ਜਿਓ, ਏਅਰਟੈੱਲ ਤੇ ਵੋਡਾ-ਆਈਡੀਆ ਦੇ ਇਨ੍ਹਾਂ ਪਲਾਨਸ ''ਚ ਰੋਜ਼ਾਨਾ ਮਿਲਦੈ 3GB ਡਾਟਾ

01/24/2020 9:04:18 PM

ਗੈਜੇਟ ਡੈਸਕ—ਮੋਬਾਇਲ ਦੇ ਰਿਚਾਰਜ ਪਲਾਨ ਮਹਿੰਗੇ ਹੋਣ ਤੋਂ ਬਾਅਦ ਟੈਲੀਕਾਮ ਕੰਪਨੀਆਂ ਆਕਰਸ਼ਕ ਆਫਰਸ ਨਾਲ ਗਾਹਕਾਂ ਨੂੰ ਲੁਭਾਉਣ 'ਚ ਜੁੱਟੀਆਂ ਹਨ। ਜਿਨ੍ਹਾਂ ਗਾਹਕਾਂ ਦੀ ਡਾਟਾ ਜ਼ਰੂਰਤਾਂ ਜ਼ਿਆਦਾ ਹੈ, ਕੰਪਨੀਆਂ ਉਨ੍ਹਾਂ ਲਈ ਖਾਸ ਪਲਾਨ ਲਿਆਈ ਹੈ। ਵੋਡਾਫੋਨ-ਆਈਡੀਆ ਵੀ ਜ਼ਿਆਦਾ ਡਾਟਾ ਆਫਰ ਕਰਨ ਵਾਲੇ 2 ਨਵੇਂ ਪਲਾਨ ਲੈ ਕੇ ਆਈ ਹੈ। ਵੋਡਾਫੋਨ ਦੇ ਇਨ੍ਹਾਂ ਪਲਾਨਸ 'ਚ ਰੋਜ਼ਾਨਾ 3ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਡਾਟਾ ਤੋਂ ਇਲਾਵਾ ਪਲਾਨ 'ਚ ਕਈ ਦੂਜੇ ਫਾਇਦੇ ਮਿਲ ਰਹੇ ਹਨ। ਏਅਰਟੈੱਲ ਅਤੇ ਰਿਲਾਇੰਸ ਜਿਓ ਕੋਲ ਪਹਿਲਾਂ ਤੋਂ ਹੀ ਰੋਜ਼ਾਨਾ 3ਜੀ.ਬੀ. ਡਾਟਾ ਦੇਣ ਵਾਲੇ ਪਲਾਨ ਹਨ। ਟੈਲੀਕਾਮ ਕੰਪਨੀਆਂ ਦੇ ਇਨ੍ਹਾਂ ਪਲਾਨਸ 'ਚ ਅਨਲਿਮਟਿਡ ਕਾਲਿੰਗ ਦਾ ਫਾਇਦਾ ਵੀ ਮਿਲ ਰਿਹਾ ਹੈ।

ਜਿਓ : 349 ਰੁਪਏ 'ਚ 84ਜੀ.ਬੀ. ਡਾਟਾ
ਰਿਲਾਇੰਸ ਜਿਓ ਕੋਲ ਰੋਜ਼ਾਨਾ 3ਜੀ.ਬੀ. ਡਾਟਾ ਦੇਣ ਵਾਲਾ 1 ਪਲਾਨ ਹੈ। ਜਿਓ ਦਾ ਇਹ ਪਲਾਨ 349 ਰੁਪਏ ਦਾ ਹੈ। ਜਿਓ ਦੇ ਇਸ ਪਲਾਨ ਮਿਆਦ 84 ਦਿਨਾਂ ਦੀ ਮਿਆਦ ਹੈ। ਪਲਾਨ 'ਚ ਯੂਜ਼ਰਸ ਨੂੰ ਟੋਟਲ 84ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਜਿਓ-ਟੂ-ਜਿਓ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਭਾਵ ਜੇਕਰ ਯੂਜ਼ਰਸ ਜਿਓ ਦੇ ਕਿਸੇ ਦੂਜੇ ਨੰਬਰ 'ਤੇ ਕਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਫ੍ਰੀ ਕਾਲਿੰਗ ਦਾ ਫਾਇਦਾ ਮਿਲੇਗਾ। ਦੂਜੇ ਨੈੱਟਵਰਕ ਦੇ ਨੰਬਰ 'ਤੇ ਕਾਲ ਕਰਨ ਲਈ ਇਸ ਪਲਾਨ 'ਚ 1000 ਐੱਫ.ਯੂ.ਪੀ. ਮਿੰਟ ਦਿੱਤੇ ਗਏ ਹਨ। ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਭੇਜਣ ਦੀ ਸਹੂਲਤ ਮਿਲਦੀ ਹੈ।

