ਜਲਦ ਲਾਂਚ ਹੋ ਸਕਦੈ iPhone SE 3, ਨਵੇਂ ਰੰਗਾਂ ਨਾਲ ਆਉਣ ਦੀ ਉਮੀਦ

Tuesday, Oct 12, 2021 - 11:39 AM (IST)

ਜਲਦ ਲਾਂਚ ਹੋ ਸਕਦੈ iPhone SE 3, ਨਵੇਂ ਰੰਗਾਂ ਨਾਲ ਆਉਣ ਦੀ ਉਮੀਦ

ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਨਵੀਂ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਹੈ ਅਤੇ ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਐਪਲ ਜਲਦ iPhone SE 3 ਨੂੰ ਲਾਂਚ ਕਰਨ ਵਾਲੀ ਹੈ। ਇਸ ਅਪਕਮਿੰਗ ਆਈਫੋਨ ਮਾਡਲ ਨੂੰ ਵੀ ਐਪਲ ਦੇ ਨਵੇਂ A15 ਬਾਇਓਨਿਕ ਚਿਪਸੈੱਟ ਨਾਲ ਲਿਆਇਆ ਜਾਵੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਵਿਚ ਨਵੇਂ- ਨਾਰੰਗੀ, ਹਰੇ ਅਤੇ ਨੀਲੇ ਰੰਗ ਦੀ ਐਪਸ਼ਨ ਮਿਲੇਗੀ। 

iPhone SE 3 ਦੇ ਸੰਭਾਵਿਤ ਫੀਚਰਜ਼

- ਨਵੇਂ iPhone SE 3 ’ਚ 4.7 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ।
- ਇਸ ਵਿਚ ਟੱਚ ਆਈ.ਡੀ. (Touch ID) ਅਤੇ ਹੋਮ ਬਟਨ ਦਿੱਤਾ ਜਾ ਸਕਦਾ ਹੈ।
- ਇਸ ਨੂੰ ਨਵੇਂ- ਨਾਰੰਗੀ, ਹਰੇ ਅਤੇ ਨੀਲੇ ਰੰਗ ’ਚ ਪੇਸ਼ ਕੀਤਾ ਜਾਵੇਗਾ।


author

Rakesh

Content Editor

Related News