰਜ਼ ਵੀ ਦਿੱਤੇ ਜਾ ਸਕਦੇ ਹਨ।


Karan Kumar

Content Editor

Related News