BS-6 ਇੰਜਣ ਨਾਲ ਭਾਰਤ ’ਚ ਲਾਂਚ ਹੋਈ ਨਵੀਂ ਜੀਪ ਕੰਪਾਸ, ਇੰਨੇ ਹੈ ਕੀਮਤ

02/26/2020 5:27:14 PM

ਆਟੋ ਡੈਸਕ– ਜੀਪ ਨੇ ਆਖਿਰਕਾਰ ਆਪਣੀ ਲੋਕਪ੍ਰਸਿੱਧ ਐੱਸ.ਯੂ.ਵੀ. ਜੀਪ ਕੰਪਾਸ ਨੂੰ ਬੀ.ਐੱਸ.-6 ਇੰਜਣ ਦੇ ਨਾਲ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਆਪਸ਼ਨ ’ਚ ਉਪਲੱਬਧ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 16.49 ਲੱਖ ਰੁਪਏ ਰੱਖੀ ਗਈ ਹੈ। ਉਥੇ ਹੀ ਟਾਪ ਵੇਰੀਐਂਟ ਦੀ ਕੀਮਤ 21.92 ਲੱਖ ਰੁਪਏ ਹੋ ਗਈ ਹੈ। ਨਵੀਂ ਕੰਪਾਸ ਦੀ ਕੀਮਤ ’ਚ 25,000 ਰੁਪਏ ਤੋਂ ਲੈ ਕੇ 1.23 ਲੱਖ ਰੁਪਏ ਤਕ ਦਾ ਵਾਧਾ ਹੋਇਆ ਹੈ। ਉਥੇ ਹੀ ਡੀਜ਼ਲ ਵੇਰੀਐਂਟ ਲਈ ਗਾਹਕ ਨੂੰ 1 ਲੱਖ ਰੁਪਏ ਜ਼ਿਆਦਾ ਦੇਣਾ ਹੋਣਗੇ। 

PunjabKesari

ਪੈਟਰੋਲ ’ਚ 1.4 ਲੀਟਰ ਅਤੇ ਡੀਜ਼ਲ ’ਚ 2.0 ਲੀਟਰ ਇੰਜਣ ਆਪਸ਼ੰਸ
ਜੀਪ ਕੰਪਾਸ ਬੀ.ਐੱਸ.-6 ਨੂੰ 1.4 ਲੀਟਰ ਪੈਟਰੋਲ ਅਤੇ 2.0 ਲੀਟਰ ਮਲਟੀਜੈੱਟ ਡੀਜ਼ਲ ਇੰਜਣ ਦੇ ਆਪਸ਼ਨ ਦੇ ਨਾਲ ਲਿਆਇਆ ਗਿਆ ਹੈ। ਇਸ ਵਿਚ 6 ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਰੂਪ ਨਾਲ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਪੈਟਰੋਲ ’ਚ 7 ਸਪੀਡ ਡੀ.ਸੀ.ਟੀ. ਅਤੇ ਡੀਜ਼ਲ ’ਚ 9 ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮਿਲੇਗਾ। 

PunjabKesari

ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਜੀਪ ਕੰਪਾਸ ਬੀ.ਐੱਸ.-6 ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਟਾਟਾ ਹੈਰੀਅਰ, ਐੱਮ.ਜੀ. ਹੈਕਟਰ, ਮਹਿੰਦਰਾ ਐੱਕਸ.ਯੂ.ਵੀ. 500 ਵਰਗੀਆਂ ਕਾਰਾਂ ਨਾਲ ਹੋਵੇਗਾ। 


Related News