4ਜੀ ਸਪੀਡ ਦੇ ਮਾਮਲੇ ''ਚ ਜਿਓ ਅਗਸਤ ਮਹੀਨੇ ਵੀ ਟਾਪ ''ਤੇ

Tuesday, Sep 17, 2019 - 11:53 PM (IST)

4ਜੀ ਸਪੀਡ ਦੇ ਮਾਮਲੇ ''ਚ ਜਿਓ ਅਗਸਤ ਮਹੀਨੇ ਵੀ ਟਾਪ ''ਤੇ

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਇਸ ਸਾਲ ਅਗਸਤ 'ਚ ਸਭ ਤੋਂ ਤੇਜ਼ ਏਵਰੇਜ਼ ਡਾਊਨਲੋਡ ਸਪੀਡ ਰਿਕਾਰਡ ਕੀਤੀ ਹੈ ਅਤੇ ਪਿਛਲੇ ਮਹੀਨੇ ਦੀ ਤਰ੍ਹਾਂ ਇਕ ਵਾਰ ਫਿਰ ਡਾਊਨਲੋਡ ਸਪੀਡ ਦੇ ਮਾਮਲੇ 'ਚ ਟਾਪ 'ਤੇ ਹੈ। ਜਿਓ ਤੋਂ ਬਾਅਦ ਟਾਪ ਸਪੀਡ ਚਾਰਟ 'ਚ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਹਨ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ MySpeed Portal 'ਤੇ ਸ਼ੇਅਰ ਕੀਤੇ ਗਏ ਡਾਟਾ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਆਈਫੋਨ ਅਤੇ ਵੋਡਾਫੋਨ ਬੇਸ਼ਕ ਹੁਣ ਇਕ ਹੋ ਗਏ ਹਨ ਪਰ ਰਿਪੋਰਟ 'ਚ ਇਨ੍ਹਾਂ ਦੀ ਸਪੀਡ ਨੂੰ ਵੱਖ-ਵੱਖ ਟਰੈਕ ਕੀਤਾ ਗਿਆ।

ਰਿਲਾਇੰਸ ਜਿਓ ਦੀ ਏਵਰੇਜ਼ ਡਾਊਨਲੋਡ ਸਪੀਡ ਅਗਸਤ 'ਚ 21.3 ਐੱਮ.ਬੀ.ਪੀ.ਐੱਸ. ਰਹੀ, ਜੋ ਜੁਲਾਈ ਦੀ ਏਰਵੇਜ਼ ਸਪੀਡ 21.0 ਐੱਮ.ਬੀ.ਪੀ.ਐੱਸ. ਤੋਂ ਥੋੜੀ ਵਧੀ ਹੈ। ਉੱਥੇ, ਏਅਰਟੈੱਲ ਦੀ ਸਪੀਡ ਅਗਲਤ 'ਚ 8.2 ਐੱਮ.ਬੀ.ਪੀ.ਐੱਸ. ਦਰਜ ਕੀਤੀ ਗਈ, ਜੋ ਪਿਛਲੇ ਮਹੀਨੇ 8.8 ਐੱਮ.ਬੀ.ਪੀ.ਐੱਸ. ਦੇਖਣ ਨੂੰ ਮਿਲੀ ਸੀ। ਅਗਸਤ 'ਚ ਵੋਡਾਫੋਨ ਅਤੇ ਆਈਡੀਆ ਨੇ 7.7 ਐੱਮ.ਬੀ.ਪੀ.ਐੱਸ. ਅਤੇ 6.1 ਐੱਮ.ਬੀ.ਪੀ.ਐੱਸ. ਦੀ ਏਵਰੇਜ਼ ਡਾਊਨਲੋਡ ਸਪੀਡ ਰਿਕਾਰਡ ਕੀਤੀ, ਜੋ ਪਿਛਲੇ ਮਹੀਨੇ 7.7 ਐੱਮ.ਬੀ.ਪੀ.ਐੱਸ. ਅਤੇ 6.6 ਐੱਮ.ਬੀ.ਪੀ.ਐੱਸ. ਮਿਲ ਰਹੀ ਸੀ।

ਅਪਲੋਡ ਸਪੀਡ 'ਚ ਡਾਊਨਲੋਡ ਟਾਪ 'ਤੇ
ਅਪਲੋਡ ਸਪੀਡ ਦੀ ਗੱਲ ਕਰੀਏ ਤਾਂ ਵੋਡਾਫੋਨ ਅਤੇ ਆਈਡੀਆ ਦੋਵੇਂ ਹੀ ਬਿਹਤਰ ਪਰਫਾਰਮ ਕਰ ਰਹੇ ਹਨ ਅਤੇ ਅਗਸਤ 'ਚ ਇਨ੍ਹਾਂ ਦੀ ਅਪਲੋਡ ਸਪੀਡ ਵਧੀਆ ਮਿਲੀ। ਵੋਡਾਫੋਨ ਅਪਲੋਡ ਸਪੀਡ ਦੇ ਮਾਮਲੇ 'ਤ 5.5 ਐੱਮ.ਬੀ.ਪੀ.ਐੱਸ. ਸਪੀਡ ਦੇ ਨਾਲ ਟਾਪ 'ਤੇ ਰਿਹਾ, ਉੱਥੇ ਇਸ ਤੋਂ ਬਾਅਦ ਆਈਡੀਆ ਨੇ ਦੂਜੀ ਪੋਜੀਸ਼ਨ 'ਤੇ ਰਹਿੰਦੇ ਹੋਏ 5.1 ਐੱਮ.ਬੀ.ਪੀ.ਐੱਸ. ਦੀ ਅਪਲੋਡ ਸਪੀਡ ਦਿੱਤੀ। ਰਿਲਾਇੰਸ ਜਿਓ ਅਪਲੋਡ ਸਪੀਡ ਦੇ ਮਾਮਲੇ 'ਚ ਤੀਸਰੇ ਨੰਬਰ 'ਤੇ ਰਿਹਾ ਅਤੇ ਯੂਜ਼ਰਸ ਨੂੰ ਅਗਸਤ 'ਚ 4.4 ਐੱਮ.ਬੀ.ਪੀ.ਐੱਸ. ਦੀ ਏਵਰੇਜ਼ ਅਪਲੋਡ ਸਪੀਡ ਦਿੱਤੀ। ਇਸ ਤੋਂ ਬਾਅਦ ਏਅਰਟੈੱਲ ਨੇ ਅਗਸਤ 'ਚ 3.1 ਐੱਮ.ਬੀ.ਪੀ.ਐੱਸ. ਦੀ ਸਪੀਡ ਰਿਕਾਰਡ ਕਰਵਾਈ।


author

Karan Kumar

Content Editor

Related News