ਚਿਹਰਾ ਪਹਿਚਾਣ ਦੇ ਹੀ ਆਪਣੇ ਆਪ ਹੀ ਅਨਲਾਕ ਹੋ ਜਾਵੇਗੀ ਕਾਰ

Wednesday, Nov 23, 2016 - 11:09 AM (IST)

ਚਿਹਰਾ ਪਹਿਚਾਣ ਦੇ ਹੀ ਆਪਣੇ ਆਪ ਹੀ ਅਨਲਾਕ ਹੋ ਜਾਵੇਗੀ ਕਾਰ

ਜਲੰਧਰ : ਜੈਗੂਆਰ ਲੈਂਡ ਰੋਵਰ ਨੇ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ ਜਿਸ ਦੇ ਨਾਲ ਕਾਰ ਨੂੰ ਖੋਲ੍ਹਣ ਲਈ ਕੁੰਜੀ ਦੀ ਜ਼ਰੂਰਤ ਨਹੀਂ ਹੋਵੇਗੀ, ਤੁਹਾਡੇ ਚਿਹਰੇ ਪਹਿਚਾਣ ਕਰਦੇ ਹੀ ਕਾਰ ਦਾ ਦਰਵਾਜ਼ਾ ਆਪਣੇ ਆਪ ਅਨਲਾਕ ਹੋ ਜਾਵੇਗਾ। ਜੇਕਰ ਤੁਸੀਂ ਉਨ੍ਹਾਂ ਲੋਕਾਂ ''ਚੋਂ ਹਨ ਜੋ ਕਾਰ ਦੀ ਕੁੰਜੀ ਰੱਖ ਕੇ ਭੁੱਲ ਜਾਂਦੇ ਹਨ ਅਤੇ ਫਿਰ ਉਸ ਨੂੰ ਇਧਰ-ਉਧਰ ਲੱਭਦੇ ਰਹਿੰਦੇ ਹੋ, ਤਾਂ ਇਹ ਤਕਨੀਕ ਤੁਹਾਡੇ ਬਹੁਤ ਕੰਮ ਆ ਸਕਦੀ ਹੈ। ਹਾਲ ਹੀ ਵਿੱਚ ਕੰਪਨੀ ਨੇ ਇਸ ਦਾ ਪੇਟੈਂਟ ਦਰਜ ਕੀਤਾ ਹੈ।

 

ਕਿਵੇਂ ਕੰਮ ਕਰੇਗੀ ਇਹ ਤਕਨੀਕ

ਦਰਅਸਲ ਕਾਰ ਦੀ ਵਿੰਡੋ ਦੇ ਹੇਠਾਂ ਕੈਮਰੇ ਲਗੇ ਹੋਣਗੇ ਜੋ ਫੋਟੋ ਖਿੱਚਣਗੇ ਅਤੇ ਵੀਡੀਓ ਰਿਕਾਰਡ ਕਰੇਗੇ। ਜਦੋਂ ਤੁਸੀਂ ਆਪਣੀ ਕਾਰ ਦੇ ਕੋਲ ਪਹੁੰਚਣਗੇ ਤਾਂ ਕੰਪਿਊਟਰ ਦੇ ਜ਼ਰੀਏ ਪਹਿਚਾਣ ਹੁੰਦੇ ਹੀ ਕਾਰ ਦਾ ਦਰਵਾਜ਼ਾ ਅਨਲਾਕ ਹੋ ਜਾਵੇਗਾ।

 

3ਡੀ ਕੈਮਰੇ 
ਇਸ ''ਚ ਲੱਗੇ 3ਡੀ ਕੈਮਰੇ 3ਡੀ ਇਮੇਜ਼ ਬਣਾਉਂਦੇ ਹਨ ਅਤੇ ਇਹ ਸੁਨਿਸਚਿਤ ਕਰਦੇ ਹਨ ਕਿ ਕੋਲ ਖੜਾ ਸ਼ਖਸ ਕਾਰ ਦਾ ਮਾਲਿਕ ਹੈ ।

 

ਵੀਡੀਓ ਫੂਟੇਜ਼ ਦਾ ਇਹ ਅਹਿਮ ਰੋਲ 
ਵੀਡੀਓ ਫੂਟੇਜ਼ ਰਿਕਾਗਨਿਸ਼ਨ ਤਕਨੀਕ ਨੂੰ ਇਸ ''ਚ ਇਸ ਲਈ ਜੋੜਿਆ ਗਿਆ ਹੈ ਤਾਂ ਕਿ ਕੋਈ ਹੋਰ ਵਿਅਕਤੀ ਇਸ ਤਕਨੀਕ ਦਾ ਗਲਤ ਫਾਇਦਾ ਨਹੀਂ ਚੁੱਕੇ ਅਤੇ ਕਾਰ ਦੇ ਮਾਲਿਕ ਦੀ ਫੋਟੋ ਜਾਂ ਵੀਡੀਓ ਦੇ ਜ਼ਰੀਏ ਕਾਰ ਨੂੰ ਅਨਲਾਕ ਨਹੀਂ ਕਰ ਦਿਓ।


Related News