ਕਾਪੀ ਰਾਈਟ ਨੂੰ ਲੈ ਕੇ ਜਾਪਾਨੀ ਕੰਪਨੀ ਨੇ Apple 'ਤੇ ਦਰਜ ਕੀਤਾ ਕੇਸ

Sunday, Oct 22, 2017 - 03:39 PM (IST)

ਕਾਪੀ ਰਾਈਟ ਨੂੰ ਲੈ ਕੇ ਜਾਪਾਨੀ ਕੰਪਨੀ ਨੇ Apple 'ਤੇ ਦਰਜ ਕੀਤਾ ਕੇਸ

ਜਲੰਧਰ- ਅਮਰੀਕੀ ਕੰਪਨੀ ਐਪਲ ਨੇ 12 ਸਤੰਬਰ ਨੂੰ ਆਈਫੋਨ x ਲਾਂਚ ਕੀਤਾ ਸੀ, ਜਿਸ 'ਚ ਕੰਪਨੀ ਨੇ Animoji ਫੀਚਰ ਨੂੰ ਸ਼ਾਮਿਲ ਕੀਤਾ ਹੈ। ਐਨੀਮੋਜੀ ਰਾਹੀਂ ਯੂਜ਼ਰਸ ਕੈਮਰੇ ਦੀ ਮਦਦ ਨਾਲ 3ਡੀ ਇਮੋਜੀ ਬਣਾ ਸਕਦੇ ਹੋ ਅਤੇ ਉਸ ਨੂੰ ਸ਼ੇਅਰ ਕਰ ਸਕਦੇ ਹੋ। ਹੁਣ ਜਾਪਾਨ ਦੀ ਇਕ ਸਾਫਟਵੇਅਰ ਕੰਪਨੀ ਨੇ ਐਪਲ 'ਤੇ ਕਾਪੀਰਾਈਟ ਨੂੰ ਲੈ ਕੇ ਕੇਸ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਐਪਲ ਨੇ ਆਈਫੋਨ X 'ਚ ਦਿੱਤੇ ਗਏ animoji ਫੀਚਰ ਦਾ ਨਾਮ ਚੋਰੀ ਕੀਤਾ ਗਿਆ ਹੈ।

ਜਾਪਾਨ ਦੇ ਟੋਕਿਓ ਦੀ ਇਮੋਨਸਟਰ ਕੇ ਕੇ ਨੇ ਸੈਨ ਫਰਾਂਸੀਸਕੋ ਦੀ ਸਮੂਹ ਅਦਾਲਤ 'ਚ ਐਪਲ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਿਸ 'ਚ ਕਿਹਾ ਗਿਆ ਹੈ ਕਿ ਆਈਫੋਨ ਦੇ ਨਵੇਂ ਫੀਚਰ ਐਨੀਮੋਜੀ 'ਤੇ ਉਸ ਦਾ ਟ੍ਰੇਡਮਾਰਕ ਹੈ। Apple  ਦੇ ਇਕ ਅਧਿਕਾਰੀ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।

ਐਪਲ ਦੇ ਖਿਲਾਫ ਦਰਜ ਕੇਸ ਦੇ ਮੁਤਾਬਕ ਇਮੋਨਸਟਰ ਦੇ ਚੀਫ ਐਕਜੀਕਿਊਟਿਵ Enrique Bonansea ਨੇ ਐਨੀਮੋਜੀ ਨਾਂ ਤੋਂ ਐਨਿਮੇਟਡ ਟੈਕਸਟਿੰਗ ਐਪ ਨੂੰ ਸਾਲ 2014 'ਚ ਲਾਂਚ ਕੀਤਾ ਸੀ ਅਤੇ ਨਾਲ ਹੀ ਉਨ੍ਹਾਂ ਨੇ ਇਸ ਦਾ ਟਰੇਡਮਾਰਕ ਰਜਿਸਟਰੇਸ਼ਨ ਵੀ ਕਰਾਇਆ ਸੀ।


Related News