ਆਈਫੋਨ ਐਕਸ ਸਮੇਤ ਇਨ੍ਹਾਂ ਸਮਾਰਟਫੋਨ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

03/14/2018 6:23:36 PM

ਜਲੰਧਰ- ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਮੋਬਾਇਲ ਬੋਨਾਂਜ਼ਾ ਸੇਲ ਚੱਲ ਰਹੀ ਹੈ ਅਤੇ ਇਸ ਦੌਰਾਨ ਡਿਸਕਾਊਂਟ ਦੇ ਨਾਲ ਐਕਸਚੇਂਜ ਆਫਰਸ ਵੀ ਦਿੱਤਾ ਜਾ ਰਿਹਾ ਹੈ। ਇਹ ਸੇਲ ਤਿੰਨ ਦਿਨਾਂ ਦੀ ਹੈ ਜੋ 15 ਮਾਰਚ ਤੱਕ ਚੱਲੇਗੀ। ਇਸ ਦੌਰਾਨ ਆਈਫੋਨ ਐਕਸ ਦੇ 64 ਜੀ.ਬੀ. ਵੇਰੀਐਂਟ ਨੂੰ ਤੁਸੀਂ 79,999 ਰੁਪਏ 'ਚ ਖਰੀਦ ਸਕਦੇ ਹੋ। ਗੂਗਲ ਦੇ ਫਲੈਗਸ਼ਿਪ ਸਮਾਰਟਫੋਨ ਪਿਕਸਲ 2 ਅਤੇ ਪਿਕਸਲ 2 ਐਕਸ. ਐੱਲ. ਨੂੰ ਕਰੀਬ 39,999 ਰੁਪਏ ਅਤੇ 44.999 ਰੁਪਏ 'ਚ ਖਰਾਦਿਆ ਜਾ ਸਕਦਾ ਹੈ। ਸੈਮਸੰਗ ਦੇ ਹਾਈ ਐਂਡ ਸਮਾਰਟਫੋਨ ਗਲੈਕਸੀ ਐੱਸ7 ਅਤੇ ਐੱਲ.ਜੀ. ਦੇ ਹਾਈ ਐਂਡ ਡਿਵਾਈਸ ਐੱਲ.ਜੀ. ਜੀ6 'ਤੇ ਵੀ ਛੋਟ ਮਿਲ ਰਹੀ ਹੈ। 
ਇਸ ਸੇਲ 'ਚ ਜੇਕਰ ਤੁਸੀਂ ਐਕਸਿਸ ਬੈਂਕ ਬਜ਼ ਜਾਂ ਐੱਸ.ਬੀ.ਆਈ. ਕ੍ਰੈਡਿਟ ਕਾਰਡ ਤੋਂ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ 5 ਫੀਸਦੀ ਦਾ ਵਾਧੂ ਡਿਸਕਾਊਂਟ ਵੀ ਦਿੱਤਾ ਜਾਵੇਗਾ। ਸੈਮਸੰਗ ਦੇ ਮਿਡ ਰੇਂਜ ਸਮਾਰਟਫੋਨ ਆਨ ਨੈਕਸਟ 'ਤੇ ਵੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਚੀਨੀ ਸਮਾਰਟਫੋਨ ਕੰਪਨੀਆਂ ਓਪੋ ਅਤੇ ਵੀਵੋ ਵੀ ਆਪਣੇ ਲੇਟੈਸਟ ਸਮਾਰਟਫੋਨਸ 'ਤੇ ਡਿਸਕਾਊਂਟ ਦੇ ਰਹੀਆਂ ਹਨ।


Related News