iPhone SE 4 ਜਲਦ ਹੋ ਸਕਦੈ ਲਾਂਚ, ਸਾਹਮਣੇ ਆਏ ਫੀਚਰਜ਼

Monday, Nov 14, 2022 - 05:34 PM (IST)

ਗੈਜੇਟ ਡੈਸਕ– ਐਪਲ ਦੇ ਨਵੇਂ ਆਈਫੋਨ iPhone SE 4 ਦੀ ਲਾਂਚਿੰਗ ਜਲਦ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ iPhone SE 4 ਨੂੰ ਜਲਦ ਹੀ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ। iPhone SE 4 ਦੇ ਕੁਝ ਫੀਚਰਜ਼ ਬਾਰੇ ਵੀ ਲੀਕ ਰਿਪੋਰਟਾਂ ਰਾਹੀਂ ਜਾਣਕਾਰੀ ਮਿਲੀ ਹੈ, ਹਾਲਾਂਕਿ ਇਕ ਹੋਰ ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ iPhone SE ਮਾਡਲ ਨੂੰ 2024 ਤੋਂ ਬੰਦ ਕਰ ਦਿੱਤਾ ਜਾਵੇਗਾ।

ਸਾਹਮਣੇ ਆਈ ਰਿਪੋਰਟ ਮੁਤਾਬਕ, iPhone SE 4 ’ਚ ਪਹਿਲਾਂ ਵਾਲੇ ਮਾਡਲ ਦੇ ਮੁਕਾਬਲੇ ਛੋਟੀ ਡਿਸਪਲੇਅ ਮਿਲੇਗੀ। ਰਿਪੋਰਟ ਮੁਤਾਬਕ, iPhone SE 4 ਦੇ ਨਾਲ 5.7 ਇੰਚ ਜਾਂ 6.1 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ। ਐਪਲ ਦੇ ਵਿਸ਼ਲੇਸ਼ਕ Ming-Chi Kuo ਮੁਤਾਬਕ, iPhone SE 4 ’ਚ 6.1 ਇੰਚ ਦੀ ਡਿਸਪਲੇਅ ਹੋਵੇਗੀ।

ਫਿਲਹਾਲ iPhone SE 3 ’ਚ 4.7 ਇੰਚ ਦੀ ਡਿਸਪਲੇਅ ਹੈ ਜਿਸਦੇ ਨਾਲ ਟੱਚ ਆਈ.ਡੀ. ਹੋਮ ਬਟਨ ਵੀ ਹੈ। iPhone SE 4 ਦਾ ਡਿਜ਼ਾਈਨ iPhone XR ਵਰਗਾ ਹੋਵੇਗਾ ਅਤੇ ਕਿਨਾਰੇ ਕਰਵਡ ਹੋਣਗੇ। ਨਵੀਂ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਨਵੇਂ ਆਈਫੋਨ ’ਚੋਂ ਟੱਚ ਆਈ.ਡੀ. ਹੋਮ ਬਟਨ ਦੀ ਛੋਟੀ ਹੋ ਸਕਦੀ ਹੈ ਪਰ iPhone SE 4 ’ਚ ਵੱਡੇ ਬਦਲਾਅ ਦੇ ਤੌਰ ’ਤੇ ਨੌਚ ਵੇਖਣ ਨੂੰ ਮਿਲ ਸਕਦਾ ਹੈ। 

ਜਿੱਥੋਂ ਤਕ ਚਿੱਪਸੈੱਟ ਨੂੰ ਲੈ ਕੇ ਸਵਾਲ ਹੈ ਤਾਂ ਕਿਹਾ ਜਾ ਰਿਹਾ ਹੈ ਕਿ iPhone SE 4 ਨੂੰ A16 ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸੇ ਪ੍ਰੋਸੈਸਰ ਦਾ ਇਸਤੇਮਾਲ iPhone 14 ਸੀਰੀਜ਼ ਦੇ ਪ੍ਰੋ ਮਾਡਲ ’ਚ ਵੀ ਕੀਤਾ ਗਿਆ ਹੈ। ਨਵਾਂ ਆਈਫੋਨ 5ਜੀ ਸਪੋਰਟ ਦੇ ਨਾਲ ਆਏਗਾ। ਦੱਸ ਦੇਈਏ ਕਿ iPhone SE 3 ’ਚ ਵੀ 5ਜੀ ਦਾ ਸਪੋਰਟ ਹੈ।


Rakesh

Content Editor

Related News