PunjabKesari

ਵੋਡਾਫੋਨ-ਆਈਡੀਆ : ਰੋਜ਼ਾਨਾ 3ਜੀ.ਬੀ. ਡਾਟਾ ਵਾਲੇ 2 ਪਲਾਨ
ਵੋਡਾਫੋਨ-ਆਈਡੀਆ ਕੋਲ ਰੋਜ਼ਾਨਾ 3ਜੀ.ਬੀ. ਵਾਲੇ 2 ਪਲਾਨ ਹਨ। ਵੋਡਾਫੋਨ ਦਾ ਪਹਿਲਾਂ ਪਲਾਨ 398 ਰੁਪਏ ਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 3ਜੀ.ਬੀ. ਡਾਟਾ ਮਿਲਦਾ ਹੈ। ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਭਾਵ ਵੋਡਾਫੋਨ ਦੇ ਇਸ ਪਲਾਨ 'ਚ ਯੂਜ਼ਰਸ ਨੂੰ ਟੋਟਲ 84ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਨਾਲ ਯੂਜ਼ਰਸ ਨੂੰ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਭਾਵ ਯੂਜ਼ਰਸ ਨੂੰ ਫ੍ਰੀ ਕਾਲਿੰਗ ਦਾ ਬੈਨੀਫਿਟ ਮਿਲਦਾ ਹੈ। ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਭੇਜਣ ਦੀ ਸਹੂਲਤ ਨਾਲ ਵੋਡਾਫੋਨ ਪਲੇਅ ਅਤੇ ਜ਼ੀ5 ਦਾ ਸਬਸਕਰੀਪਸ਼ਨ ਮਿਲਦਾ ਹੈ।

PunjabKesari

ਰੋਜ਼ਾਨਾ 3ਜੀ.ਬੀ. ਡਾਟਾ ਵਾਲਾ ਵੋਡਾਫੋਨ ਦਾ ਦੂਜਾ ਪਲਾਨ 558 ਰੁਪਏ ਦਾ ਹੈ। ਇਸ ਪਲਾਨ ਦੀ ਮਿਆਦ 56 ਦਿਨ ਦੀ ਹੈ। ਭਾਵ ਪਲਾਨ 'ਚ ਯੂਜ਼ਰਸ ਨੂੰ ਟੋਟਲ 168ਜੀ.ਬੀ. ਡਾਟਾ ਮਿਲਦਾ ਹੈ। ਵੋਡਾਫੋਨ ਦੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 100ਐੱਸ.ਐੱਮ.ਐੱਸ. ਭੇਜਣ ਦੀ ਸਹੂਲਤ ਨਾਲ ਵੋਡਾਫੋਨ ਪਲੇਅ ਅਤੇ ਜ਼ੀ5 ਦਾ ਸਬਸਕਰੀਪਸ਼ਨ ਮਿਲਦਾ ਹੈ। ਪਲਾਨ 'ਚ ਕਿਸੇ ਵੀ ਨੈੱਟਵਰਕ 'ਤੇ ਫ੍ਰੀ ਕਾਲਿੰਗ ਦਾ ਫਾਇਦਾ ਮਿਲਦਾ ਹੈ।

ਏਅਰਟੈੱਲ : ਰੋਜ਼ਾਨਾ 3ਜੀ.ਬੀ. ਦੇਣ ਵਾਲੇ 2 ਪਲਾਨਸ
ਏਅਰਟੈੱਲ ਕੋਲ ਵੀ ਰੋਜ਼ਾਨਾ 3ਜੀ.ਬੀ. ਡਾਟਾ ਵਾਲੇ 2 ਪਲਾਨਸ ਹਨ। 3ਜੀ.ਬੀ. ਡਾਟਾ ਦੇਣ ਵਾਲਾ ਏਅਰਟੈੱਲ ਦਾ ਪਹਿਲਾਂ ਪਲਾਨ 398 ਰੁਪਏ ਦਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਭਾਵ ਪਲਾਨ 'ਚ ਯੂਜ਼ਰਸ ਨੂੰ ਟੋਟਲ 84ਜੀ.ਬੀ. ਡਾਟਾ ਮਿਲਦਾ ਹੈ। ਏਅਰਟੈੱਲ ਦੇ ਇਸ ਪਲਾਨ 'ਚ ਯੂਜ਼ਰਸ ਨੂੰ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਭਾਵ ਯੂਜ਼ਰਸ ਫ੍ਰੀ 'ਚ ਕਿਸੇ ਵੀ ਨੈੱਟਵਰਕ ਦੇ ਨੰਬਰ 'ਤੇ ਕਾਲ ਕਰ ਸਕਦੇ ਹਨ। ਪਲਾਨ 'ਚ ਰੋਜ਼ਾਨਾ 100 ਐੱਸ.ਐÎਮ.ਐੱਸ. ਭੇਜਣ ਦੀ ਸਹੂਲਤ ਮਿਲਦੀ ਹੈ।

PunjabKesari
ਰੋਜ਼ਾਨਾ 3ਜੀ.ਬੀ. ਦੇਣ ਵਾਲਾ ਏਅਰਟੈੱਲ ਦਾ ਦੂਜਾ ਪਲਾਨ 558 ਰੁਪਏ ਦਾ ਹੈ। ਇਸ ਪਲਾਨ ਦੀ ਮਿਆਦ 56 ਦਿਨ ਦੀ ਹੈ। ਭਾਵ ਯੂਜ਼ਰਸ ਨੂੰ ਟੋਟਲ 168 ਜੀ.ਬੀ. ਡਾਟਾ ਮਿਲਦਾ ਹੈ। ਪਲਾਨ 'ਚ ਕਿਸੇ ਵੀ ਦੂਜੇ ਨੈੱਟਵਰਕ 'ਤੇ ਫ੍ਰੀ ਕਾਲਿੰਗ ਦਾ ਫਾਇਦਾ ਮਿਲਦਾ ਹੈ। ਏਅਰਟੈੱਲ ਦੇ ਇਸ ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਭੇਜਣ ਦਾ ਸਹੂਲਤ ਮਿਲਦੀ ਹੈ।


Karan Kumar

Content Editor

Related News