Jeep ਨੇ ਗਰੈਂਡ ਚੇਕੋਰੀ ਅਤੇ ਰੈਂਗਲਰ ਨਾਲ ਭਾਰਤ ''ਚ ਰੱਖਿਆ ਕਦਮ, ਸ਼ੁਰੂਆਤੀ ਕੀਮਤ 71.59 ਲੱਖ ਰੁਪਏ

Tuesday, Aug 30, 2016 - 05:06 PM (IST)

Jeep ਨੇ ਗਰੈਂਡ ਚੇਕੋਰੀ ਅਤੇ ਰੈਂਗਲਰ ਨਾਲ ਭਾਰਤ ''ਚ ਰੱਖਿਆ ਕਦਮ, ਸ਼ੁਰੂਆਤੀ ਕੀਮਤ 71.59 ਲੱਖ ਰੁਪਏ

ਜਲੰਧਰ- ਦੁਨੀਆ ਭਰ ''ਚ ਆਪਣੀ ਦਮਦਾਰ ਗੱਡੀਆਂ ਲਈ ਮਸ਼ਹੂਰ ਜੀਪ ਨੇ ਆਪਣੀ ਦੋ ਨਵੀਆਂ ਐੱਸ. ਯੂ. ਵੀ ਰੈਂਗਲਰ ਅਨਲਿਮਟਿਡ ਅਤੇ ਗਰੈਂਡ ਚੇਰੋਕੀ ਨੂੰ ਲਾਂਚ ਕਰਦੇ ਹੋਏ ਭਾਰਤੀ ਬਾਜ਼ਾਰ ''ਚ ਐਂਟਰੀ ਕਰ ਦਿੱਤੀ ਹੈ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ''ਚ ਇਨ੍ਹਾਂ ਦੋਨਾਂ ਮਾਡਲ‍ਸ ਨੂੰ ਆਟੋ ਐਕ‍ਸਪੋ ਦੇ ਦੌਰਾਨ ਪੇਸ਼ ਕੀਤਾ ਸੀ। ਜੀਪ ਦੀਆਂ ਗੱਡੀਆਂ ਖਾਸਤੌਰ ਤੇ ਆਫ-ਰੋਡਿੰਗ ਲਈ ਕਾਫੀ ਮਸ਼ਹੂਰ ਹਨ।

 

ਜੀਪ ਨੇ ਜੋਧਪੁਰ ਪੈਲੇਸ ''ਚ ਆਯੋਜਿਤ ਇਕ ਪ੍ਰੋਗਰਾਮ ''ਚ ਇਨ੍ਹਾਂ ਦੋਨਾਂ ਐੱਸ. ਯੂ. ਵੀ ਨੂੰ ਲਾਂਚ ਕੀਤਾ। ਇਹ ਐੱਸ. ਯੂ. ਵੀ. ਉਨ੍ਹਾਂ ਲੋਕਾਂ ਨੂੰ ਪਸੰਦ ਆਵੇਗੀ ਜੋ ਲਗਜ਼ਰੀ ਕਾਰ ਤੋਂ ਇਲਾਵਾ ਇਕ ਅਗਰੈਸਿਵ ਅਤੇ ਚੰਗੀ ਵਿੱਖਣ ਵਾਲੀ ਐੱਸ. ਯੂ. ਵੀ ਨੂੰ ਚੱਲਾਉਣ ''ਚ ਦਿਲਚਸਪੀ ਰੱਖਦੇ ਹਨ। ਜੀਪ ਨੇ ਮੁੰਬਈ, ਚੇਨਈ,  ਦਿੱਲੀ ਅਤੇ ਅਹਿਮਦਾਬਾਦ ''ਚ ਆਪਣੇ ਸ਼ੋਰੂਮ ਖੋਲ੍ਹੇ ਹਨ। ਅਗਲੇ ਫੇਜ ''ਚ ਕੰਪਨੀ 10 ਨਵੇਂ ਸ਼ੋਰੂਮ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ।

 

ਜੀਪ ਰੈਂਗਲਰ ਅਨਲਿਮਟਿਡ

ਇਸ ਐੱਸ ਯੂ ਵੀ ''ਚ 4-ਸਿਲੈਂਡਰ, 2.8-ਲਿਟਰ ਇੰਜਣ ਲਗਾ ਹੈ ਜੋ 200 ਬੀ. ਐੱਚ. ਪੀ ਦਾ ਅਧਿਕਤਮ ਪਾਵਰ ਅਤੇ 460Nm ਦਾ ਟਾਰਕ ਦਿੰਦਾ ਹੈ।  ਇਸ ਗੱਡੀ ''ਚ 4-ਵ੍ਹੀਲ ਡਰਾਈਵ ਦੀ ਸਹੂਲਤ ਹੈ ਇਹ ਮਾਡਲ ਸਿੰਗਲ ਵੇਰਿੰਅੰਟ ''ਚ 5 ਸਪੀਡ ਟਰਾਂਸਮਿਸ਼ਨ ''ਚ ਉਪਲੱਬਧ ਹੈ। ਇਸ ਐੱਸ ਦੀ ਫਿਊਲ ਟੈਂਕ ਕਪੈਸਿਟੀ 85 ਲਿਟਰ ਦੀ ਹੈ ਅਤੇ ਇਹ ਮੈਕਸੀਮਮ 12.1 ਕਿ. ਮੀ ਪ੍ਰਤੀ ਲਿਟਰ ਦੀ ਮਾਈਲੇਜ ਦੇਵੇਗੀ। ਇਸ ''ਚ ਆਫ-ਰੋਡਿੰਗ ਲਈ ਖਾਸ ਟਾਇਰਸ ਲਗਾਏ ਗਏ ਹਨ। ਇਸ ਦੀ ਦਿੱਲੀ ''ਚ ਐਕਸ-ਸ਼ੋ-ਰੂਮ ਕੀਮਤ 71.59 ਲੱਖ ਰੁਪਏ ਰੱਖੀ ਗਈ ਹੈ।

 

ਜੀਪ ਗਰੈਂਡ ਚੇਰੋਕੀ

ਜੀਪ ਗਰੈਂਡ ਚੇਰੋਕੀ ਦੇ ਦੋ ਵੇਰਿਅੰਟ ਲਿਮਟਿਡ ਅਤੇ ਸਮਿਟ ਉਤਾਰੇ ਗਏ ਹਨ। ਜਿਨ੍ਹਾਂ ''ਚ 3.0-ਲਿਟਰ ਈਕੋ ਵੀ6 ਡੀਜ਼ਲ ਇੰਜਣ ਲਗਾ ਹੈ ਇਹ ਇੰਜਣ ਮੈਕਸੀਮਮ 3600 ਆਰ ਪੀ ਐੱਮ ''ਤੇ 240 ਬੀ. ਐੱਚ. ਪੀ ਦਾ ਪਾਵਰ ਦਿੰਦਾ ਹੈ । ਇਹ ਪੈਡਲ ਸ਼ੀਫਟ ਦੇ ਨਾਲ 8 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ''ਚ ਉਪਲੱਬਧ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਗੱਡੀ 12.8 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦੇਵੇਗੀ ਹੈ। ਜੀਪ ਗਰੈਂਡ ਚੇਰੋਕੀ ਦੀ 93.64 ਲੱਖ ਰੁਪਏ ਰੱਖੀ ਗਈ ਹੈ ਅਤੇ ਚੇਰੋਕੀ ਸਮਿਟ ਦੀ 1.03 ਕਰੋੜ ਕੀਮਤ ਹੈ।

 

ਗਰੈਂਡ ਚੇਰੋਕੀ ਐੱਸ. ਆਰ. ਟੀ

ਇਸ ਗੱਡੀ ''ਚ 6.4 ਲਿਟਰ V8 ਇੰਜਣ ਲਗਾਇਆ ਗਿਆ ਹੈ ਜੋ 470 ਬੀ. ਐੱਚ. ਪੀ ਦਾ ਪਾਵਰ ਦਿੰਦਾ ਹੈ। ਪੈਡਲ ਸ਼ੀਫਟ ਦੇ ਨਾਲ 8 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ''ਚ ਉਪਲੱਬਧ ਹੋਵੇਗੀ। ਇਹ 5.5 ਕਿ ਮੀ ਪ੍ਰਤੀ ਲਿਟਰ ਦਾ ਮਾਈਲੇਜ ਦੇ ਸਕਦੀ ਹੈ  ਜੀਪ ਗਰੈਂਡ ਚੇਰੋਕੀ ਨੂੰ ਮਾਡਰਨ ਲੁੱਕ ਦਿੱਤਾ ਗਿਆ ਹੈ ਜੋ ਭਾਰਤੀ ਗਾਹਕਾਂ ਨੂੰ ਕਾਈ ਪਸੰਦ ਆ ਸਕਦਾ ਹੈ।   ਜਦ ਕਿ ਗਰੈਂਡ ਚੇਰੋਕੀ ਐੱਸ. ਆਰ. ਟੀ ਦੀ ਕੀਮਤ 1.12 ਕਰੋੜ ਲੱਖ ਰੱਖੀ ਗਈ ਹੈ।


Related News