40,000 ਰੁਪਏ ਸਸਤਾ ਹੋਇਆ iPhone XS Max , ਜਾਣੋਂ ਨਵੀਂ ਕੀਮਤ
Tuesday, Jun 30, 2020 - 06:17 PM (IST)

ਗੈਜੇਟ ਡੈਸਕ—ਐਪਲ ਦੇ ਆਈਫੋਨ ਐਕਸ.ਐੱਸ. ਮੈਕਸ. 'ਤੇ ਬੰਪਰ ਛੋਟ ਦਾ ਐਲਾਨ ਹੋ ਗਿਆ ਹੈ। ਐਮਾਜ਼ੋਨ 'ਤੇ ਐਪਲ ਨੇ ਆਪਣੇ ਮਸ਼ਹੂਰ iPhone XS Max ਨੂੰ 40 ਹਜ਼ਾਰ ਰੁਪਏ ਦੇ ਫਲੈਟ ਡਿਸਕਾਊਂਟ ਨਾਲ ਉਪਲੱਬਧ ਕਰਵਾ ਦਿੱਤਾ ਹੈ। ਇਸ ਫੋਨ ਦੇ 64ਜੀ.ਬੀ. ਇੰਟਰਨਲ ਸਟੋਰੇਜ਼ ਗੋਡਲ ਕਲਰ ਵੇਰੀਐਂਟ ਦੀ ਅਸਲ ਕੀਮਤ 1,09,900 ਰੁਪਏ ਹੈ ਪਰ ਐਮਾਜ਼ੋਨ 'ਤੇ ਇਹ ਅਜੇ 36 ਫੀਸਦੀ ਦੀ ਛੋਟ ਨਾਲ 69,900 ਰੁਪਏ 'ਚ ਉਪਲੱਬਧ ਕੀਤਾ ਗਿਆ ਹੈ।
ਨਾ ਕਰੋ ਖਰੀਦਣ 'ਚ ਦੇਰੀ
ਇਹ ਆਫਰ ਆਈਫੋਨ ਐਕਸ.ਐੱਸ. ਮੈਕਸ 'ਤੇ ਕਦੋਂ ਤੱਕ ਰਹੇਗਾ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਤੁਹਾਡੇ ਲਈ ਬਿਹਤਰ ਇਹ ਹੋਵੇਗਾ ਕਿ ਤੁਸੀਂ ਇਸ ਨੂੰ ਖਰੀਦਣ 'ਚ ਦੇਰੀ ਨਾ ਕਰੋ।
ਇਹ ਫੋਨ ਤਿੰਨ ਕਲਰ ਆਪਸ਼ਨਸ ਗੋਲਡ, ਸਿਲਵਰ ਅਤੇ ਸਪੇਸ ਗ੍ਰੇ 'ਚ ਆਉਂਦਾ ਹੈ। ਤੁਸੀਂ ਗੋਲਡ ਕਲਰ ਵੇਰੀਐਂਟ 'ਤੇ 36 ਫੀਸਦੀ ਤੱਕ ਦੇ ਡਿਸਕਾਊਂਟ ਦਾ ਲਾਭ ਲੈ ਸਕਦੇ ਹੋ। ਉੱਥੇ, ਫੋਨ ਦਾ ਸਪੇਸ ਗ੍ਰੇ ਕਲਰ ਅਜੇ 68,900 ਰੁਪਏ ਦੇ ਪ੍ਰਾਈਸ ਟੈਗ ਨਾਲ ਲਿਸਟਿਡ ਹੈ।
512ਜੀ.ਬੀ. ਸਟੋਰੇਜ਼ ਵਾਲੇ ਵੇਰੀਐਂਟ 'ਤੇ ਨਹੀਂ ਹੈ ਡਿਸਕਾਊਂਟ
ਇਸ ਤਰ੍ਹਾਂ ਫੋਨ ਦੇ ਸਪੇਸ ਗ੍ਰੇ ਕਲਰ ਦੇ 512ਜੀ.ਬੀ. ਵਾਲੇ ਵੇਰੀਐਂਟ ਨੂੰ ਤੁਸੀਂ ਡਿਸਕਾਊਂਟ ਤੋਂ ਬਾਅਦ 1,19,900 ਰੁਪਏ 'ਚ ਖਰੀਦ ਸਕਦੇ ਹੋ। ਉੱਥੇ, ਆਈਫੋਨ ਐਕਸ.ਐੱਸ. ਮੈਕਸ ਦੇ ਇਸ ਸਟੋਰੇਜ਼ ਵੇਰੀਐਂਟ ਦੇ ਗੋਲਡ ਅਤੇ ਸਿਲਵਰ ਵੇਰੀਐਂਟ ਨੂੰ ਓਰੀਜਨਲ ਪ੍ਰਾਈਸ ਭਾਵ ਕਿ 1,31,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ।