ਹੁਣ iPhone ਨੂੰ ਵਿੰਡੋਜ਼ PC ਨਾਲ ਵੀ ਕਰ ਸਕੋਗੇ ਕੁਨੈਕਟ, ਮਾਈਕ੍ਰੋਸਾਫਟ ਨੇ ਲਾਂਚ ਕੀਤਾ ਨਵਾਂ iOS ਐਪ

Thursday, Apr 27, 2023 - 07:02 PM (IST)

ਹੁਣ iPhone ਨੂੰ ਵਿੰਡੋਜ਼ PC ਨਾਲ ਵੀ ਕਰ ਸਕੋਗੇ ਕੁਨੈਕਟ, ਮਾਈਕ੍ਰੋਸਾਫਟ ਨੇ ਲਾਂਚ ਕੀਤਾ ਨਵਾਂ iOS ਐਪ

ਗੈਜੇਟ ਡੈਸਕ- ਮਾਈਕ੍ਰੋਸਾਫਟ ਨੇ 'ਫੋਨ ਲਿੰਕ' (Phone Link) ਨੂੰ ਐਪਲ ਸਟੋਰ 'ਤੇ ਉਪਲੱਬਧ ਕਰਵਾ ਦਿੱਤਾ ਹੈ। ਮਾਈਕ੍ਰੋਸਾਫਟ ਪੋਨ ਲਿੰਕ ਦੀ ਮਦਦ ਨਾਲ ਆਈਫੋਨ ਯੂਜ਼ਰਜ਼ ਆਪਣੇ ਆਈਫੋਨ ਨੂੰ ਵਿੰਡੋਜ਼ ਕੰਪਿਊਟਰ ਜਾਂ ਲੈਪਟਾਪ ਨਾਲ ਆਸਾਨੀ ਨਾਲ ਕੁਨਾਕੈਟ ਕਰ ਸਕੋਗੇ। ਇਸਤੋਂ ਪਿਹਲਾਂ ਕਿਸੇ ਆਈਫੋਨ ਨੂੰ ਸਿਰਫ ਐਪਲ ਦੇ ਲੈਪਟਾਪ ਨਾਲ ਹੀ ਕੁਨੈਕਟ ਕੀਤਾ ਜਾ ਸਕਦਾ ਸੀ।

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

ਮਾਈਕ੍ਰੋਸਾਫਟ ਮੁਤਾਬਕ, ਨਵੇਂ ਫੋਨ ਲਿੰਕ ਐਪ ਨੂੰ ਆਈ.ਓ.ਐੱਸ. ਲਈ 39 ਭਾਸ਼ਾਵਾਂ 'ਚ 85 ਬਾਜ਼ਾਰਾਂ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਐਪ ਬਾਰੇ ਐਪਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਹੀ ਜਾਣਕਾਰੀ ਦਿੱਤੀ ਸੀ। ਸਾਰੇ ਵਿੰਡੋਜ਼ 11 ਯੂਜ਼ਰਜ਼ ਨੂੰ ਇਸ ਐਪ ਦਾ ਸਪੋਰਟ ਮਈ ਮਹੀਨੇ ਦੇ ਅੱਧ 'ਚ ਮਿਲ ਜਾਵੇਗਾ। ਫਿਲਹਾਲ ਫੋਨ ਲਿੰਕ ਐਪ ਨੂੰ ਐਪਲ ਸਟੋਰ ਤੋਂ ਡਾਊਨਲੋਡ ਤਾਂ ਕੀਤਾ ਜਾ ਸਕਦਾ ਹੈ ਪਰ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਫੋਨ ਲਿੰਕ ਦਾ ਇਸਤੇਮਾਲ ਤੁਸੀਂ ਉਦੋਂ ਕਰ ਸਕੋਗੇ ਜਦੋਂ ਮਾਈਕ੍ਰੋਸਾਫਟ ਵੱਲੋਂ ਨਵੀਂ ਅਪਡੇਟ ਜਾਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ– ਐਲਨ ਮਸਕ ਦਾ ਵੱਡਾ ਐਲਾਨ, ਬਲੂ ਟਿਕ ਅਕਾਊਂਟ ਨੂੰ ਮਿਲਣਗੀਆਂ ਇਹ ਖ਼ਾਸ ਸੁਵਿਧਾਵਾਂ

ਇੰਝ ਕਰੋ ਐਪ ਦੀ ਸੈਟਿੰਗਟ

- ਜੇਕਰ ਤੁਹਾਡੇ ਆਈਫੋਨ 'ਚ ਫੋਨ ਲਿੰਕ ਐਪ ਅਤੇ ਵਿੰਡੋਜ਼ ਸਪੋਰਟ ਕਰ ਰਿਹਾ ਹੈ ਤਾਂ ਤੁਸੀਂ ਇਸਨੂੰ ਇਸਤੇਮਾਲ ਕਰ ਸਕਦੇ ਹੋ।

- ਆਈਫੋਨ ਅਤੇ ਲੈਪਟਾਪ ਦੋਵਾਂ 'ਚ ਫੋਨ ਲਿੰਕ ਦਾ ਹੋਣਾ ਜ਼ਰੂਰੀ ਹੈ।

- ਇਸਤੋਂ ਬਾਅਦ ਤੁਹਾਨੂੰ ਇਕ ਕਿਊ.ਆਰ. ਕੋਡ ਸਕੈਨ ਕਰਨਾ ਹੋਵੇਗਾ।

- ਇਸਤੋਂ ਬਾਅਦ ਕੁਝ ਜ਼ਰੂਰੀ ਸੈਟਿੰਗ ਕਰਕੇ ਤੁਸੀਂ ਆਪਣੇ ਆਈਫੋਨ ਨੂੰ ਐਪ ਰਾਹੀਂ ਵਿੰਡੋਜ਼ ਕੰਪਿਊਟਰ ਨਾਲ ਕੁਨੈਕਟ ਕਰ ਸਕਦੇ ਹੋ।

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ


author

Rakesh

Content Editor

Related News