ਆ ਰਿਹੈ 16GB ਰੈਮ ਵਾਲਾ ਸਭ ਤੋਂ ਸਸਤਾ ਸਮਾਰਟਫੋਨ, ਕੀਮਤ 8000 ਰੁਪਏ ਤੋਂ ਵੀ ਘੱਟ!

Sunday, Jun 04, 2023 - 02:31 PM (IST)

ਆ ਰਿਹੈ 16GB ਰੈਮ ਵਾਲਾ ਸਭ ਤੋਂ ਸਸਤਾ ਸਮਾਰਟਫੋਨ, ਕੀਮਤ 8000 ਰੁਪਏ ਤੋਂ ਵੀ ਘੱਟ!

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਆਈਟੈੱਲ ਭਾਰਤ 'ਚ ਸਭ ਤੋਂ ਸਸਤਾ 16 ਜੀ.ਬੀ. ਰੈਮ ਵਾਲਾ itel S23 ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਲੀਕ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫੋਨ ਨੂੰ 10 ਜੂਨ ਤਕ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ ਫੋਨ ਦੀ ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ ਹੋ ਸਕਦੀ ਹੈ। ਲੀਕ 'ਚ ਕਿਹਾ ਜਾ ਰਿਹਾ ਹੈ ਕਿ ਫੋਨ ਨੂੰ 8 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਪੇਸ਼ ਕੀਤਾ ਜਾ ਸਕਦਾ ਹੈ।

itel S23 ਦੇ ਸੰਭਾਵਿਤ ਫੀਚਰਜ਼

ਆਈਟੈੱਲ ਦੇ ਫੋਨ ਨੂੰ 8 ਜੀ.ਬੀ. ਤਕ ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਉਥੇ ਹੀ ਫੋਨ 'ਚ 8 ਜੀ.ਬੀ. ਦੀ ਵਰਚੁਅਲ ਰੈਮ ਦਾ ਵੀ ਸਪੋਰਟ ਮਿਲੇਗਾ। ਯਾਨੀ ਫੋਨ ਦੀ ਰੈਮ ਨੂੰ 16 ਜੀ.ਬੀ. ਤਕ ਵਰਚੁਅਲੀ ਵਧਾਇਆ ਜਾ ਸਕੇਗਾ। ਉਥੇ ਹੀ ਫੋਨ ਦੇ ਨਾਲ 128 ਜੀ.ਬੀ. ਤਕ UFS 2.2 ਸਟੋਰੇਜ ਦਾ ਸਪੋਰਟ ਮਿਲੇਗਾ। ਲੀਕਸ ਰਿਪੋਰਟਾਂ ਮੁਤਾਬਕ, ਫੋਨ ਨੂੰ ਈਕਾਮਰਸ ਸਾਈਟ ਐਮਾਜ਼ੋਨ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਆਈਟੈੱਲ ਐੱਸ 23 ਨੂੰ ਚਿੱਟੇ ਰੰਗ 'ਚ ਪੇਸ਼ ਕੀਤਾ ਜਾ ਸਕਦਾ ਹੈ।

ਫੋਨ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਫੋਨ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜੋ 50 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਦੇ ਨਾਲ ਆ ਸਕਦਾ ਹੈ। ਫੋਨ 'ਚ ਸੂਪਰ ਨਾਈਟ ਮੋਡ ਦਿੱਤਾ ਜਾ ਸਕਦਾ ਹੈ। ਫੋਨ 'ਚ 5000mAh ਦੀ ਬੈਟਰੀ ਅਤੇ 10 ਵਾਟ ਚਾਰਜਿੰਗ ਸਪੋਰਟ ਦਿੱਤਾ ਜਾ ਸਕਦਾ ਹੈ। ਫੋਨ 'ਚ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਮਿਲੇਗਾ।


author

Rakesh

Content Editor

Related News