8GB ਰੈਮ ਵਾਲਾ ਸਭ ਤੋਂ ਸਸਤਾ ਫੋਨ ਭਾਰਤ ''ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

07/04/2023 5:38:51 PM

ਗੈਜੇਟ ਡੈਸਕ- ਆਈਟੈੱਲ ਨੇ ਆਪਣੇ ਨਵੇਂ ਫੋਨ Itel A60s ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Itel A60s ਨੂੰ ਲੈ ਕੇ ਪਹਿਲਾਂ ਤੋਂ ਹੀ ਲੀਕ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਕਿ ਇਹ ਦੇਸ਼ ਦਾ ਸਭ ਤੋਂ ਸਸਤਾ 8 ਜੀ.ਬੀ. ਰੈਮ ਵਾਲਾ ਫੋਨ ਹੋਵੇਗਾ। ਹੁਣ ਕੰਪਨੀ ਨੇ Itel A60s ਨੂੰ ਆਖਿਰਕਾਰ ਲਾਂਚ ਕਰ ਦਿੱਤਾ ਹੈ। Itel A60s ਦੀ ਕੀਮਤ ਵੀ 7,000 ਰੁਪਏ ਤੋਂ ਘੱਟ ਹੈ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਫੀਚਰਜ਼ ਬਾਰੇ ਵਿਸਤਾਰ ਨਾਲ...

Itel A60s ਦੀ ਕੀਮਤ 6,499 ਰੁਪਏ ਹੈ। ਇਸ ਕੀਮਤ 'ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਿਲੇਗੀ। ਫੋਨ ਨੂੰ ਸ਼ੈਡੋ ਬਲੈਕ, ਮੂਨਲਾਈਟ ਵੌਇਲੇਟ ਅਤੇ ਗਲੇਸ਼ੀਅਰ ਗਰੀਨ ਰੰਗ 'ਚ ਖਰੀਦਿਆ ਜਾ ਸਕੇਗਾ। ਫੋਨ ਦੀ ਵਿਕਰੀ 12 ਜੁਲਾਈ ਤੋਂ ਐਮਾਜ਼ੋਨ ਇੰਡੀਆ ਅਤੇ ਰਿਟੇਲ ਸਟੋਰ 'ਤੇ ਹੋਵੇਗੀ।

Itel A60s 'ਚ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 720x1,612 ਪਿਕਸਲ ਹੈ। ਡਿਸਪਲੇਅ ਦਾ ਪੈਨਲ IPS LCD ਹੈ ਅਤੇ ਸਟਾਈਲ ਵਾਟਰਡ੍ਰੋਪ ਨੌਚ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 60Hz ਹੈ ਅਤੇ ਟੱਚ ਸੈਂਪਲਿੰਗ ਰੇਟ 120Hz ਹੈ। ਫੋਨ ਦੇ ਨਾਲ ਐਂਡਰਾਇਡ 12 ਮਿਲੇਗਾ। ਇਸਤੋਂ ਇਲਾਵਾ ਇਸ ਵਿਚ Unisoc SC9863A1 ਪ੍ਰਸੈਸਰ ਹੈ। ਇਸ ਵਿਚ 4 ਜੀ.ਬੀ. ਰੈਮ ਦੇ ਨਾਲ 4 ਜੀ.ਬੀ. ਵਰਚੁਅਲ ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਹੈ।

ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 8 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ ਏ.ਆਈ. ਹੈ। ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਸਾਈਟ ਮਾਊਟੇਂਡ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਵੀ ਹੈ। 

ਕੁਨੈਕਟੀਵਿਟੀ ਲਈ ਫੋਨ 'ਚ ਡਿਊਲ ਸਿਮ, ਵਾਈ-ਫਾਈ, ਬਲੂਟੁੱ 3.5mm ਆਡੀਓ ਜੈੱਕ, ਜੀ.ਪੀ.ਐੱਸ. ਦਾ ਸਪੋਰਟ ਮਿਲੇਗਾ। ਇਸ ਵਿਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10W ਦੀ ਚਾਰਜਿੰਗ ਦਾ ਸਪੋਰਟ ਹੈ। ਬੈਟਰੀ ਨੂੰ ਲੈ ਕੇ 7.5 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ।


Rakesh

Content Editor

Related News