RIL AGM 2023: ਮੁਕੇਸ਼ ਅੰਬਾਨੀ ਨੇ ਕੀਤਾ ਏਅਰ ਫਾਈਬਰ ਦਾ ਐਲਾਨ, ਇਸ ਦਿਨ ਹੋਵੇਗੀ ਲਾਂਚਿੰਗ

Monday, Aug 28, 2023 - 05:18 PM (IST)

RIL AGM 2023: ਮੁਕੇਸ਼ ਅੰਬਾਨੀ ਨੇ ਕੀਤਾ ਏਅਰ ਫਾਈਬਰ ਦਾ ਐਲਾਨ, ਇਸ ਦਿਨ ਹੋਵੇਗੀ ਲਾਂਚਿੰਗ

ਗੈਜੇਟ ਡੈਸਕ- ਰਿਲਾਇੰਸ ਇੰਡਸਟਰੀ ਦੀ ਅਹਿਮ ਸਾਲਾਨਾ ਬੈਠਕ 'ਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੀਓ ਏਅਰ ਫਾਈਬਰ ਦਾ ਐਲਾਨ ਕਰ ਦਿੱਤਾ ਹੈ ਅਤੇ ਇਸਦੀ ਲਾਂਚਿੰਗ ਤਾਰੀਖ਼ ਵੀ ਦੱਸ ਦਿੱਤੀ ਹੈ। ਦੱਸ ਦੇਈਏ ਕਿ ਇਸਨੂੰ 19 ਸਤੰਬਰ ਨੂੰ ਲਾਂਚ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਹ ਕਾਰਪੋਰੇਟ ਜਗਤ ਦਾ ਸਭ ਤੋਂ ਵੱਡਾ ਸਾਲਾਨਾ ਈਵੈੰਟ ਹੈ। 

ਰਿਲਾਇੰਸ ਇੰਡਸਟਰੀ ਦੀ ਐਨੁਅਲ ਜਨਰਲ ਮੀਟਿੰਗ 'ਚ ਕਈ ਹੋਰ ਐਲਾਨ ਵੀ ਹੋਏ ਹਨ ਜਿਨ੍ਹਾਂ 'ਤੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਅਤੇ ਅੱਜ ਅਸੀਂ ਤੁਹਾਨੂੰ ਇਨ੍ਹਾਂ ਬਾਰੇ ਵਿਸਤਾਰ ਨਾਲ ਦੱਸਣ ਜਾ ਰਹੇ ਹਾਂ। ਅੰਬਾਨੀ ਨੇ ਕੰਪਨੀ ਦੀ ਸਾਲਾਨਾ ਬੈਠਕ ਦੌਰਾਨ ਦੱਸਿਆ ਕਿ ਏਅਰ ਫਾਈਬਰ ਲਈ 150,000 ਕੁਨੈਕਸ਼ਨ ਪ੍ਰਤੀ ਦਿਨ ਦਿੱਤੇ ਜਾ ਸਕਦੇ ਹਨ, ਇਸ ਜਾਣਕਾਰੀ ਨਾਲ ਸਮਝਿਆ ਜਾ ਸਕਦਾ ਹੈ ਕਿ ਦੇਸ਼ ਭਰ 'ਚ ਇਨ੍ਹਾਂ ਦੇ ਕੁਨੈਕਸ਼ਨ ਕਿੰਨੀ ਤੇਜ਼ੀ ਨਾਲ ਫੈਲਾਏ ਜਾ ਸਕਦੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਫਾਇਦਾ ਹਰ ਸ਼ਖ਼ਸ ਚੁੱਕ ਸਕਦਾ ਹੈ।

ਇਹ ਵੀ ਪੜ੍ਹੋ– RIL AGM 2023: ਜੀਓ ਸਮਾਰਟ ਹੋਮ ਸਰਵਿਸਿਜ਼ ਤੋਂ ਲੈ ਕੇ Jio Bharat ਫੋਨ ਤਕ ਹੋਏ ਇਹ ਵੱਡੇ ਐਲਾਨ

PunjabKesari

ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ

ਕੀ ਹੈ ਜੀਓ ਏਅਰ ਫਾਈਬਰ, ਕਿਵੇਂ ਕਰੇਗਾ ਕੰਮ

ਮਾਹਿਰ ਦੱਸਦੇ ਹਨ ਕਿ ਜੀਓ ਏਅਰ ਫਾਈਬਰ ਪੂਰੀ ਤਰ੍ਹਾਂ ਵਾਇਰਲੈੱਸ ਸਰਵਿਸ ਹੋਵੇਗੀ। ਇਹ ਜੀਓ ਟੂ 5ਜੀ ਨੈੱਟਵਰਕ 'ਕੇ ਆਧਾਰਿਤ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਅਲਟਰਾ-ਹਾਈ-ਸਪੀਡ ਇੰਟਰਨੈੱਟ ਕੁਨੈਕਸ਼ਨ ਦੇਣ ਵਾਲਾ ਵਾਇਰਲੈੱਸ ਸਿੰਗਲ-ਡਿਵਾਈਸ ਹੱਲ ਹੈ। ਯਾਨੀ ਆਸਾਨ ਸ਼ਬਦਾਂ 'ਚ ਕਹੀਏ ਤਾਂ ਤੁਸੀਂ ਵਾਇਰਲੈੱਸ ਜੀਓ ਫਾਈਬਰ ਨੂੰ ਘਰ, ਦਫਤਰ ਅਤੇ ਦੁਕਾਨ ਆਦਿ ਕਿਤੇ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਸੀਂ ਕੁਝ ਹੀ ਸਕਿੰਟਾਂ 'ਚ ਆਪਣੇ ਘਰ ਜਾਂ ਦਫਤਰ ਨੂੰ 5ਜੀ ਵਾਈ-ਫਾਈ ਹਾਟਸਪਾਟ ਦੇ ਰੂਪ 'ਚ ਬਦਲ ਸਕੋਗੇ। ਹੁਣ ਤੁਸੀਂ ਜਾਨਣਾ ਚਾਹ ਰਹੇ ਹੋਵੋਗੇ ਕਿ ਇਹ ਡਿਵਾਈਸ ਕਿਵੇਂ ਚੱਲੇਗਾ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਲਈ ਤੁਹਾਨੂੰ ਇਸ ਡਿਵਾਈਸ ਨੂੰ ਸਿਰਫ ਬਿਜਲੀ ਨਾਲ ਕੁਨੈਕਟ ਕਰਨਾ ਹੋਵੇਗਾ, ਇਸਤੋਂ ਬਾਅਦ ਤੁਹਾਡੇ ਆਲੇ-ਦੁਆਲੇ 5ਜੀ ਵਾਈ-ਫਾਈ ਹਾਟਸਪਾਟ ਏਰੀਆ ਆਪਣੇ ਆਪ ਬਣ ਜਾਵੇਗਾ। ਹੁਣ ਤੁਸੀਂ ਅਲਟਰਾ ਹਾਈ ਸਪੀਡ ਇੰਟਰਨੈੱਟ ਇਕੱਠੀ ਕਈ ਡਿਵਾਈਸਾਂ 'ਤੇ ਚਲਾ ਸਕੋਗੇ। 

ਇਹ ਵੀ ਪੜ੍ਹੋ– ਅਗਲੇ ਮਹੀਨੇ ਬੰਦ ਹੋਣ ਵਾਲਾ ਹੈ ਫੇਸਬੁੱਕ ਦਾ ਇਹ ਪ੍ਰਸਿੱਧ ਐਪ, ਜਾਣੋ ਕਾਰਨ

ਅਜੇ ਕੀਮਤ ਅਤੇ ਪਲਨ ਦੀ ਜਾਣਕਾਰੀ ਨਹੀਂ

ਇਸ ਸਰਵਿਸ ਨਾਲ ਭਾਰਤ ਫਿਕਸ ਬ੍ਰਾਡਬੈਂਡ 'ਚ ਟਾਪ-10 ਦੇਸ਼ਾਂ 'ਚ ਸ਼ਾਮਲ ਹੋ ਜਾਵੇਗਾ। ਆਕਾਸ਼ ਅੰਬਾਨੀ ਨੇ ਇਸਦਾ ਡੈਮੋ ਵੀ ਦਿਖਾਇਆ। ਇਸ ਦੌਰਾਨ ਪਤਾ ਲੱਗਾ ਕਿ ਤੁਸੀਂ ਲਾਈਵ ਸਪੋਰਟਸ ਪ੍ਰੋਗਰਾਮ ਨੂੰ ਬਿਨਾਂ ਕਿਸੇ ਲੈਗ ਦੇ ਡਿਵਾਈਸ 'ਤੇ ਦੇਖ ਸਕਦੇ ਹੋ। ਹਾਲਾਂਕਿ, ਕੰਪਨੀ ਵਲੋਂ ਅਜੇ ਇਸਦੀ ਕੀਮਤ ਅਤੇ ਪਲਾਨਜ਼ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਚਰਚਾ ਹੈ ਕਿ 5ਜੀ ਲਾਂਚ ਹੋਣ ਦੇ ਨਾਲ ਹੀ ਕੀਮਤ ਅਤੇ ਪਲਾਨ ਬਾਰੇ ਵੀ ਪਤਾ ਲੱਗ ਜਾਵੇਗਾ।

ਇਹ ਵੀ ਪੜ੍ਹੋ– ਕੇਰਲ 'ਚ ਖ਼ੁੱਲ੍ਹਿਆ ਭਾਰਤ ਦਾ ਪਹਿਲਾ AI ਸਕੂਲ, ਕੀ ਅਧਿਆਪਕਾਂ ਨੂੰ ਰਿਪਲੇਸ ਕਰ ਦੇਵੇਗਾ ChatGPT?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News