ਇਸ ਨਵੀਂ ਸਮਾਰਟਫੋਨ ਕੰਪਨੀ ਨੇ iV505 ਸਮਾਰਟਫੋਨ ਨਾਲ ਭਾਰਤ ''ਚ ਕੀਤੀ ਐਂਟਰੀ

Tuesday, Mar 07, 2017 - 01:31 PM (IST)

ਇਸ ਨਵੀਂ ਸਮਾਰਟਫੋਨ ਕੰਪਨੀ ਨੇ iV505 ਸਮਾਰਟਫੋਨ ਨਾਲ ਭਾਰਤ ''ਚ ਕੀਤੀ ਐਂਟਰੀ

ਜਲੰਧਰ- ਚੀਨ ਦੀ ਪ੍ਰਮੁੱਖ ਇਲੈਕਟ੍ਰਾਨਿਕ ਕੰਪਨੀ iVOOMi ਨੇ ਭਾਰਤ ''ਚ ਸਮਾਰਟਫੋਨਸ ਦੇ ਨਾਲ ਐਂਟਰੀ ਕੀਤੀ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ। ਕਿ ਭਾਰਤੀ ਮਾਰਕੀਟ ''ਚ ਉਹ ਮਿਡ ਤੋਂ ਲਓ ਰੇਂਜ ਦੇ ਸਮਾਰਟਫੋਂਨਸ ਲੈ ਕੇ ਆਈ ਹੈ। ਕੰਪਨੀ ਨੇ ਸ਼ੁਰੂਆਤ ਆਪਣੇ ਪਹਿਲਾਂ ਸਮਾਰਟਫੋਨ iV05 ਦੇ ਨਾਲ ਕੀਤੀ ਹੈ ਜੋ ਬਜਟ ਸਮਾਰਟਫੋਨ ਹੈ। iVoomi ਦੇ ਸਮਾਰਟਫੋਨ iV505 ਨੂੰ 3,999 ਰੁਪਏ ''ਚ ਲਾਂਚ ਕੀਤਾ ਗਿਆ ਹੈ। ਇਹ 4G VoLTE ਸਪਾਰਟ ਕਰਦਾ ਹੈ ਮਤਲਬ ਇਸ ''ਤੇ ਜਿਓ ਦੀ ਸਰਵਿਸਿਜ਼ ਇਸਤੇਮਾਲ ਕੀਤੀ ਜਾ ਸਕਦੀਆਂ ਹਨ। ਇਹ ਡਿਊਲ ਸਿਮ ਵਾਲਾ ਸਮਾਰਟਫੋਨ ਹੈ ਅਤੇ ਦੋਨੋਂ ਸਲਾਟਸ ''ਤੇ 4G ਸਿਮਕਾਰਡਸ ਪਾਏ ਜਾ ਸਕਦੇ ਹਾਂ।

ਇਸ ਸਮਾਰਟਫੋਨ ''ਚ 5 ਇੰਚ ਦਾ iPS ਡਿਸਪਲੇ ਲਗੀ ਹੈ। 1.3GHz ਦੇ ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਇਸ ''ਚ 1 ਜੀ. ਬੀ ਰੈਮ ਲਗਾਈ ਗਈ ਹੈ।  ਇੰਟਰਨਲ ਮੈਮਰੀ 8 ਜੀ. ਬੀ ਹੈ ਅਤੇ 128 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸ ''ਚ ਲਗਾਇਆ ਜਾ ਸਕਦਾ ਹੈ। ਫੋਨ ਦਾ ਬੈਕ ਕੈਮਰਾ ਅਤੇ ਫ੍ਰੰਟ ਕੈਮਰਾ 5 ਮੈਗਾਪਿਕਸਲ ਹੈ।

ਐਂਡਰਾਇਡ ਮਾਰਸ਼ਮੈਲੋ 6.0 ''ਤੇ ਰਨ ਕਰਨ ਵਾਲੇ ਇਸ ਸਮਾਰਟਫੋਨ ''ਚ 3000 mAh ਬੈਟਰੀ ਲਗੀ ਹੈ ਜੋ ਫਲੈਸ਼ ਚਾਰਜ ਟੈਕਨਾਲੋਜੀ ਨੂੰ ਸਪਾਰਟ ਕਰਦੀ ਹੈ। ਇਹ ਸਿਰਫ ਸ਼ਾਪਕਲੂਜ਼ ਤੋਂ ਖਰੀਦਿਆ ਜਾ ਸਕਦਾ ਹੈ। ਵਿਕਰੀ 9 ਮਾਰਚ ਤੋਂ ਸ਼ੁਰੂ ਹੋਵੇਗੀ। ਕੰਪਨੀ ਦੇ ਗਲੋਬਲ ਬਿਜ਼ਨੈੱਸ ਹੈੱਡ ਬਰੈਂਡਲੀ ਯੈਨ ਨੇ ਕਿਹਾ, ਅਸੀਂ iVOOMi ਨੂੰ ਭਾਰਤੀ ਮਾਰਕੀਟ ''ਚ ਸਥਾਪਤ ਕਰਨ ਲਈ ਆਪਣੇ ਨਵੇਂ ਪ੍ਰਾਡਕਟਸ, SmartMe OS (ਕਸਟਮਾਇਜ਼ਡ OS) ਅਤੇ ਹੋਰ ਫੀਚਰਸ ਨੂੰ ਅਫਾਰਡੇਬਲ ਕੀਮਤ ''ਤੇ ਲਿਆਵਾਗੇਂ।


Related News