ਆਈਟੈੱਲ ਏ60ਐੱਸ-7ਕੇ ਦੀ ਰੇਂਜ ’ਚ 8ਜੀ. ਬੀ. ਰੈਮ ਨਾਲ ਲੈਸ ਭਾਰਤ ਦਾ ਪਹਿਲਾ ਸਮਾਰਟਫੋਨ

08/18/2023 2:37:18 PM

ਗੈਜੇਟ ਡੈਸਕ, (ਦੀਪੇਂਦਰ)– ਆਈਟੈੱਲ ਨੇ ਬਾਜ਼ਾਰ ’ਚ 7000 ਰੁਪਏ ਦੀ ਰੇਂਜ ਵਿਚ ਭਾਰਤ ਦੇ ਪਹਿਲੇ 8ਜੀ. ਬੀ. ਰੈਮ ਨਾਲ ਲੈਸ ਆਪਣੇ ਏ60ਐੱਸ. ਮਾਡਲ ਨੂੰ ਲਾਂਚ ਕੀਤਾ ਸੀ। ਇਸ ਫੋਨ ਦੇ ਨਾਲ ਹੀ ਆਈਟੈੱਲ ਨੇ ਇਕ ਵਾਰ ਮੁੜ ਸਾਬਤ ਕਰ ਦਿੱਤਾ ਹੈ ਕਿ ਸਮਾਰਟਫੋਨ ਤਕਨਾਲੋਜੀ ’ਚ ਉਹ ਸਭ ਤੋਂ ਅੱਗੇ ਕਿਉਂ ਹੈ? ਨਾਲ ਹੀ ਇਹ ਵੀ ਕਿ ਉਹ ਗਾਹਕਾਂ ਦੀ ਪਹਿਲੀ ਪਸੰਦ ਕਿਉਂ ਹੈ? ਸਮਾਰਟਫੋਨ ਨਾਲ ਜੁੜੇ ਤਜ਼ਰਬਿਆਂ ਨੂੰ ਵਧਾਉਣ ਦੇ ਟੀਚੇ ਨਾਲ ਲਿਆਂਦਾ ਗਿਆ ਇਹ ਫੋਨ ਐਮਾਜ਼ੋਨ ਪ੍ਰਾਈਮ ਡੇਅ ਸੇਲ ਦੌਰਾਨ ਗਾਹਕਾਂ ਲਈ ਪ੍ਰਮੁੱਖ ਖਿੱਚ ਦਾ ਕੇਂਦਰ ਰਿਹਾ।

ਹਾਈ ਪ੍ਰਫਾਰਮੈਂਸ ਬੈਟਰੀ ਅਤੇ ਹਾਈ ਮੈਮੋਰੀ ਨਾਲ ਲੈਸ ਇਹ ਫੋਨ ਹੁਣ ਭਾਰਤ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਗੂਗਲ ਤੋਂ ਲੈ ਕੇ ਵੱਖ-ਵੱਖ ਈ-ਕਾਮਰਸ ਸਾਈਟ ’ਤੇ ਇਸ ਦੀ ਸਰਚ ਲਗਾਤਾਰ ਵਧ ਰਹੀ ਹੈ। ਜੇ ਤੁਸੀਂ ਵੀ ਨਵਾਂ ਮੋਬਾਇਲ ਲੈਣ ਬਾਰੇ ਸੋਚ ਰਹੇ ਹੋ ਅਤੇ ਘੱਟ ਕੀਮਤ ’ਚ ਚੰਗੀ ਡੀਲ ਚਾਹੁੰਦੇ ਹੋ ਤਾਂ ਇਸ ਫੋਨ ਲਈ ਵਿਚਾਰ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਉਂ ਹੈ ਇਹ ਸਮਾਰਟਫੋਨ ਖਾਸ।

ਕੀ ਹਨ ਆਕਰਸ਼ਕ ਫੀਚਰਸ

ਇਹ 7000 ਦੀ ਪ੍ਰਾਈਸ ਰੇਂਜ ’ਚ ਭਾਰਤ ਦਾ ਪਹਿਲਾ ਸਮਾਰਟਫੋਨ ਹੈ ਜੋ 8 ਜੀ. ਬੀ. (4 ਜੀ. ਬੀ. + 4 ਜੀ. ਬੀ.) ਰੈਮ ਨਾਲ ਲੈਸ ਹੈ। ਇੰਨਾ ਹਾਈ ਰੈਮ ਇਸ ਦੀ ਸਪੀਡ ਦੀ ਗਾਰੰਟੀ ਦਿੰਦਾ ਹੈ। ਇਹ ਨਾ ਸਿਰਫ ਕਿਸੇ ਵੀ ਸਰਚ ਰਿਜ਼ਰਟ ਨੂੰ ਤੁਰੰਤ ਪੂਰਾ ਕਰ ਸਕਦਾ ਹੈ ਸਗੋਂ ਵੱਖ-ਵੱਖ ਐਪ ਦੀ ਵਰਤੋਂ ਦੇ ਤਜ਼ਰਬੇ ਨੂੰ ਵੀ ਵਧਾਉਣ ’ਚ ਸਮਰੱਥ ਹੈ।

ਇਹ ਫੋਨ ਦੋ ਵੇਰੀਐਂਟ ’ਚ ਮੁਹੱਈਆ ਹੈ। ਇਕ ਵੇਰੀਐਂਟ 128 ਜੀ. ਬੀ. ਇੰਟਰਨਲ ਮੈਮੋਰੀ ਨਾਲ ਮੁਹੱਈਆ ਹੈ ਅਤੇ ਉੱਥੇ ਹੀ ਦੂਜਾ 64 ਜੀ. ਬੀ. ਨਾਲ। ਇਨ੍ਹਾਂ ਦੇ ਮੁੱਲ ’ਚ ਮਾਮੂਲੀ ਜਿਹਾ ਫਰਕ ਹੈ। ਇਹ ਰੋਜ਼ਾਨਾ ਦੇ ਕੰਮ ਲਈ ਲੋੜੀਂਦੀ ਸਪੇਸ ਮੁਹੱਈਆ ਕਰਦਾ ਹੈ। ਇੰਨੀ ਹਾਈ ਮੈਮੋਰੀ ਯੂਜ਼ਰਸ ਨੂੰ ਅਣਗਿਣਤ ਫੋਟੋ ਖਿੱਚਣ, ਵੀਡੀਓ ਰਿਕਾਰਡ ਕਰਨ ਜਾਂ ਹੋਰ ਕੁੱਝ ਸੇਵ ਕਰਨ ਦੀ ਆਜ਼ਾਦੀ ਦਿੰਦਾ ਹੈ। ਦੋਵੇਂ ਹੀ ਵੇਰੀਐਂਟ 5000 ਐੱਮ. ਏ. ਐੱਚ. ਬੈਟਰੀ ਅਤੇ 10 ਡਬਲਯੂ ਚਾਰਜਿੰਗ ਨਾਲ ਲੈਸ ਹਨ।
-----


Rakesh

Content Editor

Related News