iVOOMi ਨੇ ਭਾਰਤ ’ਚ ਲਾਂਚ ਕੀਤੇ 2 ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਫੀਚਰਜ਼

Wednesday, Mar 23, 2022 - 06:15 PM (IST)

iVOOMi ਨੇ ਭਾਰਤ ’ਚ ਲਾਂਚ ਕੀਤੇ 2 ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਫੀਚਰਜ਼

ਆਟੋ ਡੈਸਕ– ਭਾਰਤੀ ਬਾਜ਼ਾਰ ’ਚ ਇਲੈਕਟ੍ਰਿਕ ਟੂ-ਵ੍ਹੀਲਰ ਦੇ ਬਾਜ਼ਾਰ ਦਾ ਵਿਸਤਾਰ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ। ਇਸੇ ਕ੍ਰਮ ’ਚ iVOOMi Energy S1 ਅਤੇ ਜੀਤ ਇਲੈਕਟ੍ਰਿਕ ਸਕੂਟਰ ਭਾਰਤ ’ਚ ਲਾਂਚ ਹੋ ਗਏ ਹਨ। ਦੋਵੇਂ ਹਾਈ ਸਪੀਡ ਈ-ਸਕੂਟਰ 60 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਤਕ ਚੱਲਣ ’ਚ ਅਤੇ ਸਿੰਗਲ ਚਾਰਜ ’ਤੇ 130 ਕਿਲੋਮੀਟਰ ਦੀ ਰੇਂਜ ਦੇਣ ’ਚ ਸਮਰੱਥ ਹਨ। ਤਾਂ ਆਓ ਜਾਣਦੇ ਹਾਂ ਇਸ ਈ-ਸਕੂਟਰ ਦੀ ਕੀਮਤ ਅਤੇ ਖੂਬੀਆਂ ਬਾਰੇ ਵਿਸਤਾਰ ਨਾਲ...

iVOOMi ਇਲੈਕਟ੍ਰਿਕ ਸਕੂਟਰ ਤਿੰਨ ਰਿੰਗਾ- ਲਾਲ, ਨੀਲੇ ਅਤੇ ਗ੍ਰੇਅ ’ਚ ਆਉਂਦੇ ਹਨ। iVOOMi Jeet ਦੋ ਮਾਡਲਾਂ ’ਚ ਉਪਲੱਬਧ ਹੈ। ਜਿੱਥੇ Jeet ਪ੍ਰੋ ਦੀ ਕੀਮਤ 92,999 ਰੁਪਏ ਰੱਖੀ ਗਈ ਹੈ, ਉੱਥੇ ਹੀ Jeet ਨੂੰ 82,999 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕੇਗਾ। ਜਦਕਿ iVOOMi Energy S1 85,000 ਰੁਪਏ (ਐਕਸ-ਸ਼ੋਅਰੂਮ) ’ਤੇ ਵਿਕਦਾ ਹੈ।

ਫੀਚਰਜ਼
iVOOMi ਅਤੇ ਜੀਤ ਪ੍ਰੋ ’ਚ 1.5kw-2kW ਬੈਟਰੀ ਪੈਕ ਹਨ ਜੋ ਇਕ ਵਾਰ ਚਾਰਜ ਕਰਨ ’ਤੇ 130 ਕਿਲੋਮੀਟਰ ਦੀ ਰੇਂਜ ਦਾ ਦਾਅਵਾ ਕਰਦੇ ਹਨ। EVs ਦਾ ਗ੍ਰਾਊਂਡ ਕਲੀਅਰੈਂਸ 170mm ਹੈ। ਇਹ ਫਾਇੰਡ ਮਾਈ ਸਕੂਟਰ, 30L ਦੀ ਬੂਟ ਸਪੇਸ, ਪਾਰਕਿੰਗ ਅਸਿਸਟ ਅਤੇ USB ਚਾਰਜਿੰਗ ਪੋਰਟ ਫੀਚਰਜ਼ ਨੂੰ ਪੈਕ ਕਰਦਾ ਹੈ। ਆਈਵੂਮੀ ਦਾ ਕਹਿਣਾ ਹੈ ਕਿ ਈ.ਵੀ.ਐੱਸ. ’ਚ ‘ਪ੍ਰੀਮੀਅਮ ਡਿਜ਼ਾਇਨ ਅਤੇ ਅਲਟਰਾ-ਪਾਵਰਫੁਲ ਬਿਲਡ’ ਹੈ। 

ਆਈਵੂਮੀ ਐਨਰਜੀ ਐੱਸ 1 ’ਚ 60ਵੀ, 2.0 ਕਿਲੋਵਾਟ ਦੀ ਸਵੈਪੇਬਲ ਲਿਥੀਅਮ ਆਇਨ ਬੈਟਰੀ ਹੈ, ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ 4 ਘੰਟਿਆਂ ’ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਈ.ਵੀ. ’ਚ ਡਿਸਕ ਬ੍ਰੇਕ ਅਤੇ ਫੁੱਲ ਚਾਰਜ ਹੋਣ ’ਤੇ 115km/hr ਦੀ ਟਾਪ ਸਪੀਡ ਦਿੱਤੀ ਗਈ ਹੈ। ਐਨਰਜੀ ਐੱਸ 1 ਦੇ ਸੈਂਟਰ ’ਚ ਇਕ 2KW ਇਲੈਕਟਰਿਕ ਮੋਟਰ ਹੈ, ਜੋ 65 ਕਿਲੋਮੀਟਰ ਪ੍ਰਤੀ ਘੰਟਾ ਦੀ ਰੇਂਜ ਦਿੰਦੀ ਹੈ।


author

Rakesh

Content Editor

Related News