ਐਪਲ ਦਾ ਨਵਾਂ ਸਕਿਓਰਿਟੀ ਫੀਚਰ, ਹੁਣ ਲਾਕ ਆਈਫੋਨ ਨੂੰ ਵੀ ਕਰ ਸਕੋਗੇ ਰੀਸੈੱਟ

Thursday, Dec 16, 2021 - 05:59 PM (IST)

ਐਪਲ ਦਾ ਨਵਾਂ ਸਕਿਓਰਿਟੀ ਫੀਚਰ, ਹੁਣ ਲਾਕ ਆਈਫੋਨ ਨੂੰ ਵੀ ਕਰ ਸਕੋਗੇ ਰੀਸੈੱਟ

ਗੈਜੇਟ ਡੈਸਕ– ਐਪਲ ਨੇ ਇਕ ਨਵਾਂ ਸਕਿਓਰਿਟੀ ਫੀਚਰ ਪੇਸ਼ ਕੀਤਾ ਹੈ ਜਿਸ ਨੂੰ ਸਕਿਓਰਿਟੀ ਲਾਕਆਊਟ ਮੋਡ ਨਾਮ ਦਿੱਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਆਈਫੋਨ ਜਾਂ ਆਈਪੈਡ ਨੂੰ ਲਾਕ ਦੀ ਸਥਿਤੀ ’ਚ ਵੀ ਬਿਨਾਂ ਲੈਪਟਾਪ ਨਾਲ ਕੁਨੈਕਟ ਕੀਤੇ ਫਾਰਮੇਟ ਜਾਂ ਰੀਸੈੱਟ ਕਰ ਸਕਣਗੇ।

ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ

ਨਵਾਂ ਫੀਚਰ iOS 15.2 ਅਤੇ iPadOS 15.2 ਦੀ ਅਪਡੇਟ ਦੇ ਨਾਲ ਆਇਆ ਹੈ। ਨਵੇਂ ਫੀਚਰ ਦਾ ਆਪਸ਼ਨ ਤੁਹਾਨੂੰ ਤਾਂ ਹੀ ਮਿਲੇਗਾ ਜਦੋਂ ਤੁਸੀਂ ਕਈ ਵਾਰ ਗਲਤ ਪਾਸਵਰਡ ਲਗਾਓਗੇ। ਨਵੇਂ ਫੀਚਰ ਦੇ ਨਾਲ ਇਕ ਸ਼ਰਤ ਇਹ ਹੈ ਕਿ ਇਹ ਫੀਚਰ ਤਾਂ ਹੀ ਕੰਮ ਕਰੇਗਾ ਜਦੋਂ ਤੁਹਾਡਾ ਫੋਨ ਕਿਸੇ ਸੈਲੁਲਰ ਜਾਂ ਵਾਈ-ਫਾਈ ਨੈੱਟਵਰਕ ਨਾਲ ਕੁਨੈਕਟ ਰਹੇਗਾ। 

ਫਿਲਹਾਲ ਯੂਜ਼ਰਸ ਨੂੰ ਕਿਸੇ ਲਾਕ ਆਈਫੋਨ ਜਾਂ ਆਈਪੈਡ ਨੂੰ ਰੀਸੈੱਟ ਜਾਂ ਫਾਰਮੇਟ ਕਰਨ ਲਈ ਕੰਪਿਊਟਰ ਜਾਂ ਮੈਕ ਨਾਲ ਕੁਨੈਕਟ ਕਰਨਾ ਹੁੰਦਾ ਹੈ। ਨਵੇਂ ਫੀਚਰ ਦੀ ਜਾਣਕਾਰੀ ਸਭ ਤੋਂ ਪਹਿਲਾਂ 9to5Mac ਨੇ ਦਿੱਤੀ ਹੈ। ਇਸਤੋਂ ਇਲਾਵਾ ਨਵੇਂ ਫੀਚਰ ਬਾਰੇ ਐਪਲ ਦੇ ਸਪੋਰਟ ਪੇਜ ’ਤੇ ਵੀ ਜਾਣਕਾਰੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– ਜਿਓ ਨੇ ਲਾਂਚ ਕੀਤਾ 1 ਰੁਪਏ ਵਾਲਾ ਨਵਾਂ ਪਲਾਨ, 30 ਦਿਨਾਂ ਤਕ ਮਿਲਣਗੇ ਇਹ ਫਾਇਦੇ

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਫੀਚਰ ਦਾ ਗਲਤ ਫਾਇਦਾ ਕੋਈ ਹੋਰ ਜਾਂ ਚੋਰ ਨਹੀਂ ਚੁੱਕ ਸਕਦੇ ਕਿਉਂਕਿ ਰੀਸੈੱਟ ਜਾਂ ਫਾਰਮੇਟ ਕਰਨ ਲਈ ਤੁਹਾਡੇ ਕੋਲੋ ਐਪਲ ਆਈ.ਡੀ. ਅਤੇ ਪਾਸਵਰਡ ਮੰਗਿਆ ਜਾਵੇਗਾ। ਇਸ ਪ੍ਰੋਸੈੱਸ ’ਚ ਆਈਫੋਨ ਜਾਂ ਆਈਪੈਡ ਦਾ ਪੂਰਾ ਡਾਟਾ ਡਿਲੀਟ ਹੋ ਜਾਵੇਗਾ। 

iOS 15.2 ਅਤੇ iPadOS 15.2 ਅਪਡੇਟ ਦੇ ਨਾਲ ਐਪਲ ਨੇ ਐਪ ਪ੍ਰਾਈਵੇਸੀ ਰਿਪੋਰਟ ਅਤੇ ਐਪਲ ਮਿਊਜ਼ਿਕ ਵੌਇਸ ਪਲਾਨ ਵੀ ਰਿਲੀਜ਼ ਕੀਤਾ ਹੈ। iOS 15.2 ਵਾਲੇ ਆਈਫੋਨ ਦੇ ਯੂਜ਼ਰਸ ਨੂੰ ਸਬਸਕ੍ਰਿਪਸ਼ਨ ਆਧਾਰਿਤ ਮਿਊਜ਼ਿਕ ਸਰਵਿਸ ਮਿਲੇਗੀ। ਇਸ ਵਿਚ ਯੂਜ਼ਰਸ ਨੂੰ 90 ਮਿਲੀਅਨ ਗਾਣੇ ਮਿਲਣਗੇ। ਭਾਰਤ ’ਚ ਐਪਲ ਵੌਇਸ ਮਿਊਜ਼ਿਕ ਦੇ ਮਾਸਿਕ ਪਲਾਨ ਦੀ ਕੀਮਤ 49 ਰੁਪਏ ਹੈ। 

ਇਹ ਵੀ ਪੜ੍ਹੋ– ਇਸ ਭਾਰਤੀ ਮੁੰਡੇ ਨੇ ਐਂਡਰਾਇਡ ’ਚ ਲੱਭੀ ਗੰਭੀਰ ਖਾਮੀ, ਗੂਗਲ ਨੇ ਦਿੱਤਾ ਲੱਖਾਂ ਦਾ ਇਨਾਮ


author

Rakesh

Content Editor

Related News