iPhone X Plus ਨੂੰ ਲੈ ਕੇ ਸਾਹਮਣੇ ਆਈ ਇਹ ਅਹਿਮ ਜਾਣਕਾਰੀ
Saturday, Aug 04, 2018 - 12:04 PM (IST)

ਜਲੰਧਰ- ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਐਪਲ ਦੇ ਨਵੇਂ ਆਈਫੋਨ X ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆਈ ਹੈ। ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਆਪਣੇ ਆਪ ਹੀ ਗਲਤੀ ਨਾਲ ਆਈਫੋਨ X ਪਲਸ ਦੇ ਫੀਚਰ ਨੂੰ ਲੀਕ ਕਰ ਦਿੱਤਾ ਹੈ। ਆਈ. ਓ. ਐੱਸ 12 ਦੇ ਬੀਟਾ ਵਰਜ਼ਨ ਤੋਂ ਨਵੇਂ ਆਈਫੋਨ ਦੇ ਬਾਰੇ 'ਚ ਜਾਣਕਾਰੀ ਮਿਲੀ ਹੈ। ਆਈਫੋਨ ਦੇ ਇਸ ਨਵੇਂ ਮਾਡਲ 'ਚ 6.5 ਇੰਚ ਦੀ ਡਿਸਪਲੇਅ ਹੋਵੇਗੀ ਜਿਸ ਦਾ ਰੈਜ਼ੋਲਿਊਸ਼ਨ 2688x1242 ਪਿਕਸਲ ਹੋਵੇਗਾ। ਇਸ ਦੀ ਸਕ੍ਰੀਨ ਲੈਂਡਸਕੇਪ ਮੋਡ ਨੂੰ ਸਪੋਰਟ ਕਰੇਗੀ।
ਉਥੇ ਹੀ ਇਸ ਤੋਂ ਪਹਿਲਾਂ ਵੀ ਇਸ ਨਵੇਂ ਆਈਫੋਨ ਨੂੰ ਲੈ ਕੇ ਕਈ ਲੀਕਸ ਸਾਹਮਣੇ ਆਏ ਹੈ ਜਿਨ੍ਹਾਂ 'ਚ ਦੱਸਿਆ ਜਾ ਰਿਹਾ ਹੈ ਕਿ ਆਈਫੋਨ 'ਚ ਡਿਊਲ ਸਿਮ ਸਪੋਰਟ ਮਿਲੇਗੀ 'ਤੇ ਨਵਾਂ ਆਈਫੋਨ 3 ਵੇਰੀਐਂਟ 'ਚ ਆਵੇਗਾ। ਹਾਲਾਂਕਿ ਡਿਊਲ ਸਿਮ ਸਪੋਰਟ ਵਾਲਾ ਵੇਰੀਐਂਟ ਕੁਝ ਹੀ ਦੇਸ਼ਾਂ 'ਚ ਵਿਕੇਗਾ। ਇਹ ਵੀ ਸੰਭਵ ਹੈ ਕਿ ਡਿਊਲ ਸਿਮ ਵਾਲੇ ਆਈਫੋਨ ਦੀ ਵਿਕਰੀ ਭਾਰਤ ਤੇ ਚੀਨ 'ਚ ਨਾ ਹੋਵੇ।
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਨਵੇਂ 6.1 ਇੰਚ ਦੀ ਐੱਲ. ਸੀ. ਡੀ ਡਿਸਪਲੇਅ ਵਾਲੇ ਆਈਫੋਨ ਦੀ ਕੀਮਤ $600 ਤੋਂ $700 ਮਤਲਬ ਕਰੀਬ 41,145 ਤੋਂ 48,002 ਰੁਪਏ ਦੇ ਵਿਚਕਾਰ ਹੋਵੇਗੀ। ਹਾਲਾਂਕਿ ਐਪਲ ਨੇ ਇਸ ਮਾਮਲੇ 'ਤੇ ਅਜੇ ਤੱਕ ਆਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ। ਦੱਸ ਦੇਈਏ ਕਿ ਇਸ ਨਵੇਂ ਆਈਫੋਨ ਦੀ ਪੂਰੀ ਨਾਲ ਜਾਣਕਾਰੀ ਤਾਂ ਇਸ ਦੇ ਲਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ।