ਜੀਓ ਦੇ 119 ਰੁਪਏ ਵਾਲੇ ਪਲਾਨ ਅੱਗੇ Airtel ਦਾ 209 ਰੁਪਏ ਵਾਲਾ ਪਲਾਨ ਫੇਲ੍ਹ!

04/26/2022 6:16:34 PM

ਗੈਜੇਟ ਡੈਸਕ– ਤੁਸੀਂ ਵੀ ਜੇਕਰ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਜਾਂ ਫਿਰ ਏਅਰਟੈੱਲ ਦੇ ਯੂਜ਼ਰ ਹੋ ਤਾਂ ਸਾਡੀ ਅੱਜ ਦੀ ਇਹ ਖਬਰ ਤੁਹਾਨੂੰ ਜ਼ਰੂਰ ਪਸੰਦ ਆਏਗੀ। ਅਜਿਹਾ ਇਸ ਲਈ ਕਿਉਂਕਿ ਅਸੀਂ ਸਾਰੇ ਆਪਣੇ ਮੋਬਾਇਲ ਨੰਬਰ ਤਾਂ ਰੀਚਾਰਜ ਕਰਦੇ ਹੀ ਹਾਂ ਪਰ ਰੀਚਾਰਜ ਤੋਂ ਪਹਿਲਾਂ ਜੇਕਰ ਕੰਪੈਰੀਜਨ ਕਰ ਲਿਆ ਜਾਵੇ ਤਾਂ ਪੈਸੇ ਵੀ ਬਚ ਸਕਦੇ ਹਨ। ਅਸੀਂ ਅੱਜ ਦੋ ਅਜਿਹੇ ਪਲਾਨਜ਼ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਨਾਲ ਇਕ ਸਮਾਨ ਡਾਟਾ ਮਿਲਦਾ ਹੈ ਪਰ ਫਿਰ ਵੀ ਕੀਮਤ ’ਚ 90 ਰੁਪਏ ਦਾ ਵੱਡਾ ਫਰਕ ਹੈ।

ਏਅਰਟੈੱਲ ਦਾ 209 ਰੁਪਏ ਵਾਲਾ ਪਲਾਨ
ਏਅਰਟੈੱਲ ਦੇ ਇਸ ਪਲਾਨ ’ਚ ਰੋਜ਼ਾਨਾ 1 ਜੀ.ਬੀ. ਹਾਈ-ਸਪੀਡ ਡਾਟਾ ਦੇ ਨਾਲ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ਾਨਾ 100 SMS ਮਿਲਦੇ ਹਨ। ਇਸ ਪਲਾਨ ਦੀ ਮਿਆਦ 21 ਦਿਨਾਂ ਦੀ ਹੈ, ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਗਾਹਕਾਂ ਨੂੰ ਇਸ ਪਲਾਨ ’ਚ ਕੁੱਲ 21 ਜੀ.ਬੀ. ਡਾਟਾ ਮਿਲੇਗਾ। ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਪਲਾਨ ਦੇ ਨਾਲ 30 ਦਿਨਾਂ ਦਾ ਐਮਾਜ਼ੋਨ ਪ੍ਰਾਈਮ ਵੀਡੀਓ ਮੋਬਾਇਲ ਐਡੀਸ਼ਨ ਟ੍ਰਾਇਲ, ਫ੍ਰੀ ਹੈਲੋ ਟਿਊਨ ਅਤੇ ਵਿੰਕ ਮਿਊਜ਼ਿਕ ਦਿੱਤਾ ਜਾਂਦਾ ਹੈ।

ਜੀਓ ਦਾ 119 ਰੁਪਏ ਵਾਲਾ ਪਲਾਨ
ਜੀਓ ਦੇ ਇਸ ਸਸਤੇ ਪਲਾਨ ਦੇ ਨਾਲ ਕੰਪਨੀ ਆਪਣੇ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਆਫਰ ਕਰਦੀ ਹੈ। ਨਾਲ ਹੀ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਪਲਾਨ ’ਚ 300 SMS ਵੀ ਮਿਲਦੇ ਹਨ। ਇਸ ਪਲਾਨ ਦੀ ਮਿਆਦ 14 ਦਿਨਾਂ ਦੀ ਹੈ। ਇਸ ਹਿਸਾਬ ਨਾਲ ਗਾਹਕਾਂ ਨੂੰ ਕੁੱਲ 21 ਜੀ.ਬੀ. ਡਾਟਾ ਮਿਲਦਾ ਹੈ। ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਪਲਾਨ ਦੇ ਨਾਲ ਜੀਓ ਟੀ.ਵੀ., ਜੀਓ ਸਿਨੇਮਾ ਤੋਂ ਇਲਾਵਾ ਹੋਰ ਜੀਓ ਐਪਸ ਦਾ ਫ੍ਰੀ ਐਕਸੈੱਸ ਮਿਲਦਾ ਹੈ।


Rakesh

Content Editor

Related News