ਜੀਪ Grand Cherokee 4Xe ਦੀ ਪਹਿਲੀ ਝਲਕ ਆਈ ਸਾਹਮਣੇ

Monday, Jul 12, 2021 - 06:09 PM (IST)

ਜੀਪ Grand Cherokee 4Xe ਦੀ ਪਹਿਲੀ ਝਲਕ ਆਈ ਸਾਹਮਣੇ

ਆਟੋ ਡੈਸਕ– ਦੁਨੀਆ ਦੇ ਵੱਡੇ ਆਟੋਮੇਕਰ ਹੁਣ Fossil Fuels (ਪੈਟਰੋਲ-ਡੀਜ਼ਲ) ਨੂੰ ਛੱਡ ਕੇ ਇਲੈਕਟ੍ਰਿਕ ਗੱਡੀਆਂ ਦੀ ਮੈਨਿਊਫੈਕਚਰਿੰਗ ਵਲ ਵਧ ਚੁੱਕੇ ਹਨ। ਇਸ ਲਿਸਟ ’ਚ ਹੁਣ ਜੀਪ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੀਪ ਦੀਆਂ ਸਾਰੀਆਂ ਗੱਡੀਆਂ ਨੂੰ ਇਲੈਕਟ੍ਰਿਕ ਵਰਜ਼ਨ ’ਚ ਲਿਆਇਆ ਜਾਵੇਗਾ, ਇਸ ਦੀ ਸ਼ੁਰੂਆਤ Grand Cherokee 4Xe ਨਾਲ ਹੋ ਰਹੀ ਹੈ। 2022 ਜੀਪ ਗ੍ਰਾਂਡ ਚੇਰੋਕੀ 4xe ਪਲੱਗ ਇਨ ਹਾਈਬ੍ਰਿਡ ਦੀ ਇਹ ਪਹਿਲੀ ਅਧਿਕਾਰਤ ਝਲਕ ਹੈ। ਇਹ ਜੀਪ ਬ੍ਰਾਂਡ ਦੀ 80ਵੀਂ ਵਰ੍ਹੇਗੰਢ ਮੌਕੇ ਕੀਤਾ ਗਿਆ ਹੈ। Jeep Wrangler 4xe, Compass 4xe ਅਤੇ Renegade 4xe ਤੋਂ ਬਾਅਦ Stellantis ਦੀ ਮਲਕੀਅਤ ਵਾਲੀ ਅਮਰੀਕੀ ਐੱਸ.ਯੂ.ਵੀ. ਨਿਰਮਾਤਾ ਕੰਪਨੀ ਦਾ ਇਹ ਚੌਥਾ ਪਲੱਗ ਇਨ ਹਾਈਬ੍ਰਿਡ ਵਾਹਨ ਹੈ। 

2021 ਨਿਊਯਾਰਕ ਇੰਟਰਨੈਸ਼ਨਲ ਆਟੋ ਸ਼ੋਅ ਅਤੇ ਇਸ ਵਿਚ ਪਲੱਗ ਇਨ ਹਾਈਬ੍ਰਿਡ ਮਾਡਲ ਸਮੇਤ ਗ੍ਰੈਂਡ ਚੇਰੋਕੀ ਲਾਈਨਅਪ ਦੀ ਪੂਰੀ ਸੀਰੀਜ਼ ’ਚ ਸ਼ਾਮਲ ਹੋਵੇਗੀ। ਪਾਵਰਟ੍ਰੇਨ ਸਪੈਸੀਫਿਕੇਸ਼ਨ ਅਤੇ ਹੋਰ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਇਸ ਦੀ ਕੀਮਤ ਕਿੰਨੀ ਹੋਵੇਗੀ, ਇਸ ਨੂੰ ਲੈ ਕੇ ਵੀ ਜ਼ਿਆਦਾ ਜਾਣਕਾਰੀ ਨਹੀਂ ਮਿਲੀ। ਇਸ ਬਾਰੇ ਐਲਾਨ ਇਸ ਦੇ ਅਧਿਕਾਰਤ ਲਾਂਚ ਦੌਰਾਨ ਕੀਤੇ ਜਾਣ ਦੀ ਉਮੀਦ ਹੈ। Stellantis ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਉਸ ਦੀ ਆਉਣ ਵਾਲੀਆਂ ਸਾਰੀਆਂ Wagoneer ਅਤੇ Grand Wagoneer ਫੁਲ ਸਾਈਜ਼ ਲਗਜ਼ਰੀ SUVs ਦੇ ਆਲ ਇਲੈਕਟ੍ਰਿਕ ਮਾਡਲ ਉਤਾਰੇ ਜਾਣਗੇ। Stellantis ਦਾ ਕਹਿਣਾ ਹੈ ਕਿ ਇਲੈਕਟ੍ਰਿਫਿਕੇਸ਼ਨ ਪ੍ਰੋਗਰਾਮ ਤਹਿਤ ਸਾਰੇ 14 ਬ੍ਰਾਂਡਸ ਨੂੰ ਇਲਕੈਟ੍ਰਿਕ ਅਵਤਾਰ ’ਚ ਉਤਾਰਿਆ ਜਾਵੇਗਾ। ਜੀਪ ਵੀ ਇਨ੍ਹਾਂ ਹੀ 14 ਬ੍ਰਾਂਸ ’ਚੋਂ ਇਕ ਹੈ। 


author

Rakesh

Content Editor

Related News