Jio Phone Next ਦੀ ਟੱਕਰ ’ਚ ਆਇਆ ਇਹ ਫੋਨ, ਸਿਰਫ ਇੰਨੀ ਹੈ ਕੀਮਤ

09/22/2021 6:27:11 PM

ਗੈਜੇਟ ਡੈਸਕ– ਜੀਓ ਫੋਨ ਨੈਕਸਟ ਦੀ ਲਾਂਚਿੰਗ ਤਾਂ ਹੋ ਗਈ ਹੈ ਪਰ ਵਿਕਰੀ ਨੂੰ ਲੈ ਕੇ ਅਜੇ ਤਕ ਕੋਈ ਖਬਰ ਨਹੀਂ ਹੈ। ਆਈਟੈੱਲ ਨੂੰ ਪਹਿਲਾਂ ਤੋਂ ਹੀ ਬਜਟ ਕੈਟਾਗਿਰੀ ਦਾ ਰਾਜਾ ਮੰਨਿਆ ਜਾਂਦਾ ਹੈ। ਹੁਣ ਆਈਟੈੱਲ ਨੇ ਆਪਣੇ ਇਕ ਨਵੇਂ ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ ਜਿਸ ਦਾ ਸਿੱਧਾ ਮੁਕਾਬਲਾ ਜੀਓ ਫੋਨ ਨੈਕਸਟ ਨਾਲ ਹੋਣ ਵਾਲਾ ਹੈ। ਆਈਟੈੱਲ ਨੇ itel A26 ਸਮਾਰਟਫੋਨ ਨੂੰ ਭਾਰਤ ’ਚ ਪੇਸ਼ ਕੀਤਾ ਹੈ ਜੋ ਇਕ ਐਂਟਰੀ ਲੈਵਲ ਸਮਾਰਟਫੋਨ ਹੈ ਅਤੇ ਇਸ ਫੋਨ ’ਚ 1.4GHz ਦਾ ਕਵਾਡਕੋਰ ਪ੍ਰੋਸੈਸਰ ਅਤੇ 32 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। 

itel A26 ਦੀ ਕੀਮਤ
itel A26 ਦੀ ਕੀਮਤ 5,999 ਰੁਪਏ ਰੱਖੀ ਗਈ ਹੈ, ਹਾਲਾਂਕਿ ਫੋਨ ਨੂੰ ਫਿਲਹਾਲ ਫਲਿਪਕਾਰਟ ’ਤੇ 6,399 ਰੁਪਏ ਦੀ ਕੀਮਤ ਨਾਲ ਲਿਸਟ ਕੀਤਾ ਗਿਆ ਹੈ। itel A26 ਨੂੰ ਡੀਪ ਬਲਿਊ, ਗ੍ਰੇਡੇਸ਼ਨ ਗਰੀਨ ਅਤੇ ਲਾਈਟ ਪਰਪਲ ਰੰਗ ’ਚ ਖਰੀਦਿਆ ਜਾ ਸਕਦਾ ਹੈ। ਫੋਨ ਦੇ ਨਾਲ ਇਕ ਸਾਲ ਦੀ ਵਾਰੰਟੀ ਮਿਲ ਰਹੀ ਹੈ ਅਤੇ 100 ਦਿਨਾਂ ਲਈ ਵਨ ਟਾਈਮ ਸਕਰੀਨ ਰਿਪਲੇਸਮੈਂਟ ਦੀ ਸੁਵਿਧਾ ਵੀ ਮਿਲ ਰਹੀ ਹੈ। 

itel A26 ਦੇ ਫੀਚਰਜ਼
ਇਸ ਫੋਨ ’ਚ ਐਂਡਰਾਇਡ 10 ਦਾ ਗੋ ਐਡੀਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 5.7 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 720X1520 ਪਿਕਸਲ ਹੈ। ਡਿਸਪਲੇਅ ਦਾ ਸਟਾਈਲ ਵਾਟਰਡ੍ਰੋਪ ਨੌਚ ਹੈ। ਫੋਨ ’ਚ 1.4GHz ਦਾ ਪ੍ਰੋਸੈਸਰ ਹੈ ਜਿਸ ਦਾ ਮਾਡਲ ਅਤੇ ਨਾਂ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ। 

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 5 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ AI ਸੈਂਸਰ ਹੈ। ਫਰੰਟ ’ਚ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਕਿ ਸੈਲਫੀ ਅਤੇ ਵੀਡੀਓ ਕਾਲ ਲਈ ਹੈ। 

ਫੋਨ ’ਚ ਕੁਨੈਕਟੀਵਿਟੀ ਲਈ 4G VoLTE, 4G ViLTE, 3G ਅਤੇ 2G ਦਾ ਪੋਰਟ ਹੈ। ਫੋਨ ’ਚ ਇਕ ਸੋਸ਼ਲ ਟਰਬੋ ਫੀਚਰ ਹੈ ਜਿਸ ਦੀ ਮਦਦ ਨਾਲ ਵਟਸਐਪ ਨੂੰ ਰਿਕਾਰਡ ਕੀਤਾ ਜਾ ਸਕੇਗਾ, ਸਟੇਟਸ ਨੂੰ ਸੇਵ ਕੀਤਾ ਜਾ ਸਕੇਗਾ। ਫੋਨ ’ਚ 3020mAh ਦੀ ਬੈਟਰੀ ਹੈ। ਇ ਤੋਂ ਇਲਾਵਾ ਫੋਨ ’ਚ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। 


Rakesh

Content Editor

Related News