'Ghibli' ਦਾ ਮਜਾ ਕਿਤੇ ਬਣ ਨਾ ਜਾਵੇ ਸਜ਼ਾ! ਫੋਟੋ ਅਪਲੋਡ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

Monday, Mar 31, 2025 - 08:09 PM (IST)

'Ghibli' ਦਾ ਮਜਾ ਕਿਤੇ ਬਣ ਨਾ ਜਾਵੇ ਸਜ਼ਾ! ਫੋਟੋ ਅਪਲੋਡ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਗੈਜੇਟ ਡੈਸਕ- ਅੱਜ-ਕੱਲ੍ਹ ਲੋਕਾਂ 'ਚ ਘਿਬਲੀ (Ghibli) ਸਟਾਈਲ 'ਚ ਆਪਣੀਆਂ ਤਸਵੀਰਾਂ ਬਣਾਉਣ ਦੀ ਮੁਕਾਬਲੇਬਾਜ਼ੀ ਚੱਲ ਰਹੀ ਹੈ। ਨੇਤਾ ਤੋਂ ਲੈ ਕੇ ਸੈਲੀਬ੍ਰਿਟੀਜ਼ ਤਕ ਹਰ ਕੋਈ ਸੋਸ਼ਲ ਮੀਡੀਆ 'ਤੇ ਆਪਣੀਆਂ ਘਿਬਲੀ ਸਟਾਈਲ 'ਚ ਬਣੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ। 

ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ਵਰਗੇ ਪਲੇਟਫਾਰਮਾਂ 'ਤੇ ਘਿਬਲੀ ਸਟਾਈਲ 'ਚ ਬਣੀਆਂ ਤਸਵੀਰਾਂ ਦਾ ਜਿਵੇਂ ਹੜ੍ਹ ਆ ਗਿਆ ਹੈ। ਲੋਕ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਏ.ਆਈ. ਜਨਰੇਟਿਡ ਤਸਵੀਰਾਂ ਧੜੱਲੇ ਨਾਲ ਸ਼ੇਅਰ ਕਰ ਰਹੇ ਹਨ ਪਰ ਇਹ ਦੇਖਣ 'ਚ ਜਿੰਨਾ ਮਜ਼ੇਦਾਰ ਲਗਦਾ ਹੈ, ਓਨੀ ਹੀ ਖਤਰਨਾਕ ਵੀ ਹੋ ਸਕਦਾ ਹੈ। 

ਲੋਕ ਸਿਰਫ ਚੈਟਜੀਪੀਟੀ ਹੀ ਨਹੀਂ ਸਗੋਂ ਕਈ ਏ.ਆਈ. ਟੂਲਸ ਦੀ ਵਰਤੋਂ ਕਰਕੇ ਆਪਣੀਆਂ ਏ.ਆਈ.-ਜਨਰੇਟਿਡ ਤਸਵੀਰਾਂ ਬਣਾ ਰਹੇ ਹਨ ਪਰ ਕੀ ਤੁਸੀਂ ਸੋਚਿਆ ਹੈ ਕਿ ਇਹ ਤਸਵੀਰਾਂ ਕਿੱਥੇ ਸਟੋਰ ਹੋ ਰਹੀਾਂ ਹਨ ਅਤੇ ਕੀ ਇਸ ਟ੍ਰੈਂਡ ਦਾ ਹਿੱਸਾ ਬਣ ਕੇ ਬਿਨਾਂ ਸੋਚੇ-ਸਮਝੇ ਏ.ਆਈ. ਪਲੇਟਫਾਰਮਾਂ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਨਾ ਕਿੰਨਾ ਸੁਰੱਖਿਅਤ ਹੈ?

ਮਹਿੰਗੀ ਪਵੇਗੀ ਲਾਪਵਾਹੀ!

ਦਰਅਸਲ, ਏ.ਆਈ. ਤਕਨਾਲੋਜੀ ਨੂੰ ਭੁੱਲ ਕੇ ਵੀ ਹਲਕੇ 'ਚ ਲੈਣ ਦੀ ਕੋਸ਼ਿਸ਼ ਨਾ ਕਰੋ। ਬਿਨਾਂ ਸੋਚੇ-ਸਮਝੇ ਕਿਸੇ ਵੀ ਏ.ਆਈ. ਪਲੇਟਫਾਰਮ 'ਤੇ ਤਸਵੀਰਾਂ ਅਪਲੋਡ ਕਰਨਾ ਤੁਹਾਨੂੰ ਮੁਸ਼ਕਿਲ 'ਚ ਪਾ ਸਕਦਾ ਹੈ। ਕੁਝ ਸਾਲ ਪਹਿਲਾਂ Clearview AI ਨਾਂ ਦੀ ਇਕ ਕੰਪਨੀ 'ਤੇ ਬਿਨਾਂ ਇਜਾਜ਼ਤ ਸੋਸ਼ਲ ਮੀਡੀਆ ਅਤੇ ਨਿਊਜ਼ ਵੈੱਬਸਾਈਟਾਂ ਤੋਂ 3 ਅਰਬ ਤੋਂ ਵੱਧ ਤਸਵੀਰਾਂ ਚੋਰੀ ਕਰਨ ਦਾ ਦੋਸ਼ ਲੱਗਾ ਸੀ। ਇਹ ਡਾਟਾ ਪੁਲਸ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਬੇਚਿਆ ਗਿਆ ਸੀ। 

ਇਹੀ ਨਹੀਂ, ਮਈ 2024 ਆਸਟ੍ਰੇਲੀਆ ਦੀ Outabox ਕੰਪਨੀ ਦਾ ਡਾਟਾ ਲੀਕ ਹੋਇਆ, ਜਿਸ ਵਿਚ 10 ਲੱਖ ਤੋਂ ਜ਼ਿਆਦਾ ਲੋਕਾਂ ਦੇ ਫੇਸ਼ੀਅਲ ਸਕੈਨ, ਡਰਾਈਵਿੰਗ ਲਾਈਸੰਸ ਅਤੇ ਪਤੇ ਚੋਰੀ ਹੋ ਗਏ। ਇਹ ਡਾਟਾ ਇਕ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ, ਜਿਸ ਨਾਲ ਹਜ਼ਾਰਾਂ ਲੋਕ ਪਛਾਣ ਚੋਰੀ (Identity Theft) ਅਤੇ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋ ਗਏ। 


author

Rakesh

Content Editor

Related News