ਐਲਨ ਮਸਕ ਲਈ ਖ਼ਤਰੇ ਦੀ ਘੰਟੀ! ਟਵਿਟਰ ਦੇ ਸਾਬਕਾ CEO ਨੇ ਲਾਂਚ ਕੀਤਾ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ

03/02/2023 5:51:29 PM

ਗੈਜੇਟ ਡੈਸਕ- ਸਮਾਂ ਕਿਵੇਂ ਬਦਲਦਾ ਹੈ ਇਸਦੀ ਤਾਜ਼ਾ ਉਦਾਹਰਣ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿਟਰ 'ਚ ਹੋ ਰਹੇ ਬਦਲਾਵਾਂ ਤੋਂ ਸਮਝ ਸਕਦੇ ਹੋ। ਇਕ ਸਮੇਂ ਜੈਕ ਡੋਰਸੀ (Jack Dorsey) ਟਵਿਟਰ ਦੇ ਫਾਊਂਡਰ ਅਤੇ ਸੀ.ਈ.ਓ. ਸਨ ਅਤੇ ਅੱਜ ਉਨ੍ਹਾਂ ਨੇ ਟਵਿਟਰ ਦੀ ਟੱਕਰ 'ਚ ਹੀ ਆਪਣਾ ਇਕ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ Bluesky ਪੇਸ਼ ਕਰ ਦਿੱਤਾ ਹੈ। Bluesky ਫਿਲਹਾਲ ਟੈਸਟਿੰਗ 'ਚ ਹੈ ਅਤੇ ਇਸਨੂੰ ਐਪਲ ਦੇ ਐਪ ਸਟੋਰ 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਫਿਲਹਾਲ Bluesky ਦਾ ਇਸਤੇਮਾਲ ਇਨਵਾਈਟ ਓਨਲੀ ਰਾਹੀਂ ਬੀਟਾ ਵਰਜ਼ਨ 'ਤੇ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ

PunjabKesari

ਇਹ ਵੀ ਪੜ੍ਹੋ– ਐਲਨ ਮਸਕ ਦੀ 'ਪੂਜਾ' ਕਰ ਰਹੇ ਲੋਕ, ਹੈਰਾਨ ਕਰਨ ਵਾਲੀ ਹੈ ਵਜ੍ਹਾ! (ਵੀਡੀਓ)

ਇਕ ਰਿਪੋਰਟ ਮੁਤਾਬਕ, Bluesky ਨੂੰ 17 ਫਰਵਰੀ 2023 ਨੂੰ ਐਪਲ ਦੇ ਐਪ ਸਟੋਰ 'ਤੇ ਉਪਲੱਬਧ ਕਰਵਾਇਆ ਗਿਆ ਅਤੇ ਐਪ ਦੇ ਪਬਲਿਸ਼ ਹੋਣ ਦੇ 24 ਘੰਟਿਆਂ ਦੇ ਅੰਦਰ ਹੀ 2,000 ਤੋਂ ਜ਼ਿਆਦਾ ਲੋਕਾਂ ਨੇ ਇਸਨੂੰ ਇੰਸਟਾਲ ਕਰ ਲਿਆ। Bluesky 'ਤੇ ਟਵਿਟਰ ਦੀ ਤਰ੍ਹਾਂ ਹੀ ਇਕ ਬਟਨ 'ਤੇ ਕਲਿੱਕ ਕਰਕੇ ਤੁਸੀਂ 256 ਕਰੈਕਟਰ 'ਚ ਕੋਈ ਪੋਸਟ ਕਰ ਸਕਦੇ ਹੋ। 

ਟਵਿਟਰ ਯੂਜ਼ਰਜ਼ ਤੋਂ ਕਿਸੇ ਪੋਸਟ ਲਈ "What`s happening?" ਪੁੱਛਦਾ ਹੈ ਅਤੇ Bluesky 'ਤੇ ਤੁਹਾਨੂੰ "What`s up?" ਦੇਖਣ ਨੂੰ ਮਿਲੇਗਾ। ਬਲੂਸਕਾਈ 'ਤੇ ਵੀ ਤੁਸੀਂ ਕਿਸੇ ਯੂਜ਼ਰ ਨੂੰ ਬਲਾਕ ਕਰ ਸਕਦੇ ਹੋ, ਮਿਊਟ ਕਰ ਸਕਦੇ ਹੋ ਅਤੇ ਸ਼ੇਅਰ ਕਰ ਸਕਦੇ ਹੋ।

ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

ਬਲੂਸਕਾਈ 'ਚ ਵੀ ਟਵਿਟਰ ਦੀ ਤਰ੍ਹਾਂ ਡਿਸਕਵਰ ਟੈਬ ਹੈ ਜਿਸ ਵਿਚ "who to follow" ਵਰਗੇ ਸਜੈਸ਼ਨ ਵੀ ਆਉਂਦੇ ਹਨ। ਇਸ ਵਿਚ ਫੀਡ ਦੇ ਤੌਰ 'ਤੇ ਟਵਿਟਰ ਦੀ ਤਰ੍ਹਾਂ ਹੀ ਲੋਕਾਂ ਨੂੰ ਪੋਸਟ ਦੇਖਣ ਨੂੰ ਮਿਲਦੇ ਹਨ। ਫਿਲਹਾਲ ਇਸ ਵਿਚ ਡਾਇਰੈਕਟ ਮੈਸੇਜਿੰਗ ਦੀ ਸੁਵਿਧਾ ਨਹੀਂ ਹੈ ਪਰ ਕਾਫੀ ਹੱਦ ਤਕ ਇਹ ਟਵਿਟਰ ਵਰਗਾ ਹੀ ਹੈ। 

ਦੱਸ ਦੇਈਏ ਕਿ ਬਲੂਸਕਾਈ ਪ੍ਰਾਜੈਕਟ 'ਤੇ ਟਵਿਟਰ ਦੇ ਸਾਬਕਾ ਸੀ.ਈ.ਓ. ਜੈਕ ਡੋਰਸੀ ਸਾਲ 2019 ਤੋਂ ਹੀ ਕੰਮ ਕਰ ਰਹੇ ਹਨ। ਪਿਛਲੇ ਸਾਲ ਟਵਿਟਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਜੈਕ ਡੋਰਸੀ ਬਲੂਸਕਾਈ ਪ੍ਰਾਜੈਕਟ 'ਤੇ ਫੁਲ ਟਾਈਮ ਕੰਮ ਕਰ ਰਹੇ ਸਨ। ਪਿਛਲੇ ਸਾਲ ਅਕਤੂਬਰ 'ਚ ਜੈਕ ਨੇ ਟਵਿਟਰ 'ਤੇ ਬਲੂਸਕਾਈ ਨੂੰ ਲੈ ਕੇ ਇਕ ਪੋਸਟ ਵੀ ਕੀਤਾ ਸੀ। ਬਲੂਸਕਾਈ ਨੂੰ ਪਿਛਲੇ ਸਾਲ 13 ਮਿਲੀਅਨ ਡਾਲਰ (ਕਰੀਬ 10 ਕਰੋੜ) ਦੀ ਫੰਡਿੰਗ ਮਿਲੀ ਹੈ। 

ਇਹ ਵੀ ਪੜ੍ਹੋ- ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!


Rakesh

Content Editor

Related News