56GB ਡਾਟਾ ਤੇ ਮੁਫ਼ਤ ਕਾਲਿੰਗ ਵਾਲੇ 200 ਰੁਪਏ ਤੋਂ ਘੱਟ ਦੇ ਜ਼ਬਰਦਸਤ ਪਲਾਨ

07/09/2020 5:34:55 PM

ਗੈਜੇਟ ਡੈਸਕ– ਰਿਲਾਇੰਸ ਜਿਓ ਆਪਣੇ ਆਮ ਗਾਹਕਾਂ ਦੇ ਨਾਲ ਹੀ ਜਿਓ ਫੋਨ ਗਾਹਕਾਂ ਲਈ ਵੀ ਕਈ ਤਰ੍ਹਾਂ ਦੇ ਜ਼ਬਰਦਸਤ ਪਲਾਨ ਆਫਰ ਕਰਦੀ ਹੈ। ਅੱਜ ਅਸੀਂ ਤੁਹਾਨੂੰ ਜਿਓ ਫੋਨ ਲਈ ਆਉਣ ਵਾਲੇ ਆਨ-ਇਨ-ਵਨ ਪਲਾਨਸ ਬਾਰੇਦੱਸ ਰਹੇ ਹਾਂ। ਇਨ੍ਹਾਂ ਦੀ ਕੀਮਤ 75 ਰੁਪਏ ਤੋਂ ਸ਼ੁਰੂ ਹੋ ਕੇ 185 ਰੁਪਏ ਤਕ ਜਾਂਦੀ ਹੈ। ਗਾਕਾਂ ਨੂੰ ਇਨ੍ਹਾਂ ’ਚ 56 ਜੀ.ਬੀ. ਤਕ ਡਾਟਾ ਮਿਲ ਜਾਂਦਾ ਹੈ। ਨਾਲ ਹੀ ਮੁਫ਼ਤ ਕਾਲਿੰਗ ਅਤੇ ਹੋਰ ਸੁਵਿਧਾਵਾਂ ਵੀ ਮਿਲਦੀਆਂ ਹਨ। 

75 ਰੁਪਏ ਵਾਲਾ ਜਿਓ ਫੋਨ ਪਲਾਨ
ਇਹ ਸਭ ਤੋਂ ਸਸਤਾ ਆਲ ਇਨ ਵਨ ਪਲਾਨ ਹੈ। 28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ’ਚ ਕੁਲ 3 ਜੀ.ਬੀ. ਡਾਟਾ ਮਿਲਦਾ ਹੈ। ਜਿਓ ਤੋਂ ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 500 ਨਾਨ ਜਿਓ ਮਿੰਟ ਮਿਲ ਜਾਂਦੇ ਹਨ। ਇਸ ਤੋਂ ਇਲਾਵਾ 50 ਮੈਸੇਜ ਅਤੇ ਜਿਓ ਐਪਸ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। 

PunjabKesari

125 ਰੁਪਏ ਵਾਲਾ ਜਿਓ ਫੋਨ ਪਲਾਨ
125 ਰੁਪਏ ਵਾਲੇ ਇਸ ਪਲਾਨ ’ਚ ਵੀ 28 ਦਿਨਾਂ ਦੀ ਹੀ ਮਿਆਦ ਮਿਲਦੀ ਹੈ। ਇਸ ਵਿਚ ਜਿਓ ਫੋਨ ਗਾਹਕਾਂ ਨੂੰ ਰੋਜ਼ਾਨਾ 500 ਐੱਮ.ਬੀ. ਡਾਟਾ ਮਿਲਦਾ ਹੈ। ਇਸ ਤਰ੍ਹਾਂ ਗਾਹਕਾਂ ਨੂੰ ਕੁਲ 14 ਜੀ.ਬੀ. ਡਾਟਾ ਮਿਲ ਜਾਂਦਾ ਹੈ। ਕਾਲਿੰਗ ਦੀ ਗੱਲ ਕਰੀਏਤਾਂ ਜਿਓ ਤੋਂ ਜਿਓ ’ਤੇ ਅਨਲਿਮਟਿਡ ਕਾਲਿੰਗ ਰਹਿੰਦੀ ਹੈ ਅਤੇ ਦੂਜੇ ਨੈੱਟਵਰਕ ਲਈ 500 ਨਾਨ ਜਿਓ ਮਿੰਟ ਮਿਲਦੇ ਹਨ। ਇਸ ਤੋਂ ਇਲਾਵਾ 300 ਮੈਸੇਜ ਅਤੇ ਜਿਓ ਐਪਸ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। 

155 ਰੁਪਏ ਵਾਲਾ ਜਿਓ ਫੋਨ ਪਲਾਨ
28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ’ਚ ਕੁਲ 28 ਜੀ.ਬੀ. (1 ਜੀ.ਬੀ. ਰੋਜ਼ਾਨਾ) ਡਾਟਾ ਮਿਲਦਾ ਹੈ। ਜਿਓ ਤੋਂ ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 500 ਨਾਨ ਜਿਓ ਮਿੰਟ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 100 ਮੈਸੇਜ ਅਤੇ ਜਿਓ ਐਪਸ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। 

185 ਰੁਪਏ ਵਾਲਾ ਜਿਓ ਫੋਨ ਪਲਾਨ
ਬਾਕੀ ਤਿੰਨਾਂ ਪਲਾਨਸ ਦੀ ਤਰ੍ਹਾਂ 185 ਰੁਪਏ ਵਾਲੇ ਪਲਾਨ ’ਚ 28 ਦਿਨਾਂ ਦੀ ਮਿਆਦ ਹੀ ਮਿਲਦੀ ਹੈ। ਇਸ ਵਿਚ ਜਿਓ ਫੋਨ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਇਸ ਤਰ੍ਹਾਂ ਗਾਹਕਾਂ ਨੂੰ ਕੁਲ 56 ਜੀ.ਬੀ. ਡਾਟਾ ਮਿਲ ਜਾਂਦਾ ਹੈ। ਕਾਲਿੰਗ ਦੀ ਗੱਲ ਕਰੀਏ ਤਾਂ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਰਹਿੰਦੀ ਹੈ ਅਤੇ ਦੂਜੇ ਨੈੱਟਵਰਕ ’ਤੇ ਕਲਿੰਗ ਲਈ 500 ਨਾਨ ਜਿਓ ਮਿੰਟ ਮਿਲਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 100 ਮੈਸੇਜ ਅਤੇ ਜਿਓ ਐਪਸ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। 


Rakesh

Content Editor

Related News