ਪੋਕੇਮੋਨ ਗੋ ਬਣੀ ਲੋਕਾਂ ਦੀ ਜਾਨ ਦੀ ਦੁਸ਼ਮਣ
Friday, Aug 26, 2016 - 12:09 PM (IST)
ਜਲੰਧਰ- ''ਪੋਕੇਮੋਨ ਗੋ'' ਗੇਮ ਖੇਡਣ ਦਾ ਜਨੂਨ ਕਿਸ ਕਦਰ ਚੜ੍ਹਿਆ ਹੋਇਆ ਹੈ, ਇਸ ਦੀ ਤਾਜ਼ਾ ਘਟਨਾ ਇਕ ਵਾਰ ਫਿਰ ਜਪਾਨ ''ਚ ਦੇਖਣ ਨੂੰ ਮਿਲੀ ਹੈ ਜਿਥੇ ਇਕ ਟਰੱਕ ਚਾਲਕ ਨੇ ਇਸ ਗੇਮ ਨੂੰ ਖੇਡਦੇ ਹੋਏ ਡਰਾਈਵਿੰਗ ਕਰਦੇ ਸਮੇਂ 2 ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿਚ ਇਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ।
ਟੋਕੁਸ਼ਿਮਾ ਪ੍ਰੀਫੈੱਕਚਰਲ ਪੁਲਸ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਹੋਈ ਇਸ ਦੁਰਘਟਨਾ ਤੋਂ ਬਾਅਦ ਲਾਪਰਵਾਹੀ ਨਾਲ ਗੱਡੀ ਚੱਲਾਉਣ ਲਈ ਗ੍ਰਿਫਤਾਰ ਕੀਤੇ ਗਏ ਟਰੱਕ ਚਾਲਕ ਨੇ ਕਿਹਾ ਕਿ ਇਸ ਦਾ ਧਿਆਨ ਭਟਕ ਗਿਆ ਸੀ। ਉਨ੍ਹਾਂ ਕਿਹਾ ਕਿ ਟਰੱਕ ਚਾਲਕ ਅਜੇ ਵੀ ਹਿਰਾਸਤ ''ਚ ਹੈ। ਅਜੇ ਮਾਮਲਾ ਚੱਲਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਲੋਕੇਸ਼ਨ ਆਧਾਰਿਤ ਗੇਮ ਪੋਕੇਮੋਨ ਗੋ ਨੂੰ ਬਣਾਉਣ ਵਾਲੀ ਕੰਪਨੀ ਨਿਆਂਟਿਕ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਰਘਟਨਾ ਦੀ ਜਾਣਕਾਰੀ ਹੈ। ਬੁਲਾਰੇ ਨੇ ਕਿਹਾ ਕਿ ਇਸ ਮਹੀਨੇ ਉਨ੍ਹਾਂ ਨੇ ਪੋਕੇਮੋਨ ਗੋ ''ਚ ਇਕ ਫੀਚਰ ਜੋੜਿਆ ਹੈ ਜਿਸ ਵਿਚ ਦਦੋਂ ਇਸ ਦੀ ਸਪੀਡ ਵਧਾਈ ਜਾਵੇਗੀ ਤਾਂ ਉਹ ਯੂਜ਼ਰ ਨੂੰ ਵਾਹਨ ਨਾ ਚੱਲਾਉਣ ਦੀ ਪੁਸ਼ਟੀ ਕਰੇਗਾ। ਜ਼ਿਕਰਯੋਗ ਹੈ ਕਿ ਦੁਨੀਆਭਰ ''ਚ ਤੇਜ਼ੀ ਨਾਲ ਲੋਕਪ੍ਰਿਅ ਹੋਈ ਇਸ ਗੇਮ ਕਾਰਨ ਹੋਏ ਕਈ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।
